ਗੁਰਦਾਸਪੁਰ, 21 ਅਪ੍ਰੈਲ (ਸਰਬਜੀਤ ਸਿੰਘ)-ਅਮਰੀਕਾ ਇਜ਼ਰਾਈਲ ਅਤੇ ਈਰਾਨ ਯੁੱਧ ਖਾੜੀ ਮੁਲਕਾਂ ਲਈ ਵੱਡੀ ਮੁਸੀਬਤ ਬਣਿਆ ਪਿਆ ਹੈ ਕਿਉਂਕਿ ਇਸ ਨਾਲ ਤੇਲ ਗੈਸ ਦੀਆਂ ਕਿਲਤਾ ਪੈਦਾ ਹੋ ਰਹੀਆਂ ਹਨ ਅਤੇ ਪਿਛਲੇ ਦਿਨੀਂ ਪਾਕਿਸਤਾਨ ਦੀ ਵਿਚੋਲਗੀ ਰਾਹੀਂ ਇਹ ਯੁੱਧ ਦੀ 15 ਦਿਨਾਂ ਲਈ ਕੁਝ ਸ਼ਰਤਾਂ ਤਹਿਤ ਜੰਗਬੰਦੀ ਹੋ ਗਈ ਸੀ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ, ਇਸ ਜੰਗਬੰਦੀ ਦੀ ਡੈਡ ਲਾਈਨ ਬੁਧਵਾਰ ਨੂੰ ਸਮਾਪਤ ਹੋ ਰਹੀ ਹੈ ਅਤੇ ਅਮਰੀਕਾ ਵੱਲੋਂ ਜੰਗਬੰਦੀ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ ,ਜਿਸ ਦਾ ਈਰਾਨ ਵੱਲੋਂ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸੇ ਹੀ ਕਰਕੇ ਈਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਦੀਆਂ ਧਮਕੀਆਂ ਹੇਠ ਉਹ ਕੋਈ ਸਮਝੌਤਾ ਗੱਲਬਾਤ ਕਰਨ ਲਈ ਤਿਆਰ ਨਹੀਂ ? ਪਾਕਿਸਤਾਨ ਦੇ ਇਸਲਾਮਾਬਾਦ ਵਿਖੇ ਹੋ ਰਹੀ ਜੰਗਬੰਦੀ ਸਮਝੋਤਾ ਗੱਲਬਾਤ ਲਈ ਅਮਰੀਕਾ ਦਾ ਵਫਦ ਪਹੁੰਚ ਚੁੱਕਾ ਹੈ ਜਦੋਂ ਕਿ ਈਰਾਨ ਨੇ ਇਸ ਵਿੱਚ ਸ਼ਾਮਲ ਹੋਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ ਕਿ ਅਮਰੀਕਾ ਦੀਆਂ ਧਮਕੀਆਂ ਹੇਠ ਉਹ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਮਰੀਕਾ ਵੱਲੋਂ ਜੰਗਬੰਦੀ ਦੀ ਉਲੰਘਣ ਕਰਨ ਅਤੇ ਈਰਾਨ ਧਮਕੀਆਂ ਦੇਣ ਵਾਲੀ ਨੀਤੀ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਅਗਰ ਅਮਰੀਕਾ ਸਮਝੌਤਾ ਚਾਉਂਦਾ ਹੈ ਤਾਂ ਸਟੇਟ ਔਫ ਹਾਰਮਸ ਦੀ ਘੇਰਾਬੰਦੀ ਛੱਡੇ ਅਤੇ ਹੰਕਾਰ ਵਾਲੀਆਂ ਧਮਕੀਆਂ ਦੇਣੀਆਂ ਬੰਦ ਕਰੇ ਤਾਂ ਹੀ ਸਮਝੌਤਾ ਮੀਟਿੰਗ ਗੱਲਬਾਤ ਸਿਰੇ ਚੜ੍ਹ ਸਕਦੀ ਹੈ ਨਹੀਂ ਤਾਂ ਈਰਾਨ ਅਗਲੇ ਯੁੱਧ ਲਈ ਪੂਰੀ ਤਰ੍ਹਾਂ ਕਮਰਕੱਸੇ ਕਰੀ ਬੈਠਾ ਹੈ ਜੋ ਖਾੜੀ ਮੁਲਕਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪਾਕਿਸਤਾਨ ਰਾਹੀਂ 15 ਦਿਨਾਂ ਲਈ ਹੋਈ ਜੰਗਬੰਦੀ ਦੀ ਅਮਰੀਕਾ ਵੱਲੋਂ ਉਲੰਘਣਾ ਕਰਨ ਦੀ ਨਿੰਦਾ ਤੇ ਅਮਰੀਕਾ ਨੂੰ ਧਮਕੀਆਂ ਦੇਣ ਵਾਲੀ ਨੀਤੀ ਨੂੰ ਛੱਡ ਕੇ ਸਟੇਟ ਔਫ ਹਾਰਮਸ ਤੋਂ ਘੇਰੀ ਬੰਦੀ ਹਟਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪਾਕਿਸਤਾਨ ਵੱਲੋਂ ਕਰਵਾਈ 15 ਦਿਨਾਂ ਦੀ ਜੰਗਬੰਦੀ ਦੀ ਅਲੰਘਣਾ ਕਰਦਿਆਂ ਲਿਬਨਾਨ ਤੇ ਹਮਲੇ ਕੀਤੇ ਗਏ ਅਤੇ ਸਟੇਟ ਔਫ ਹਾਰਮਸ ਤੇ ਘੇਰਾਬੰਦੀ ਦੇ ਨਾਲ ਨਾਲ ਈਰਾਨ ਤੇ ਬੇਹੁਦਰੀਆ ਪਾਬੰਦੀਆਂ ਲਾਉਣ ਤੇ ਧਮਕੀਆਂ ਦੇਣੀਆਂ ਬੰਦ ਕੀਤੀਆਂ ਜਾਣ ਤਾਂ ਹੀ ਈਰਾਨ ਸਮਝੌਤਾ ਗੱਲਬਾਤ ਵਿਚ ਸ਼ਾਮਿਲ ਹੋ ਸਕਦੇ ਹਨ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਈਰਾਨ ਵੱਲੋਂ ਲੈ ਸਟੈਂਡ ਦੀ ਪੂਰਨ ਹਮਾਇਤ ਕਰਦੀ ਹੋਈ ਮੰਗ ਕਰਦੀ ਹੈ ਇਹ ਜੰਗ ਹਰ ਹਾਲਤ ਰੁਕਣਾ ਚਾਹੀਦਾ ਹੈ ਅਤੇ ਪਾਕਿਸਤਾਨ ਨੂੰ ਇਸ ਲਈ ਵੱਡੀ ਭੂਮਿਕਾ ਨਿਭਾਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਤਾਂ ਹੀ ਵਿਸ਼ਵ ਦੇ ਲੋਕ ਸ਼ਾਨਤੀ ਨਾਲ ਰਹੇ ਸਕਣਗੇ ਕਿਉਂਕਿ ਲੜਾਈ ਕੋਈ ਮਸਲੇ ਦਾ ਹੱਲ ਨਹੀਂ ? ਸਮਝੌਤੇ ਵੱਲ ਵਧਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ।


