ਬਟਾਲਾ, ਗੁਰਦਾਸਪੁਰ, 13 ਸਤੰਬਰ (ਸਰਬਜੀਤ ਸਿੰਘ)–ਅੱਜ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਅਗਵਾਈ ਵਿੱਚ ਐਸ ਡੀ ਐਮ ਬਟਾਲਾ ਦਫ਼ਤਰ ਮੂਹਰੇ ਦੁਕਾਨਦਾਰ ਮਜ਼ਦੂਰਾਂ ਦਾ ਧਰਨਾ ਦਿੱਤਾ ਕਿਉਂਕਿ 22 ਸਤੰਬਰ ਨੂੰ ਆ ਰਹੇ ਬਾਬਾ ਨਾਨਕ ਦੇ ਮੇਲੇ ਤੋਂ ਪਹਿਲਾਂ ਦੂਜੇ ਸੂਬਿਆਂ ਤੋਂ ਆਏ ਮਜਦੂਰ ਦੁਕਾਨਦਾਰਾਂ ਤੋਂ ਇਕ ਗ੍ਰੋਹ ਵਲੋਂ ਪ੍ਰਤੀ ਦੁਕਾਨ 40000/40000 ਰੁਪਏ ਬਿਨਾਂ ਕਿਸੇ ਰਸੀਦ ਤੋਂ ਜਬਰੀ ਉਘਰਾਇਆ ਜਾ ਰਿਹਾ ਹੈ ਇਸ ਜਬਰੀ ਟੈਕਸ ਦੀ ਉਗਰਾਹੀ ਤੋਂ ਮਜ਼ਦੂਰ ਦੁਕਾਨਦਾਰ ਸਹਿਮੇਂ ਹੋਏ ਅਤੇ ਘੋਰ ਪ੍ਰੇਸ਼ਾਨੀ ਵਿੱਚ ਹਨ। ਬੱਖਤਪੁਰਾ ਨੇ ਕਿਹਾ ਕਿ ਉਗਰਾਹੀ ਕਰਨ ਵਾਲੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇਸ ਕੰਮ ਦਾ36 ਲੱਖ ਰੁਪਏ ਦਾ ਠੇਕਾ ਲਿਆ ਹੈ ਜਦੋ ਕਿ ਦੁਕਾਨਦਾਰਾ ਦਾ ਕਹਿਣਾ ਹੈ ਕਿ ਹਰ ਸਾਲ ਮੇਲੇ ਉਪਰ ਆਉਂਦੇ ਹਾ ਤੇ ਕਮੇਟੀ ਤੋਂ ਕੁਝ ਸੌ ਰੁਪਏ ਦੀ ਰਸੀਦ ਕਟਵਾਉਦੇ ਰਹੇ ਹਨ ਪਰ ਹੁਣ ਗੁਡਾ ਟੈਕਸ ਦੇਣ ਲਈ ਸਾਡੀ ਮਾਰਕੁਟ ਵੀ ਕੀਤੀ ਜਾ ਰਹੀ ਹੈ। ਮੌਕੇ ਤੇ ਤਹਿਸੀਲ ਦਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਕੁਲਦੀਪ ਰਾਜੂ,ਬੰਟੀ ਪਿੰਡਾਂ ਰੋੜਾ ਅਤੇ ਗੁਰਵਿੰਦਰ ਸਿੰਘ ਸ਼ਾਮਲ ਸਨ


