ਅੰਮ੍ਰਿਤਸਰ, ਗੁਰਦਾਸਸਪੁਰ, 15 ਦਸੰਬਰ (ਸਰਬਜੀਤ ਸਿੰਘ)– ਡਾਕਟਰ ਮਨਦੀਪ ਸਿੰਘ ਐਮ.ਬੀ.ਬੀ.ਐਸ, ਐਮ.ਡੀ (ਪਲਮੋਨਰੀ ਮੈਡੀਸਨ), ਸੁਪਰ ਸਪੈਸ਼ਲਿਸਟ ਛਾਤੀ ਤੇ ਰੋਗਾਂ ਦੇ ਮਾਹਿਰ , ਵੀ.ਪੀ ਚਸਟ ਇੰਸਟੀਚਿਊਟ, ਡਿਪਲੋਮੈਟ ਯੂਰੀਪਿਅਨ, ਡਿਪਲੋਮੈਟ ਯੂਰਪੀਨਸ, ਡਿਪਲੋਮਾ ਇੰਨ ਰੈਸਪੋਰੈਟਰੀ ਮੈਡੀਸਨ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਛਾਤੀ ਕੇਅਰ ਸੈਂਟਰ ਵਿਖੇ ਪ੍ਰੈਸ ਨੂੰ ਦੱਸਿਆ ਕਿ ਹੁਣ ਦੇ ਸਮੇਂ ਵਿੱਚ ਸਾਡਾ ਪੋਣ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ। ਜਿਸਦੇ ਫਲ ਸਵਰੂਪ ਸਾਹ ਦੀਆਂ ਬੀਮਾਰੀਆਂ ਅਤੇ ਐਲਰਜੀ ਬੀਮਾਰੀ ਨਾਲ ਲੋਕ ਸ਼ਿਕਾਰ ਹੋ ਰਹੇ ਹਨ। ਜਦੋਂ ਤੱਕ ਸਾਡਾ ਹਵਾ ਦਾ ਇੰਡੈਕਸ ਆਪਣੇ ਰੀਸ਼ੋ ਦੇ ਆਧਾਰ ਤੇ ਸ਼ੁੱਧ ਨਹੀਂ ਹੋ ਜਾਂਦਾ। ਉਨ੍ਹੀਂ ਚਿਰ ਤੱਕ ਇਹ ਛਾਤੀ ਦੀਆਂ ਬੀਮਾਰੀਆਂ ਜਨਮ ਲੈਂਦੀਆਂ ਰਹਿਣਗੀਆਂ। ਬੇਸ਼ੱਕ ਸਾਹ ਦੀ ਬੀਮਾਰ ਘਾਤਕ ਸਿੱਧ ਨਹੀਂ ਹੁੰਦੀ, ਫਿਰ ਵੀ ਕੁੱਝ ਸਮਾਂ ਦਵਾਈ ਖਾਣ ਨਾਲ ਮਰੀਜ ਤੰਦਰੁਸਤ ਹੋ ਜਾਂਦਾ ਹੈ।
ਡਾ. ਮਨਦੀਪ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛਾਤੀ ਦੇ ਰੋਗਾਂ ਦਾ ਟਾਕਰਾ ਕਰਨ ਲਈ ਓਮੇਗਾ-3 ਫੈਟੀ ਐਸਿਡ ਦੇ ਗੈਰ-ਜਾਨਵਰ ਸਰੋਤਾਂ ਵਿੱਚ ਫਲੈਕਸਸੀਡ, ਚਿਆ ਬੀਜ, ਅਖਰੋਟ, ਸੋਇਆਬੀਨ, ਪਾਲਕ, ਅਤੇ ਬ੍ਰਸੇਲਜ਼ ਸਪਾਉਟ ਸ਼ਾਮਲ ਹਨ। ਗੈਰ-ਜਾਨਵਰ ਸਰੋਤਾਂ ਵਿੱਚ ਓਮੇਗਾ-3 ਫੈਟੀ ਐਸਿਡ ALA ਹੁੰਦਾ ਹੈ। ਕੁਝ ਸ਼ਾਕਾਹਾਰੀ ਅਤੇ ਸ਼ਾਕਾਹਾਰੀ ਭੋਜਨ ਸਰੋਤ ਹਨ। ਸੀਵੀਡ, ਨੋਰੀ, ਸਪੀਰੂਲੀਨਾ, ਅਤੇ ਕਲੋਰੇਲਾ ਐਲਗੀ ਦੇ ਵੱਖੋ-ਵੱਖਰੇ ਰੂਪ ਹਨ ਜੋ ਬਹੁਤ ਸਾਰੇ ਲੋਕ ਆਪਣੇ ਸਿਹਤ ਲਾਭਾਂ ਲਈ ਖਾਂਦੇ ਹਨ। ਜਿਵੇਂ ਕਿ ਅਲਸੀ ਦੇ ਦਾਣੇ, ਅਖਰੋਟ, ਐਡਮਾਮੇ, ਗੁਰਦੇ ਬੀਨਜ਼, ਸੋਇਆਬੀਨ ਦਾ ਤੇਲ ਸ਼ਾਮਲ ਹਨ। ਇਸ ਤੋਂ ਇਲਾਵਾ ਜੋ ਲੋਕ ਮਾਸਾਹਾਰੀ ਹਨ, ਉਨ੍ਹਾਂ ਲਈ ਫਿਸ਼, ਦੁੱਧ ਅਤੇ ਪਨੀਰ,ਅੰਡੇ ਇਸ ਬੀਮਾਰੀ ਦੀ ਰੋਕਥਾਮ ਲਈ ਬਹੁਤ ਹੀ ਕਾਰਗਰ ਸਿੱਧ ਹੁੰਦੇ ਹਨ। ਪਰ ਸਭ ਤੋਂ ਵਧੇਰੇ ਮਾਤਰਾ ਵਿੱਚ ਇਮਿਊਨਿਟੀ ਵਧਾਉਣ ਲਈ ਤਾਂ ਜੋ ਛਾਤੀ ਦੇ ਰੋਗ ਤੋਂ ਬਚਿਆ ਜਾ ਸਕੇ। ਉਹ ਫਲ ਫਰੂਟ ਜਿਸ ਵਿੱਚ ਵਿਟਾਮਿਨ ਸੀ ਜਿਆਦਾ ਮਾਤਰਾ ਵਿੱਚ ਹੁੰਦੀ ਹਨ, ਉਹ ਵਧੇਰੇ ਮਿਕਦਾਰ ਵਿੱਚ ਖਾਣੇ ਚਾਹੀਦੇ ਹਨ, ਤਾਂ ਜੋ ਸਾਹ ਦੇ ਰੋਗ ਤੋਂ ਬਚਿਆ ਜਾ ਸਕੇ।
ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਕੱਲ੍ਹ ਖੰਘ, ਜੁਕਾਮ, ਬੁਖਾਰ ਆਦਿ ਲੱਛਣਾ ਦੇ ਮਰੀਜ ਠੰਡ ਹੋਣ ਕਰਕੇ ਆ ਰਹੇ ਹਨ। ਜਿਨ੍ਹਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋ ਰਿਹਾ ਹੈ। ਇਹ ਪਹਿਲਾ ਮਰੀਜ ਕਰੋਨਾ ਵਾਇਰਸ ਤੇ ਸ਼ੁਰੂਆਤੀ ਲੱਛਣ ਵੀ ਇਨ੍ਹਾਂ ਦੇ ਵਿੱਚ ਹਨ। ਜੇਕਰ ਕਿਸੇ ਬੀਮਾਰੀ ਸਮੇਂ ਇਨ੍ਹਾਂ ਦਾ ਇਲਾਜ ਕਰ ਲਿਆ ਜਾਵੇ, ਉਹ ਗੰਭੀਰ ਰੂਪ ਨਹੀਂ ਧਾਰਨ ਕਰ ਸਕਦੀ। ਕਿਉੰਕਿ ਕਰੋਨਾ ਇੱਕ ਅਜਿਹਾ ਵਾਇਰਸ ਜਿਸਦਾ ਫੈਲਣ ਤੋਂ ਪਹਿਲਾਂ ਸਮੇਂ ਸਿਰ ਨਾ ਇਲਾਜ ਕੀਤਾ ਜਾਵੇ ਤਾਂ ਉਹ ਫੇਫੜਿਆ ਤੇ ਜਿਆਦਾ ਪ੍ਰਭਾਵ ਨਹੀਂ ਪਾਉਂਦਾ ਹੈ ਤੇ ਮਰੀਜ ਨੂੰ ਸਮੇਂ ਸਿਰ ਦਵਾਈ ਨਾ ਮਿਲਣ ਕਾਰਨ ਉਸਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ। ਇਸ ਲਈ ਅਜਿਹੇ ਲੱਛਣਾ ਵਾਲੇ ਮਰੀਜ ਨੂੰ ਤੁਰੰਤ ਡਾਕਟਰ ਕੋਲ ਜਾ ਕੇ ਫਲੂ ਦਾ ਇਲਾਜ਼ ਤੁਰੰਤ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਹ ਹੋਰ ਲੋਕਾਂ ਵਿੱਚ ਇਹ ਬੀਮਾਰੀ ਨਾ ਫੈਲੇ ਅਤੇ ਉਹ ਵੀ ਜਲਦ ਤੰਦਰੁਸਤ ਹੋ ਸਕੇ।
ਇਥੇ ਵਰਣਯੋਗ ਹੈ ਕਿ ਡਾ. ਮਨਦੀਪ ਸਿੰਘ ਕਰੋਨਾ ਦੇ ਸਮੇਂ ਹਜਾਰਾ ਮਰੀਜਾਂ ਦੀ ਜਿੰਦਗਿਆਂ ਨੂੰ ਇਸ ਮਹਾਮਾਰੀ ਤੋਂ ਮੁੱਕਤ ਕਰਵਾ ਚੁਕੇ ਹਨ। ਅੰਮ੍ਰਿਤਸਰ,ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਦੇ ਬਹੁਤ ਸਾਰੇ ਮਰੀਜ ਇਨ੍ਹਾਂ ਕੋਲ ਤੰਦਰੁਸਤ ਹੋਣ ਲਈ ਜਾਂਦੇ ਹਨ। ਅੰਮ੍ਰਿਤਸਰ ਵਿੱਚ ਇੱਕੋ ਇੱਕ ਹੀ ਡਾ. ਮਨਦੀਪ ਸਿੰਘ ਹਨ, ਜੋ ਕਿ ਛਾਤੀ ਦੇ ਰੋਗਾਂ ਦੇ ਸੁਪਰ ਸਪੈਸ਼ਲਿਸਟ ਡਾਕਟਰ ਹਨ।