15 ਅਗਸਤ ਨੂੰ ਸਮੂਹ ਸਿਹਤ ਸੰਸਥਾਵਾਂ ਵਿੱਚ ਰਾਸਟਰੀ ਤਿਰੰਗਾ ਲਹਿਰਾਇਆ ਜਾਵੇ- ਸਿਵਲ ਸਰਜਨ

ਗੁਰਦਾਸਪੁਰ

ਗੁਰਦਾਸਪੁਰ, 11 ਅਗਸਤ (ਸਰਬਜੀਤ ਸਿੰਘ) -ਜਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਦਫਤਰ ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਸਿਵਲ ਸਰਜਨ ਡਾ: ਰਭਜਨ ਰਾਮ  ਦੀ ਪ੍ਧਾਨਗੀ ਹੇਠ ਹੋਈ । ਮੀਟਿੰਗ ਵਿਚ ਸਮੂਹ ਪ੍ਰੋਗਰਾਮ  ਅਤੇ ਸਮੂਹ ਐਸ ਐਮ ਓ ਹਾਜਰ ਹੋਏ ।

ਇਸ ਮੋਕੇ  ਸਿਵਲ ਸਰਜਨ ਡਾਕਟਰ ਹਰਭਜਨ ਮਾਂਡੀ ਨੇ ਕਿਹਾ ਕਿ ਸਰਕਾਰ ਵਲੋ ਤੈਅ ਪ੍ਰੋਗਰਾਮ ਮੁਹਲਾ ਕਲੀਨਿਕ ਨੂੰ ਤਰਜੀਹ ਦਿੱਤੀ ਜਾਵੇ । ਸਰਕਾਰੀ ਹਦਾਇਤਾਂ ਅਨੁਸਾਰ ਮੁਹੱਲਾ ਕਲੀਨਿਕਾਂ ਦਾ ਪਸਾਰ ਕੀਤਾ ਜਾਵੇਗਾ । ਆਜਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਸਿਹਤ ਸੰਸਥਾਵਾਂ ਤੇ 15 ਅਗਸਤ ਨੂੰ ਰਾਸ਼ਟਰੀ ਝੰਡਾ ਫਹਿਰਾਉਣਾ ਯਕੀਨੀ ਬਨਾਇਆ ਜਾਵੇ । ਸਿਹਤ ਸੰਸਥਾਵਾਂ ਵਿਚ ਮਰੀਜਾਂ ਦੇ ਇਲਾਜ ਅਤੇ ਸਹੂਲਤਾਂ ਅਨੁਸਾਰ ਢੁਕਵੇਂ ਪ੍ਬੰਧ ਕੀਤੇ ਜਾਣ । ਮਰੀਜਾਂ ਨੂੰ ਕੌਈ ਦਿਕਤ ਪੇਸ਼ ਨਾ ਆਵੇ। ਆਉਂਦੇ ਸਮੇਂ ਵਿਚ ਡੇਂਗੂ ਦੇ ਖਤਰੇ ਨੂੰ ਧਿਆਨ ਵਿੱਚ  ਰੱਖਦੇ ਹੋਏ ਬਚਾਅ ਪ੍ਬੰਧ ਕੀਤੇ ਜਾਣ । ਕੋਵਿਡ ਪ੍ਰੀਕੋਸ਼ਨਰੀ ਡੋਸ ਦੇ ਟੀਚੇ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ । ਡੀ ਵਾਰਮਿੰਗ ਡੇ ਦੌਰਾਨ ਜੋ ਬੱਚੇ ਰਹਿ ਗਏ ਹਨ ਉਨਾਂ ਨੂੰ ਮੋਪ ਅਪ ਡੇ ਦੋਰਾਨ 17 ਅਗਸਤ 2022  ਨੂੰ ਐਲ਼ਬੈਂਡਾਜੋਲ ਦੀਆਂ ਗੋਲੀਆਂ ਖੁਆਈ ਜਾਣ ।

ਇਸ ਮੋਕੇ ਏ ਸੀ ਐਸ ਡਾਕਟਰ ਭਾਰਤ ਭੂਸ਼ਨ, ਡੀ ਆਈ ਓ ਡਾ. ਅਰਵਿੰਦ ਕੁਮਾਰ, ਡੀ ਐਚ ਓ ਡਾ. ਅਰਵਿੰਦ ਮਹਾਜਨ, ਡੀ ਡੀ ਐਚ ਓ ਡਾ. ਸ਼ੈਲਾ ਮੇਹਤਾ ਆਦਿ ਹਾਜਰ ਸਨ

Leave a Reply

Your email address will not be published. Required fields are marked *