ਟਾਂਡਾ , ਗੁਰਦਾਸਪੁਰ, 26 ਫਰਵਰੀ (ਸਰਬਜੀਤ ਸਿੰਘ)– ਭਾਈ ਗੁਰਦੀਪ ਸਿੰਘ ਫਰਾਸ ਜਲਾਲਪੁਰ ਨੇੜੇ ਟਾਂਡਾ ਹੁਸ਼ਿਆਰਪੁਰ ਵੱਲੋਂ ਆਪਣੇ ਕਾਰੋਬਾਰ ਦੀ ਤਰੱਕੀ ਅਤੇ ਪਰਿਵਾਰ ਦੀ ਸੁਖ ਸ਼ਾਂਤੀ ਲਈ ਹਰ ਸਾਲ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਨੂੰ ਆਪਣੇ ਗ੍ਰਹਿ ਵਿਖੇ ਸੱਦ ਕੇ ਜਲਪਾਣੀ ਤੇ ਲੰਗਰ ਛਕਾਉਣ ਦੀ ਧਰਮੀ ਮਰਿਯਾਦਾ ਚਲਾਈ ਹੋਈ ਹੈ ਅਤੇ ਇਸੇ ਮਰਿਯਾਦਾ ਤੇ ਪਹਿਰਾ ਦੇਂਦਿਆਂ ਅੱਜ ਪਿੰਡ ਜਲਾਲਪੁਰ ਨੇੜੇ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਦਾਣਾ ਮੰਡੀ ਪਾਸ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦਾ ਪੂਰਾ ਮਾਣ ਸਨਮਾਨ ਕੀਤਾ ਅਤੇ ਨਾਨਾ ਪ੍ਰਕਾਰ ਦੀਆਂ ਵਸਤੂਆਂ ਤੇ ਦੇਗਾਂ ਸਰਦਾਈਆ ਦੇ ਲੰਗਰ ਛਕਾਏ ਗਏ, ਇਸ ਸਮਾਗਮ ਵਿੱਚ ਦਸਮੇਸ਼ ਤਰਨਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾ ਪੁਰ, ਜਥੇਦਾਰ ਪ੍ਰਗਟ ਸਿੰਘ ਮਜੀਠਾ ਬਾਈਪਾਸ, ਜਥੇਦਾਰ ਗਹਿਰੀ, ਜਥੇਦਾਰ ਸਾਹਿਬ ਸਿੰਘ, ਗੁਰਦੀਪ ਸਿੰਘ ਫਰਾਂਸ, ਸ੍ਰ ਲਖਵਿੰਦਰ ਸਿੰਘ ਜਲਾਲਪੁਰ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ, ਸ੍ਰ ਜਸਦੀਪ, ਜਸਮੀਨ ਸਿੰਘ ਤੋਂ ਇਲਾਵਾ ਸੈਂਕੜੇ ਜਥੇਦਾਰ ਤੇ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਹਾਜ਼ਰ ਸਨ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਧਰਮੀਂ ਸੇਵਾ ‘ਚ ਸਾਮਲ ਹੋਣ ਤੋਂ ਉਪਰੰਤ ਇੱਕ ਲਿਖਤੀ ਪ੍ਰੇਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਕਿਹਾ ਗੁਰਗੋਬਿੰਦ ਸਿੰਘ ਸਾਹਿਬ ਵੱਲੋਂ ਸਿੰਘਾ ਦੀ ਟਹਿਲ ਸੇਵਾ ਕਰਨ ਵਾਲੇ ਕੀਤੇ ਉਪਦੇਸ਼ ਦੀ ਪਾਲਣਾ ਕਰਦਿਆਂ ਭਾਈ ਗੁਰਦੀਪ ਸਿੰਘ ਜਲਾਲਪੁਰ ਵੱਲੋਂ ਹਰ ਸਾਲ ਹੌਲੇ ਮੁਹੱਲੇ ਤੋਂ ਪਹਿਲਾਂ ਸਿਘਾਂ ਦੀ ਸੇਵਾ ਕਰਨ ਵਾਲੀ ਮਰਯਾਦਾ ਤਹਿਤ ਲੰਗਰ ਛਕਾਉਣਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ, ਇਸ ਮੌਕੇ ਜਥੇਦਾਰ ਬਾਬਾ ਮੇਜਰ ਸਿੰਘ ਸੌਢੀ ਸਾਹਿਬ ਨੇ ਪ੍ਰਵਾਰ ਤਰੱਕੀ ਤੇ ਸੁਖ ਸ਼ਾਨਤੀ ਦੀ ਅਰਦਾਸ ਕੀਤੀ ਗਈ ਅਤੇ ਸਮਾਗਮ ਦੇ ਕਰਤਾ ਧਰਤਾ ਭਾਈ ਗੁਰਦੀਪ ਸਿੰਘ ਜਲਾਲਪੁਰ ਵੱਲੋਂ ਆਈਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਮੈਨੂੰ ਅਜਿਹੀ ਸੇਵਾ ਕਰਨ ਦਾ ਬਲ ਬਖਸ਼ਦੇ ਰਹਿਣ ਦੇ ਨਾਲ ਨਾਲ ਸਨਮਾਨਯੋਗ ਜਥੇਦਾਰ ਸਾਹਿਬਾਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।


