ਨਵਾਂਸ਼ਹਿਰ, ਗੁਰਦਾਸਪੁਰ, 21 ਅਪ੍ਰੈਲ (ਸਰਬਜੀਤ ਸਿੰਘ)— ਅੱਜ ਇੱਥੇ ਕਿਰਤੀ ਕਿਸਾਨ ਯੂਨੀਅਨ ਸ਼. ਭ. ਸ. ਨਗਰ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਦੀ ਅਗਵਾਈ ਵਿੱਚ ਇੱਕ ਡੈਪੂਟੇਸ਼ਨ ਕੋਆਪਰੇਟਿਵ ਸੋਸਾਇਟੀਆਂ ਵਿੱਚ ਯੂਰੀਆ ਖਾਦ ਦੀ ਕਿੱਲਤ ਨੂੰ ਲੈ ਕੇ ਮਾਰਕਫੈਡ ਦੇ ਜਿਲ੍ਹਾ ਮੈਨੇਜਰ ਬਲਜਿੰਦਰ ਸਿੰਘ ਨੂੰ ਮਿਲਿਆ l ਆਗੂਆਂ ਨੇ ਕਿਹਾ ਕਿ ਜਦੋਂ ਮੱਕੀ, ਕਮਾਦ ਅਤੇ ਹੋਰ ਫਸਲਾਂ ਨੂੰ ਖਾਦ ਦੀ ਸਖ਼ਤ ਲੋੜ ਹੈ ਜਾਣ ਬੁੱਝ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਖਾਦ ਦੀ ਕਿੱਲਤ ਕੀਤੀ ਜਾ ਰਹੀ ਹੈ l ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਸੈਕਟਰ ਚੋਂ ਬਾਹਰ ਕੱਢਣ ਦੀ ਸ਼ਾਜਿਸ਼ ਦਾ ਹਿੱਸਾ ਹੀ ਹੈl ਜਿਲ੍ਹਾ ਮੈਨੇਜਰ ਨੇ ਖਾਦ ਦੀ ਕਿੱਲਤ ਨੂੰ ਦੂਰ ਕਰਨ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਅਤੇ ਖਾਦ ਦੇ ਹੋਰ ਟਰੈਕ ਭੇਜਣ ਲਈ ਪਰੋਪੋਸਲ ਬਣਾ ਕੇ ਭੇਜਣ ਦਾ ਭਰੋਸਾ ਦਿੱਤਾ l ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਖਾਦ ਦਾ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਾਂਦਾ ਅਤੇ ਲੋੜੀਦੀ ਖਾਦ ਸੋਸਾਇਟੀਆਂ ਨੂੰ ਨਹੀਂ ਦਿੱਤੀ ਜਾਂਦੀ ਤਾਂ ਸਰਕਾਰ ਖਿਲਾਫ਼ ਜ਼ੋਰਦਾਰ ਸੰਘਰਸ਼ ਵਿਢਿਆ ਜਾਵੇਗਾ l ਵਫਦ ਵਿੱਚ ਔਡ਼ ਦੇ ਇਲਾਕਾ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ, ਜੀਵਨ ਦਾਸ ਬੇਗੋਵਾਲ, ਅਵਤਾਰ ਸਿੰਘ ਸਕੋਹਪੁਰ, ਤੇਲੂ ਸਿੰਘ ਸਕੋਹਪੁਰ, ਪ੍ਰਸ਼ੋਤਮ ਸਿੰਘ ਪ੍ਰਧਾਨ ਕੋਪ੍ਰੇਟਿਵ ਸੋਸਾਇਟੀ ਘਟਾਰੋਂ, ਕੁਲਦੀਪ ਸਿੰਘ ਸੈਕਟਰੀ, ਜੋਗਿੰਦਰ ਸਿੰਘ ਘਟਾਰੋਂ, ਬਲਕਾਰ ਸਿੰਘ ਅਤੇ ਤਰਲੋਕ ਸਿੰਘ ਘਟਾਰੋਂ ਸ਼ਾਮਲ ਸਨ l


