ਪੇਟ ਦੇ ਕੀੜਿਆਂ ਤੋ ਰਾਸ਼ਟਰੀ ਮੁਕਤੀ ਦਿਵਸ ਮੌਕੇ ਬੱਚਿਆ ਨੂੰ ਐਲ਼ਬੈਂਡਾਜੋਲ ਦੀਆਂ ਗੋਲੀਆਂ ਖੁਵਾਈਆਂ

ਗੁਰਦਾਸਪੁਰ

 ਗੁਰਦਾਸਪੁਰ, 11 ਅਗਸਤ (ਸਰਬਜੀਤ ਸਿੰਘ) ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਰਕਾਰੀ  ਸੀਨੀਅਰ ਸੈਕੰਡਰੀ ਸਕੂਲ ਬਰਿਆਰ ਵਿਖੇ ਪੇਟ ਦੇ ਕੀੜਿਆਂ ਤੋ ਰਾਸ਼ਟਰੀ ਮੁਕਤੀ ਦਿਵਸ ਮੌਕੇ ਬੱਚਿਆ ਨੂੰ ਐਲ਼ਬੈਂਡਾਜੋਲ ਦੀਆਂ ਗੋਲੀਆਂ ਖਿਵਾਈਆ ਗਈਆ। ਸਕੂਲ ਮੁਖੀ ਪਿ੍ੰਸੀਪਲ  ਰਮਨਪ੍ਰੀਤ ਕੌਰ ਨੇ ਹਾਜਰ ਮੈਂਬਰਾਂ ਦਾ ਧੰਨਵਾਦ ਕੀਤਾ।

 ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾਕਟਰ ਅਰਵਿੰਦ ਮਨਚੰਦਾ  ਨੇ ਕਿਹਾ ਕਿ ਪੇਟ ਵਿਚ ਕੀੜਿਆਂ ਦੀ ਸਮੱਸਿਆ ਕਈ ਬੀਮਾਰੀਆਂ ਨੂੰ ਜਨਮ ਦਿੰਦੀ  ਹੈ। ਬੱਚੇ ਕੁਪੋਸ਼ਣ ਦਾ ਸ਼ਿਕਾਰ ਬਣਦੇ ਹਨ। ਬੱਚਿਆਂ ਦਾ ਪੂਰਨ ਸਰੀਰਕ ਵਿਕਾਸ ਤਾਂ ਹੀ ਹੋ ਸਕਦਾ ਹੈ, ਜੇਕਰ ਉਨਾਂ ਨੂੰ ਪੂਰਾ ਪੋਸ਼ਣ ਮਿਲੇ। ਜੇਕਰ ਪੇਟ ਵਿਚ ਕੀੜਿਆਂ ਦੀ ਸਮਸਿਆ ਹੋਵੇਗੀ ਤਾਂ ਪੂਰਾ ਪੋਸ਼ਣ ਨਹੀ ਮਿਲੇਗਾ।

                       ਡਾ .ਭਾਵਨਾ ਸ਼ਰਮਾ (ਸਕੂਲ ਹੈਲਥ ਕਲੀਨਿਕ) ਨੇ ਕਿਹਾ ਕਿ ਜਿਲੇ ਦੇ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ , ਆਂਗਨਵਾੜੀ ਸੈਟਰਾਂ ਅਤੇ ਹੋਰ ਸੰਸਥਾਵਾਂ ਵਿਚ ਬੱਚਿਆਂ ਨੂੰ ਐਲ਼ਬੈਂਡਾਜੋਲ ਦੀਆਂ ਗੋਲੀਆਂ ਦਿਤੀਆਂ ਗਈਆ ਹਨ।ਪਹੁੰਚਾ ਦਿਤੀਆਂ ਹਨ। ਸਕੂਲਾਂ ਵਿਚ  ਹੈਂਡ ਵਾਸ਼ਿੰਗ ਤਕਨੀਕ ਦਾ ਵੀ ਪ੍ਚਾਰ ਕੀਤਾ  ਗਿਆ ।

                     ਇਸ  ਮੋਕੇ ਡੀ ਡੀ ਐਚ ਓ ਡਾ. ਸ਼ੈਲਾ ਮੇਹਤਾ, ਐਸ ਐਮ ਓ ਡਾਕਟਰ ਅਮਨਦੀਪ ਸਿੰਘ, ਜਿਲਾ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਡਾਕਟਰ ਅਮਨ , ਡਾਕਟਰ ਰੀਨਾ, ਸਕੂਲ ਹੈਲਥ ਕੋਆਰਡੀਨੇਟਰ ਆਦਿ ਹਾਜਰ ਸਨ ।

Leave a Reply

Your email address will not be published. Required fields are marked *