ਗੁਰਦਾਸਪੁਰ, 13 ਸਤੰਬਰ (ਸਰਬਜੀਤ ਸਿੰਘ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸ਼ਹਿਰੀ ਉਪ ਮੰਡਲ ਅਫਸਰ ਜਤਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ 11 ਕੇ.ਵੀ ਤ੍ਰਿਮੋ ਰੋਡ ਫੀਡਰ ਅਧੀਨ ਆਉਦੇ ਏਰੀਏ ਦੀ ਬਿਜਲੀ ਸਪਲਾਈ 11 ਕੇ.ਵੀ ਤਿੱਬੜੀ ਰੋਡ ਫੀਡਰ ਨੂੰ ਬਾਈਫਰਕੇਟ ਕਰਕੇ ਨਵਾਂ 11 ਕੇ.ਵੀ ਤ੍ਰਿਮੋ ਰੋਡ ਫੀਡਰ ਉਸਾਰਨ ਦੇ ਰਹਿੰਦੇ ਕੰਮਾਂ ਨੂੰ ਮੁਕੰਮਲ ਕਰਨ ਲਈ 13 ਸਤੰਬਰ ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਜੇਕਰ ਮੌਸਮ ਸਾਫ ਰਿਹਾ ਤਾਂ ਬੰਦ ਰਹੇਗੀ। ਇਸ ਫੀਡਰ ਅਧੀਨ ਆਉਂਦਾ ਏਰੀਆ ਤ੍ਰਿਮੋ ਰੋਡ, ਸੰਤ ਨਗਰ ਤੋਂ ਹੱਲਾ ਮੋੜ ਤੱਕ, ਬਹਿਰਾਮਪੁਰ ਰੋਡ ਤੋਂ ਬਾਗ ਤੱਕ, ਪੁਰਾਣੀ ਸਬਜੀ ਮੰਡੀ, ਜੀਟੀ ਰੋਡ ਤੋੰ ਡਾਕਖਾਨਾ ਰੋਡ ਜੇਲ੍ਹ ਰੋਡ ਤੇ ਪੈਂਦੀਆ ਸਰਕਾਰੀ ਕੋਠੀਆਂ, ਕਾਲਜ ਰੋਡ, ਸੰਤ ਨਗਰ, ਗੋਪਾਲ ਨਗਰ, ਕ੍ਰਿਸ਼ਨਾ ਨਗਰ, ਬਾਠ ਵਾਲੀ ਗਲੀ ਆਦਿ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ।


