ਦੇਸ਼ ਅੰਦਰ ਬੇਰੁਜ਼ਗਾਰੀ ,ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ‘ਤੇ ਮੋਦੀ ਸਰਕਾਰ ਵੱਲੋਂ ਕੋਈ ਨਹੀਂ ਦਿੱਤਾ ਜਾ ਰਿਹਾ ਧਿਆਨ- ਕਾਮਰੇਡ ਕਾਮਰੇਡ ਬੱਖਤਪੁਰਾ

ਅੰਮ੍ਰਿਤਸਰ

ਅੰਮ੍ਰਿਤਸਰ,ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਜਿਲ੍ਹਾਂ ਅੰਮ੍ਰਿਤਸਰ ਤਰਨਤਾਰਨ ਦੀ ਦੂਸਰੀ ਕਾਨਫਰੰਸ  ਲੁਹਾਰਕਾ ਰੋਡ ਲਿਬਰੇਸ਼ਨ ਦਫਤਰ ਵਿਖੇ  ਅਯੋਜਿਤ ਕੀਤੀ ਗਈ.ਇਸ ਸਮੇ ਬੀਤੇ ਦੋ ਸਾਲਾ ਦਾ ਰਿਵਿਊ ਜਿਲ੍ਹਾ ਸਕੱਤਰ ਬਲਬੀਰ ਸਿੰਘ ਝਾਮਕਾ ਨੇ ਪੇਸ਼ ਕੀਤਾ, ਜਿਸ ਉਪਰ ਡੈਲੀਗੇਟਾਂ ਨੇ ਭਰਵੀਂ ਪਾਸ ਕੀਤੀ।

ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਮੂਧਲ, ਸ਼ਮਸ਼ੇਰ ਸਿੰਘ ਹੇਰ, ਮੰਗਲ ਸਿੰਘ ਧਰਮਕੋਟ  ਨਿਰਮਲ ਸਿੰਘ ਛਜਲਵੱਡੀ,ਦਲਵਿੰਦਰ ਪੰਨੂ,ਸੀ ਪੀ ਆਈ ਆਗੂ ਬਲਕਾਰ ਦੂਦਾਲਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਅਸੀਂ ਉਸ ਦੌਰ ਵਿੱਚ ਦੀ ਗੁਜਰ ਰਹੇ ਹਾਂ ਜਦੋਂ ਦੇਸ਼ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਨੂੰ ਧਰਮ ਅਧਾਰਤ ਵੰਡਣ ਅਤੇ ਘੱਟ ਗਿਣਤੀਆਂ ਉੱਪਰ ਹਮਲਿਆਂ ਦੀ  ਸਿਆਸਤ ਜੋਰ ਫੜ ਰਹੀ ਹੈ. ਮੋਦੀ ਸਰਕਾਰ ਨੇ ਸਾਮਰਾਜੀਆਂ ਅੱਗੇ ਖਾਸ ਕਰ ਅਮਰੀਕਾ ਸਾਮਰਾਜ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਹਨ.ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਭਾਰਤੀ ਨੌਜਵਾਨਾਂ ਨੂੰ ਹੱਥ ਕੜੀਆਂ ਤੇ ਪੈਰੀ ਬੇੜੀਆਂ ਲਾ ਕੇ ਅੰਮ੍ਰਿਤਸਰ ਤੇ ਹਵਾਈ ਅੱਡੇ ਉਪਰ ਭੇਜਣਾ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ, ਇਸ ਕਾਰਵਾਈ ਵਿਰੁੱਧ ਸਾਡਾ ਪ੍ਰਧਾਨ ਮੰਤਰੀ ਭਿਜੀ ਬਿਲੀ ਬਣਿਆ ਰਿਹਾ, ਜਦੋਂ ਕਿ ਕੋਲੰਬੀਆ ਵਰਗੇ ਛੋਟੇ ਛੋਟੇ ਦੇਸ਼ਾਂ ਨੇ ਆਪਣੇ ਦੇਸ਼ ਦੇ ਹਿੱਤਾਂ ਦੀ ਰੱਖਿਆ ਕਰਦਿਆ ਟਰੰਪ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ, ਕਮਿਉਨਿਸਟ ਆਗੂਆ ਨੇ ਕਿਹਾ ਕਿ ਦੇਸ਼ ਅੰਦਰ ਬੇਰੁਜ਼ਗਾਰੀ ,ਮਹਿੰਗਾਈ ਅਤੇ ਭਰਿਸ਼ਟਾਚਾਰ ਵਰਗੇ ਲੋਕਾਂ ਦੇ ਮੁੱਖ ਮੁੱਦੇ ਹਨ ਪਰ ਇਹਨਾਂ ਮੁੱਦਿਆਂ ਉੱਪਰ ਮੋਦੀ ਸਰਕਾਰ ਵੱਲੋਂ ਕੋਈ ਧਿਆਨ ਦੇਣ ਦੀ ਬਜਾਏ ਦੇਸ਼ ਦੇ ਸੰਵਿਧਾਨ ਅਤੇ ਦੇਸ਼ ਦੇ ਲੋਕਤੰਤਰ ਨੂੰ ਆਪਣੇ ਨਿਸ਼ਾਨੇ ਤੇ ਲਿਆ ਜਾ ਰਿਹਾ, ਦੇਸ਼ ਦੀ ਧਰਮਨਿਰਪਖਤਾ  ਅਤੇ ਸੰਘੀ ਢਾਂਚੇ ਨੂੰ ਮੋਦੀ ਸਰਕਾਰ ਤੋਂ ਵੱਡੇ ਖਤਰੇ ਉਤਪਨ ਹੋ ਗਏ ਹਨ .ਇਸ ਸਮੇਂ ਪੰਜਾਬ ਦੀ ਮਾਨ ਸਰਕਾਰ ਤੇ ਚਰਚਾ ਕਰਦਿਆ ਕਿਹਾ ਗਿਆ ਕਿ ਮਾਨ ਸਰਕਾਰ ਦੇ ਤਿੰਨ ਸਾਲਾਂ ਵਿੱਚ ਅਮਨ ਕਾਨੂੰਨ ਦੀ ਹਾਲਤ ਤਹਿਸ ਨਹਿਸ ਹੋ ਗਈ ਹੈ, ਨਸ਼ੇ ਨਾਲ ਹਰ ਰੋਜ਼ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਭਰਿਸ਼ਟਾਚਾ ਸਾਰੇ ਹੱਦਾ ਬੰਨੇ ਟੱਪ ਗਿਆ ਹੈ, ਪਰ ਆਮ ਆਦਮੀ ਪਾਰਟੀ ਦੇ ਦਿੱਲੀ ਹਾਰਨ ਤੋਂ ਬਾਅਦ ਹੁਣ ਪੰਜਾਬ ਵਿੱਚ ਨਸ਼ੇ ਤੇ ਭਰਿਸ਼ਟਾਚਾਰ ਖਤਮ ਕਰਨ ਦਾ ਢੌਂਗ ਕੀਤਾ ਜਾ ਰਿਹਾ ਹੈ ਅਤੇ ਨਸ਼ੇ ਖਤਮ ਕਰਨ ਦੇ ਨਾਂ ਤੇ ਆਮ ਗਰੀਬਾਂ ਦੇ ਘਰਾਂ ਨੂੰ ਬੁਲਡੋਜਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਜਦੋਂ ਕਿ ਪੁਲਿਸ ਨਾਲ ਸਾਂਝ ਗਾਠ ਕਰਕੇ ਨਸਿਆ ਦਾ ਧੰਦਾ ਕਰਨ ਵਾਲੇ ਹਾਕਮ ਧਿਰ ਦੇ ਰਾਜਨੀਤੀਵਾਨਾਂ ਅਤੇ ਤਸਕਰਾਂ ਵਿਰੁੱਧ  ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ.ਵਖਰੇ ਵਖਰੇ ਮਤਿਆ ਰਾਹੀ ਇਜਰਾਇਲ ਦਾ ਫਲਸਤੀਨ ਦੀ ਨਸਲਕੁਸੀ ਕਰਨ ਦੀ ਨਿਖੇਧੀ,ਰੂਸ ਯੂਕਰੇਨ ਜੰਗ ਰੋਕਣ ਦੀ ਮੰਗ,ਮਾਨ ਸਰਕਾਰ ਵਲੋ ਕਿਸਾਨ ਸੰਘਰਸ਼ ਨੂੰ ਕੁਚਲਣ ਦੀ ਨਿਖੇਧੀ ਕੀਤੀ ਗਈ.ਕਾਨਫਰੰਸ ਨੇ 25 ਮੈਬਰੀ ਜਿਲਾ ਕਮੇਟੀ ਦੀ ਚੋਣ ਕੀਤੀ ਗਈ,ਜਿਸ ਦਾ ਜਿਲਾ ਸਕੱਤਰ ਬਲਬੀਰ ਸਿੰਘ ਮੂਧਲ ਨੂੰ ਚੁਣਿਆ ਗਿਆ.ਇਸ ਸਮੇ ਨਰਿੰਦਰ ਤੇੜਾ,ਮਦਨਜੀਤ ਕਾਦਰਾਬਾਦ, ਮਨਜੀਤ ਸਿੰਘ ਗਹਿਰੀ,ਅਮਰਜੀਤ ਕੌਰ, ਅਰੁਣ ਕੁਮਾਰ, ਕੁਲਵਿੰਦਰ ਹੇਰ,ਹਰਮਨਦੀਪ ਕੌਰ ਕੋਟ ਜਸਪਤ,ਬਲਵਿੰਦਰ ਸਿੰਘ ਗੋਹਲਵੜ ,ਓਮ ਪ੍ਰਕਾਸ਼ ਅਤੇ ਬਲਵਿੰਦਰ ਕੌਰ ਹਾਜਰ ਸਨ।

Leave a Reply

Your email address will not be published. Required fields are marked *