ਮੰਗਾਂ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ ਪੀ ਆਈ ਐਮ ‌ਐਲ ਵਲੋਂ ਕੀਤਾ ਗਿਆ ਰੋਸ਼ ਪ੍ਰਦਰਸ਼ਨ

ਗੁਰਦਾਸਪੁਰ

ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ, 13 ਸਤੰਬਰ (ਸਰਬਜੀਤ ਸਿੰਘ)–ਇੱਥੇ ਐਸ ਡੀ ਐਮ ਦਫ਼ਤਰ ਮੂਹਰੇ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ ਪੀ ਆਈ ਐਮ ‌ਐਲ ਵਲੋਂ ਭਗਵੰਤ ਮਾਨ ਸਰਕਾਰ ਵਿਰੁੱਧ ਧਰਨਾ ਦਿੱਤਾ। ਇਸ ਸਮੇਂ ਧਰਨਾ ਕਾਰੀਆਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਦਲਬੀਰ ਭੋਲਾ , ਰਮਨਪ੍ਰੀਤ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਸਹਾਇਕ ਸਕੱਤਰ ਵਿਜੇ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਸਮੇਂ 1000 ਰੁਪਏ ਮਹੀਨਾ ਵਾਰ ਹਰ ਬਾਲਗ ਔਰਤ ਨੂੰ ਸਹਾਇਤਾ ਦੇਣ, ਬੁਢਾਪਾ ਵਿਧਵਾ ਪੈਨਸ਼ਨ 2500 ਕਰਨ, ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ, ਬੇਰੁਜ਼ਗਾਰੀ ਭੱਤਾ ਦੇਣ‌ ਅਤੇ ਤਿੰਨ ਮਹੀਨਿਆਂ ਵਿਚ ਨਸ਼ੇ ਖਤਮ ਕਰਨ ਵਰਗੀਆਂ ਗਰੰਟੀਆ ਕੀਤੀਆਂ ਸਨ ਪਰ ਹੁਣ ਸਰਕਾਰ ਨੇ ਇਨ੍ਹਾਂ ਗਰੰਟੀਆ ਨੂੰ ਪੂਰਾ ਕਰਨ ਬਾਬਤ ਪੂਰੀ ਚੁਪ‌ ਧਾਰ ਰੱਖੀਂ ਹੈ। ਸਰਕਾਰ ਦੇ ਫਿਰਸਟਾਚਾਰ‌ ਖਤਮ ਕਰਨ ਦਾਵੇ ਵੀ‌ ਖੋਖਲੇ ਸਾਬਤ ਹੋਏ ਹਨ ਕਿਉਂਕਿ ਸਰਕਾਰ ਦੇ ਮੰਤਰੀ, ਐਮ ‌ਐਲ ਏਜ ਅਤੇ ਹੋਰ ਲਾਣਾ ਖੁਦ ਭ੍ਰਿਸ਼ਟਾਚਾਰ ਵਿਚ ਗਲਤਾਨ ਹੈ। ਸਰਕਾਰ ਦੇ 16ਮਹੀਨੇ ਦੇ ਰਾਜ ਵਿੱਚ ਪੰਜਾਬ ਉਪਰ ਨਸ਼ਿਆਂ ਦਾ
ਕਹਿਰ‌ ਟੁੱਟ ਚੁੱਕਾ ਹੈ। ਹਰ ਰੋਜ਼ 2/4 ਨੌਜਵਾਨਾਂ ਦੇ ਮਰਨ ਦੀਆਂ ਖਬਰਾਂ ਛੱਪ ਰਹੀਆਂ ਹਨ , ਨਸ਼ਿਆਂ ਪਿਛੇ ਸਰਕਾਰ, ਨਸ਼ਾ ਤਸਕਰ ਅਤੇ ਪੁਲਿਸ ਦਾ ਗਠਜੋੜ ਕੰਮ ਕਰ ਰਿਹਾ ਹੈ। ਰੈਲੀ ਵਿਚ ਮੰਗ ਕੀਤੀ ਗਈ ਕਿ ਸਰਕਾਰ ਜਨਤਾ ਨਾਲ ਕੀਤੀਆਂ ਗਰੰਟੀਆ ਪੂਰੀਆਂ ਕਰੇ,ਲਾਲ ਲਕੀਰ ਦੇ ਅੰਦਰ ਮਜ਼ਦੂਰਾਂ ਦੇ ਘਰਾਂ ਦੀਆਂ ਫ੍ਰੀ ਵਿਚ ਰਜਿਸਟਰੀਆਂ ਕੀਤੀਆਂ ਜਾਣ, ਮਨਰੇਗਾ ਦਾ ਕੰਮ 200 ਦਿਨ ਕੀਤਾ ਜਾਵੇ ਅਤੇ ਦਿਹਾੜੀ 600‌ਰੁਪਏ ਕੀਤੀ ਜਾਵੇ, ਮਜ਼ਦੂਰਾਂ ਦੇ ਕੱਟੇ ਗਏ ਰਾਸ਼ਨ ਕਾਰਡ ਬਹਾਲ ਕੀਤੇ ਜਾਣ,
ਸਮਾਜਿਕ ਜ਼ਬਰ ਨੂੰ ਸਖ਼ਤੀ ਨਾਲ ਰੋਕਿਆ ਜਾਵੇ।ਇਸ ਸਮੇਂ ਬਚਨ‌ ਸਿੰਘ ਪਿੰਡੀ,ਬਚਨ ਸਿੰਘ ਤੇਜਾ, ਕੁਲਦੀਪ ਰਾਜੂ,ਬਿਕਰਮ ਧੀਵਾਨ,ਸੋਸਨ ਧਰਮ ਕੋਟ ਪਤਣ, ਗੁਰਿੰਦਰ ਸਿੰਘ ਅਤੇ ਸਾਈਂ ਧਵਾਨ ਸ਼ਾਮਲ ਸਨ

Leave a Reply

Your email address will not be published. Required fields are marked *