ਹੁਸ਼ਿਆਰਪੁਰ, ਗੁਰਦਾਸਪੁਰ, 26 ਨਵੰਬਰ ( ਸਰਬਜੀਤ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਚੰਡੀਗੜ੍ਹ ਵਿਖੇ ਕੀਤੀ ਗਈ ਵਿਸਾਲ ਕਿਸਾਨ ਕਾਨਫਰੰਸ ਵਿੱਚ ਸਾਮਲ ਹੋਣ ਲਈ ਕਿਰਤੀ ਜ਼ਿਲਾ ਹੁਸ਼ਿਆਰਪੁਰ ਦਾ ਜੱਥਾ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਭਿੰਡਰ ਅਤੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਸ਼ਾਮਲ ਹੋਇਆ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਆਗੂ ਸਤਨਾਮ ਸਿੰਘ ਮੁਖਲਿਆਣਾ ਅਤੇ ਭੁਪਿੰਦਰ ਸਿੰਘ ਭੁਗ਼ਾ ਨੇ ਕਿਹਾ ਕੇ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਖੇਤੀ ਇੱਕ ਘਾਟੇ ਦਾ ਕਿੱਤਾ ਬਣਦੀ ਜਾ ਰਹੀ ਹੈ। ਖੇਤੀਬਾੜੀ ਦੇ ਲਾਗਤ ਖਰਚੇ ਲਗਾਤਾਰ ਵਧ ਰਹੇ ਹਨ ਪਰ ਸਰਕਾਰ ਮਹਿੰਗਾਈ ਅਨੁਸਾਰ ਫ਼ਸਲ ਦੇ ਭਾਅ ਨਹੀਂ ਵਧਾ ਰਹੀ ਅੱਜ ਦੀ ਚੰਡੀਗੜ੍ਹ ਰੈਲੀ ਵਿੱਚ ਸਰਕਾਰਾ ਦੀਆ ਕਿਸਾਨ ਵਿਰੋਧੀ ਨੀਤੀਆਂ ਦੀ ਜੋਰਦਾਰ ਨਿਖੇਧੀ ਕੀਤੀ ਗਈ ਅਤੇ ਆਣ ਵਾਲੇ ਸਮੇਂ ਵਿੱਚ ਇਕ ਜੋਰਦਾਰ ਸਘਰਸ ਸੁਰੂ ਕਰਨ ਦੀ ਚਿਤਾਵਨੀ ਦਿੱਤੀ ਗਈ।
ਅੱਜ ਦੇ ਜਥੇ ਵਿੱਚ ਸੂਬਾ ਆਗੂ ਹਰਮੇਸ਼ ਸਿੰਘ ਢੇਸੀ ਸੰਦੀਪ ਸਿੰਘ ਮਿੰਟੂ ਸਤਨਾਮ ਸਿੰਘ ਚੱਕ ਗੁਰੂ ਅਮਰੀਕ ਸਿੰਘ ਸਕੰਦਰਪੁਰ ਸੰਤੋਖ ਸਿੰਘ ਰਸੂਲਪੁਰ ਸੁਰਜੀਤ ਸਿੰਘ ਬਡੇਸਰੋਂ ਦਰਸਨ ਸਿੰਘ ਖਨੂਰ ਅਤੇ ਮਾਸਟਰ ਸਤਪਾਲ ਸਿੰਘ ਹਾਜਰ ਸਨ


