ਗੁਰਦਾਸਪੁਰ, 4 ਮਈ (ਸਰਬਜੀਤ ਸਿੰਘ)– ਬੀਜੇਪੀ ਵਲੋਂ ਕਿਸਾਨਾਂ ਨਾਲ ਦਿੱਲੀ ਸਮਝੌਤੇ ਸਮੇਂ ਮੰਗੀਆਂ ਮੰਗਾਂ ਨਾ ਮੰਨਣ ਦੇ ਵੱਡੇ ਵਿਰੋਧ ਵਜੋਂ ਜਿਥੇ ਹਰਿਆਣਾ ਬਾਰਡਰਾਂ ਤੇ ਲਗਾਤਾਰ ਸੰਘਰਸ਼ ਜਾਰੀ ਹੈ, ਉਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗੈਰ ਰਾਜਨੀਤਕ ਅਤੇ ਰਾਜਨੀਤਕ ਵੱਲੋਂ ਭਾਜਪਾ ਦੇ ਉਮੀਦਵਾਰਾ ਦਾ ਪੰਜਾਬ’ਚ ਚੋਣਾਂ ਸਮੇਂ ਵੱਡਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਸੀ ਅਤੇ ਇਸ ਸੱਦੇ ਨੂੰ ਅਮਲ ਵਿੱਚ ਲਿਆਉਣ ਲਈ ਪਿੰਡਾ ਪਿੰਡਾ ਤੇ ਸ਼ਹਿਰਾਂ ਸ਼ਹਿਰਾਂ ਵਿੱਚ ਬੀਜੇਪੀ ਦੇ ਚੋਣ ਮੈਦਾਨ ਵਿੱਚ ਨਿੱਤਰੇ ਲੀਡਰਾਂ ਦੇ ਚੋਣ ਪ੍ਰਚਾਰ ਦਾ ਕਿਸਾਨਾਂ ਵੱਲੋਂ ਜੰਮਕੇ ਬਾਈਕਾਟ ਕਰਨ ਦੀ ਬੀਜੇਪੀ ਵਿਰੋਧੀ ਚੋਣ ਲਹਿਰ ਚਲਾਈ ਹੋਈ ਹੈ ਅਤੇ ਇਸੇ ਹੀ ਲਹਿਰ ਦੀ ਕੜੀ ਤਹਿਤ ਅੱਜ ਸੁਲਤਾਨਵਿੰਡ ਅੰਮ੍ਰਿਤਸਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਆਗੂਆਂ ਵੱਲੋਂ ਬੀਜੇਪੀ ਦੇ ਚੋਣ ਬਾਈ ਕਾਟ ਵਾਲੇ ਬੋਰਡ ਲਗਾ ਕੇ ਵੱਡੀ ਪੱਧਰ ਤੇ ਚੋਣ ਪ੍ਰਚਾਰ ਦਾ ਵਿਰੋਧ ਕੀਤਾ ਗਿਆ ਜੋ ਸਹੀ ਤੇ ਸਮੇਂ ਮੁਤਾਬਿਕ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ, ਕਿਉਂਕਿ ਕੇਂਦਰ ਦੀ ਭਾਜਪਾਈ ਸਰਕਾਰ ਨੇ ਦਿੱਲੀ ਸਮਝੌਤੇ ਸਮੇਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਨਾ ਹੀ ਉਨ੍ਹਾਂ ਨੂੰ ਇਸ ਸਬੰਧੀ ਦੁਬਾਰਾ ਮੋਰਚਾ ਲਾਉਣ ਲਈ ਦਿੱਲੀ ਜਾਣ ਦਿੱਤਾ ਗਿਆ ,ਸਗੋਂ ਪੁਲਿਸ ਵੱਲੋਂ ਕਿਸਾਨਾਂ ਤੇ ਡਾਂਗਾਂ ਸੋਟੇ, ਪੱਥਰਬਾਜੀ,ਅੱਥਰੂ ਗੈਸ ਤੇ ਸਿੱਧੀਆਂ ਗੋਲੀਆਂ ਚਲਾ ਕੇ ਇਕ ਜਵਾਨ ਸੁੰਭਦੀਪ ਸਿੰਘ ਨੂੰ ਜਾਨੋਂ ਮਾਰ ਦਿੱਤਾ ਅਤੇ ਕਈ ਮਹੀਨਿਆਂ ਤੋਂ ਹਰਿਆਣਾ ਦੇ ਬਾਰਡਰਾਂ ਤੇ ਬੈਠੇ ਸੰਘਰਸ਼ੀ ਕਿਸਾਨਾਂ ਨਾਲ ਦਿੱਲੀ ਦੇ ਕੇਂਦਰੀ ਆਗੂਆਂ ਵੱਲੋਂ ਕੋਈ ਵਾਰਤਾ ਲਾਪ ਕੀਤੀ ਗਈ ਜਿਸ ਦੇ ਰੋਸ ਵਜੋਂ ਹੁਣ ਉਹਨਾਂ ( ਕਿਸਾਨਾਂ) ਵੱਲੋਂ ਭਾਜਪਾਈ ਲੀਡਰਾਂ ਦਾ ਚੋਣ ਪ੍ਰਚਾਰ ਸਮੇਂ ਵੱਡੀ ਪੱਧਰ ਤੇ ਵਿਰੋਧ ਕਰਨਾ ਸਹੀ ਅਤੇ ਜਾਇਜ ਬਣਦਾ ਹੈ ਅਤੇ ਇਸ ਤੋਂ ਇਲਾਵਾ ਹੋਰ ਉਹ ਕੀ ਕਰ ਸਕਦੇ ਹਨ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਿਸਾਨਾਂ ਵੱਲੋਂ ਭਾਜਪਾਈ ਲੀਡਰਾਂ ਦੇ ਚੋਣ ਪ੍ਰਚਾਰ ਦੇ ਬਾਈਕਾਟ ਵਾਲੇ ਕੀਤੇ ਐਲਾਨ ਦੀ ਪੂਰਨ ਹਮਾਇਤ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇਣ ਦੇ ਨਾਲ ਨਾਲ ਦਿੱਲੀ ਸਮਝੌਤੇ ਸਮੇਂ ਮੰਗੀਆਂ ਕਿਸਾਨੀ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਕਿਸਾਨਾਂ ਨੂੰ ਦਿੱਲੀ ਸਰਕਾਰ ਵਿਰੁੱਧ ਮੋਰਚਾ ਲਾਉਣ ਦੀ ਜ਼ਰੂਰਤ ਹੀ ਨਾਂ ਪਵੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਕਿਸਾਨਾਂ ਵੱਲੋਂ ਸੁਲਤਾਨ ਵਿੰਡ ਅੰਮ੍ਰਿਤਸਰ’ਚ ਬੀਜੇਪੀ ਚੋਣ ਪ੍ਰਚਾਰ ਬਾਈਕਾਟ ਦੇ ਬੋਰਡ ਲਾ ਕੇ ਵਿਰੋਧ ਕਰਨ ਵਾਲੇ ਵਰਤਾਰੇ ਦੀ ਹਮਾਇਤ ਅਤੇ ਕਿਸਾਨਾ ਦੀਆਂ ਹੱਕੀ ਤੇ ਜਾਇਜ ਮੰਗਾਂ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਕਿਸਾਨ ਸੰਯੁਕਤ ਮੋਰਚਾ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗੈਰ ਰਾਜਨੀਤਕ ਦੇ ਸੰਘਰਸ਼ੀ ਕਿਸਾਨ ਆਗੂਆਂ ਵੱਲੋਂ ਦੱਸ ਦਿੱਤਾ ਗਿਆ ਸੀ ਕਿ ਉਹ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਲਈ ਕਿਸਾਨ ਵਿਰੋਧੀ ਭਾਜਪਾਈ ਸਰਕਾਰ ਦੇ ਸਮੂਹ ਚੋਣ ਮੈਦਾਨ ਵਿੱਚ ਨਿੱਤਰੇ ਆਗੂਆਂ ਦੇ ਚੋਣ ਪ੍ਰਚਾਰ ਦਾ ਵੱਡੀ ਪੱਧਰ ਤੇ ਵਿਰੋਧ ਕਰਨਗੇ ਅਤੇ ਉਹਨਾਂ ਤੋਂ ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕਰਨ, ਦਿੱਲੀ ਨਾ ਜਾਣ ਦੇਣ, ਨਿਹੱਥੇ ਕਿਸਾਨਾਂ ਤੇ ਸਿੱਧੀਆਂ ਗੋਲੀਆਂ ਚਲਾਉਣ ਵਰਗੇ ਕਈ ਸਵਾਲ ਕੀਤੇ ਜਾਣਗੇ ਅਤੇ ਚੋਣ ਪ੍ਰਚਾਰ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਕਿਸਾਨ ਇਸ ਤੇ ਪਹਿਰਾ ਵੀ ਦੇ ਰਹੇ ਹਨ ਜੋਂ ਉਹਨਾਂ ਦਾ ਸੰਵਿਧਾਨ ਮੁਤਾਬਕ ਵਿਰੋਧ ਕਰਨ ਦਾ ਹੱਕ ਬਣਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਭਾਜਭਾਈ ਲੀਡਰਾਂ ਦੇ ਚੋਣ ਪ੍ਰਚਾਰ ਦਾ ਬਾਈਕਾਟ ਕਰਨ ਵਾਲੇ ਪ੍ਰੋਗਰਾਮ ਦੀ ਪੂਰਨ ਹਮਾਇਤ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨਾ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਰੇਲਾਂ ਆਦਿ ਰੋਕ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੇ ਵਿਰੋਧੀ ਹੈ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਗੁਰਜਸਪਰੀਤ ਸਿੰਘ ਮਜੀਠਾ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਮੋਗਾ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ, ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ, ਭਾਈ, ਅਮਰਜੀਤ ਸਿੰਘ ਰਤਨਗੜ ਸਮੇਤ ਕਈ ਕਾਰਕੁੰਨ ਹਾਜਰ ਸਨ ।।