ਗੁਰਦਾਸਪੁਰ, 19 ਜਨਵਰੀ (ਸਰਬਜੀਤ ਸਿੰਘ)– ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਸੂਬਾ ਸਕੱਤਰ ਸੀ.ਪੀ.ਆਈ ਐਮ ਐਲ ਲਿਬਰੇਸ਼ਨ ਨੇ ਕਿਹਾ ਕਿ 2024 ਦੀ ਲੋਕ ਸਭਾ ਚੋਣ ਜਲਦੀ ਹੋਣ ਜਾ ਰਹੀ ਹੈ। ਸਮੂਹ ਹਾਕਮ ਪਾਰਟੀਆਂ ਨੇ ਚੋਣਾਂ ਵਿੱਚ ਆਪਣੀ ਜਿਤ ਨਿਸ਼ਚਿਤ ਬਨਾਉਣ ਲਈ ਰਾਤ ਦਿਨ ਮਾਰੋਂ ਮਾਰੀਂ ਕੀਤੀ ਹੋਈ ਹੈ। ਭਾਜਪਾ,ਆਰ ਐਸ ਐਸ ਅਤੇ ਮੋਦੀ ਸਰਕਾਰ ਨੇ ਰਾਮ ਮੰਦਰ ਦੀ ਆੜ ਹੇਠ ਸਾਰੇ ਦੇਸ਼ ਵਿਚ ਰਾਜਨੀਤਿਕ ਪਹੁੰਚ ਬਨਾਉਣ ਲਈ ਖਲਬਲੀ ਮਚਾ ਰੱਖੀ ਹੈ ਜਿਸ ਕਾਰਜ ਨੂੰ ਸੰਪੂਰਨ ਕਰਨ ਲਈ ਆਰ ਐਸ ਐਸ ਦਾ ਕਾਡਰ ਪੰਜਾਬ ਅਤੇ ਦੇਸ਼ ਦੇ ਸਮੁੱਚੇ ਪ੍ਰੀਵਾਰਾਂ ਦੇ ਘਰ ਘਰ ਜਾ ਕੇ ਰਾਮ ਮੰਦਰ ਦੀ ਛਤਰੀ ਹੇਠ ਰਾਜਨੀਤਕ ਪ੍ਰਚਾਰ ਕਰ ਰਿਹਾ ਹੈ।
ਦੂਸਰੇ ਪਾਸੇ ਕਾਂਗਰਸ ਦਾ ਵਡਾ ਆਗੂ ਰਾਹੁਲ ਗਾਂਧੀ ਕਰੀਬ ਦੂਸਰੀ ਵਾਰ ਨਿਆਂ ਯਾਤਰਾ ਤੇ ਨਿਕਲਿਆ ਹੈ ਜ਼ੋ ਯਾਤਰਾ ਕਰੀਬ 700 ਕਿਲੋਮੀਟਰ ਲੰਬੀ ਹੋਵੇਗੀ। ਬਾਕੀ ਹਾਕਮ ਪਾਰਟੀਆਂ ਵੀ ਕੇਵਲ ਸਤਾ ਸਤਾ ਹੀ ਕੂਕ ਰਹੀਆਂ ਹਨ।ਪਰ ਇਕ ਸਰਵੇਖਣ ਵਿਚ ਦਰਜ ਕੀਤੇ ਗਏ ਪਿਛਲੀ ਸਦੀ ਦੇ ਮਹਾਨ ਸਿਧਾਂਤਕਾਰ ਮਨੁੱਖ ਕਾਰਲ ਮਾਰਕਸ ਦੇ ਮਾਰਕਸਵਾਦੀ ਲੈਨਿਨਵਾਦੀ ਸਿਧਾਂਤ ਨੂੰ ਪ੍ਰਣਾਈਆਂ ਕਮਿਊਨਿਸਟ ਪਾਰਟੀਆਂ ਰਾਜਨੀਤਕ ਨਿਰਾਸ਼ਾਵਾਦੀ ਧਾਰਨਾ ਚੋਂ ਪਨਪੇ ਕਠਮੁਲਾਵਾਦ, ਤੰਗਨਜ਼ਰੀ, ਗੁਪਤਵਾਸ ,ਅਖੌਤੀ ਗੁਪਤਵਾਸ,ਸੋਧਵਾਦ, ਸਿਧਾਂਤ ਵਾਦ ਦੇ ਘੁਮੰਡ ਅਤੇ ਮਾਅਰਕੇ ਬਾਜ਼ੀ ਆਦਿ ਦੇ ਝਮੇਲਿਆਂ ਵਿਚ ਫਸੀਆਂ ਬਹਿਸਾਂ ਕਰ ਰਹੀਆਂ ਹਨ।ਜੇਕਰ ਮੈ ਪਰੋਲੇਧਾਰੀ ਦੀ ਤਾਨਾਸ਼ਾਹੀ ਦੇ ਕਾਇਮ ਕਰਨ ਦੀ ਇਥੇ ਗੱਲ ਨਾਂ ਵੀ ਕਰਾਂ ਤਾਂ ਇਹ ਤਾਂ ਸੱਚ ਹੈ ਕਿ ਹਰ ਵੰਨਗੀ ਦੀਆਂ ਕਮਿਊਨਿਸਟ ਧਿਰਾਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਆਰਥਿਕ ਅਤੇ ਰਾਜਨੀਤਕ ਮਸਲਿਆਂ ਉਪਰ ਕਨੂੰਨੀ ਸੰਘਰਸ਼ ਕਰਨ ਵਿਚ ਸ਼ਾਮਿਲ ਹਨ।ਪਰ ਕਨੂੰਨੀ ਸੰਘਰਸ਼ਾਂ ਦੇ ਉੱਚਤਮ ਪੜਾਅ ਦੇ ਪਾਰਲੀਮਾਨੀ ਸੰਘਰਸ਼ ਭਾਵ ਹਰ ਤਰ੍ਹਾਂ ਦੀਆਂ ਚੋਣਾਂ ਲੜਨ ਦੇ ਸੰਘਰਸ਼ ਉਪਰ ਬਾਈਕਾਟ, ਚੁੱਪ ਬਾਈਕਾਟ ਜਾਂ ਅਸਿੱਧੇ ਤੌਰ ਤੇ ਕਿਸੇ ਨਾਂ ਕਿਸੇ ਹਾਕਮ ਪਾਰਟੀਆਂ ਦੇ ਹੱਕ ਵਿੱਚ ਭੁਗਤਣ ਦੀ ਸਿਆਸਤ ਕਰਨਾ ਕੀ ਮਜ਼ਦੂਰ ਜਮਾਤ ਦੀ ਸੇਵਾ ਜਾ ਹਾਕਮ ਪਾਰਟੀਆਂ ਦੇ ਹੱਕ ਵਿੱਚ ਖੜ੍ਹਨ ਦੀ ਸਿਆਸਤ ਹੈ।ਇਨਾ ਸਿਧਾਂਤ ਕਾਰ ਵਿਦਵਾਨਾਂ ਦਾ ਤਰਕ ਹੈ ਕਿ ਚੋਣਾਂ ਨਾਲ ਕੁਝ ਨਹੀਂ ਬਦਲਣ ਵਾਲਾ,ਇਸ ਕਰਕੇ ਬਾਈਕਾਟ ਜਾਂ ਜਿਤਣ ਲਈ ਨਹੀਂ, ਪ੍ਰਚਾਰ ਲਈ ਚੋਣਾਂ ਲੜੀਆਂ ਜਾਣ, ਇਨ੍ਹਾਂ ਦਾ ਮੰਨਣਾ ਹੈ ਕਿ ਸਤਾ ਦੇ ਸਮੁੱਚੇ ਸਿਸਟਮ ਭਾਵ ਫੌਜ, ਪੁਲਿਸ,ਐਗਜੈਕਟਿਵ ਅਤੇ ਨਿਆਂਪਾਲਿਕਾ ਸਮੇਤ ਸਮੁੱਚੇ ਬੁਰਜੂਆ ਅਤੇ ਕਾਰਪੋਰੇਟ ਤਾਣੇ ਬਾਣੇ
ਨੂੰ ਤਹਿਸ ਨਹਿਸ਼ ਕਰਕੇ ਸਤਾ ਕਬਜ਼ੇ ਵਿਚ ਕਰਨੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵਿਚ ਇਸ ਤਰ੍ਹਾਂ ਦੀ ਰਾਜਨੀਤੀ ਦਾ ਵੀ ਇੱਕ ਰੋਲ ਸੀ। ਇਹ ਤਾਂ ਸਭ ਕਿਸਾਨ ਜਥੇਬੰਦੀਆਂ ਮੰਨਦੀਆਂ ਹਨ ਕਿ ਦਿੱਲੀ ਦੇ ਕਿਸਾਨੀ ਮੋਰਚੇ ਨੇ ਪੰਜਾਬ ਦੇ ਵੋਟਰਾਂ ਨੂੰ ਰਵਾਇਤੀ ਹਾਕਮ ਪਾਰਟੀਆਂ ਦੇ ਵਿਰੁੱਧ ਖੜ੍ਹੇ ਕਰਨ ਦਾ ਇਕ ਅਹਿਮ ਭੂਮਿਕਾ ਨਿਭਾਈ । ਜਨਤਾ ਵਿੱਚ ਕਿਸਾਨ ਲੀਡਰਾਂ ਦਾ ਕੱਦ ਹਾਕਮ ਪਾਰਟੀਆਂ ਦੇ ਆਗੂਆਂ ਤੋਂ ਵੀ ਵੱਡਾ ਲੱਗਣ ਲੱਗਾ।ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਦਸਤਖ਼ਤ ਵੀ ਕਿਸਾਨ ਸੰਘਰਸ਼ ਦੀ ਜਿੱਤ ਦੇ ਨੇੜੇ ਤੇੜੇ ਜ਼ੋਰ ਫੜ ਗਈ ਸੀ ਪਰ ਇਸ ਵਿਸੇ ਤੇ ਕਿਸਾਨ ਆਗੂਆਂ ਦਰਮਿਆਨ ਚਰਚਾ ਕਰਨਾ ਆਪਣੇ ਆਪ ਨੂੰ ਗ਼ਦਾਰ ਦੀ ਉਪਾਦੀ ਦਾ ਵਿਸ਼ਲੇਸ਼ਣ ਹਾਸਲ ਕਰਨਾ ਸੀ। ਕਿਸਾਨ ਆਗੂਆਂ ਨਾਲ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਵਿਸ਼ਲੇਸ਼ਣ ਵੀ ਲਗਾਏ ਗਏ, ਕਿਸਾਨਾਂ ਵਲੋਂ ਬਣਾਏ ਗਏ ਸੰਯੁਕਤ ਸਮਾਜ ਮੋਰਚੇ ਉਪਰ ਭਾਜਪਾ, ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਵੀ ਵਧੇਰੇ ਹਮਲੇ ਕੀਤੇ ਗਏ, ਜਿਨ੍ਹਾਂ ਕਿਸਾਨ ਆਗੂਆਂ ਨੂੰ ਭਾਰਤ ਸਰਕਾਰ ਮੋਰਚੇ ਦੌਰਾਨ ਨਾਂ ਡਰਾ ਸਕੀ ਨਾਂ ਖਰੀਦ ਸਕੀ ਉਨ੍ਹਾਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਕਰਕੇ ਗ਼ਦਾਰ ਤੱਕ ਗ਼ਰਦਾਨ ਦਿਤਾ ਗਿਆ।ਇਹ ਕਹਿਣ ਵਾਲੇ ਕਿਸਾਨ ਆਗੂਆਂ ਨੇ ਸਿੱਧੇ ਅਸਿੱਧੇ ਭਾਜਪਾ ਦੀ ਬੀ ਟੀਮ ਦੇ ਆਗੂ ਕੇਜ਼ਰੀਵਾਲ ਦੀ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਜਿਸ ਸਰਕਾਰ ਖ਼ਿਲਾਫ਼ ਇਹ ਜਥੇਬੰਦੀਆਂ ਹੁਣ ਤਿਖਾ ਸੰਘਰਸ਼ ਕਰਨ ਦਾ ਢੌਂਗ ਕਰ ਰਹੀਆਂ ਹਨ। ਕੀ ਕਨੂੰਨੀ ਸੰਘਰਸ਼ਾਂ ਤੋਂ ਅਗੇ ਚੋਣਾਂ ਦਾ ਉੱਚਤਮ ਕਨੂੰਨੀ ਸੰਘਰਸ਼ ਲੜਿਆ ਜਾਣਾਂ ਗਦਾਰੀ ਹੈ ?ਇਹ ਕਠਮੁਲਾਵਾਦੀ ਸਮਝ ਹੈ। ਵੈਸੇ ਇਹ ਸੱਚ ਹੈ ਕਿ ਜਨਤਾ ਦੀਆ ਸਮਸਿਆਵਾਂ ਦੇ ਸਥਾਈ ਹੱਲ ਲਈ ਛੋਟੇ ਪੱਧਰ ਦੀ ਸੱਤਾ ਹਾਸਲ ਕਰਨ ਦੀ ਸ਼ੁਰੂਆਤ ਕਰਕੇ ਮਜ਼ਦੂਰਾਂ ਕਿਸਾਨਾਂ ਅਤੇ ਬਾਕੀ ਦਬਾਏ ਹੋਏ ਲੋਕਾਂ ਦੀ ਸਥਾਈ ਸਤਾ ਹਾਸਲ ਕਰਨਾ ਅਤਿ ਜ਼ਰੂਰੀ ਟਾਸਕ ਤਹਿ ਕਰਨਾ ਲੋੜੀਂਦਾ ਹੈ। ਜਨਤਕ ਸੰਘਰਸ਼ਾਂ ਚੋਂ ਕਈ ਸਤਾ ਜੇਤੂ ਸੰਘਰਸ਼ਾਂ ਦੀ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ,ਜੈ ਪ੍ਰਕਾਸ਼ ਨਰਾਇਣ ਦੀ ਯੂਥ ਦੀ ਬੇਰੁਜ਼ਗਾਰੀ ਵਿਰੁੱਧ ਲਹਿਰ,ਅਸਾਮ ਵਿਦਿਆਰਥੀਆਂ ਦੀ ਲਹਿਰ ਨੇ ਦੇਸ਼ ਅਤੇ ਅਸਾਮ ਵਿੱਚ ਸਤਾ ਦੀ ਤਬਦੀਲੀ ਵਡੀਆਂ ਉਦਾਹਰਣਾਂ ਹਨ ਕਿ ਚੋਣਾਂ ਦੌਰਾਨ ਵੀ ਲੋਕ ਪੱਖੀ ਸਤਾ ਦੀ ਸਥਾਪਤੀ ਕਰਨ ਦੇ ਸਹੀ ਢੰਗ ਤਰੀਕੇ ਅਪਣਾਏ ਜਾ ਸਕਦੇ ਹਨ ।