ਗੁਰਦਾਸਪੁਰ, 10 ਨਵੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿੱਚ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 10 ਨਵੰਬਰ 2023 ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਅੱੈਮ-ਹੈਲਥ, ਚੈੱਕਮੈਟ ਅਤੇ ਏਰਟੇਲ ਇੰਡਿਆ, ਗੁਰਦਾਸਪੁਰ ਵੱਲੋਂ ਬ੍ਰਾਂਚ ਮੈਨੇਜਰ, ਸਿਕਿਓਰਿਟੀ ਗਾਰਡ, ਸੁਪਰਵਾਇਜਰ, ਟੈਲੀਕਾਲਰ ਅਤੇ ਪਾਰਟ ਟਾਈਮ ਕੰਮ ਕਰਨ ਲਈ ਅਸਾਮੀਆਂ ਵਾਸਤੇ ਲੜਕੇ ਅਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ। ਇਹਨਾਂ ਵੱਖ-ਵੱਖ ਅਸਾਮੀਆਂ ਲਈ ਯੋਗਤਾ 10ਵੀਂ, 12ਵੀਂ ਪਾਸ, ਗ੍ਰੈਜੂਏਸ਼ਨ, ਏ.ਐੱਨ.ਐੱਮ ਅਤੇ ਜੀ.ਐੱਨ.ਐੱਮ ਹੋਣੀ ਚਾਹੀਦੀ ਹੈ ਅਤੇ ਇੰਟਰਵਿਊ ਦੇਣ ਲਈ ਉਮਰ ਦੀ ਹੱਦ 21 ਤੋਂ 37 ਸਾਲ ਹੈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਪ੍ਰਾਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵਲੋਂ ਯੋਗਤਾ ਅਨੁਸਾਰ 12000 ਤੋਂ 18000 ਤੱਕ ਸੈਲਰੀ ਦਾ ਪੈਕਜ ਦਿੱਤਾ ਜਾਵੇਗਾ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਕਿਹਾ ਕਿ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਮਿਤੀ 10 ਨਵੰਬਰ 2023 ਨੂੰ ਦਿਨ ਸ਼ੁੱਕਰਵਾਰ ਵਾਲੇ ਦਿਨ ਆਪਣੇ ਅਸਲ ਦਸਤਾਵੇਜ ਦੀਆ ਕਾਪੀਆਂ, ਰੀਜੂਮ (ਸੀ.ਵੀ) ਅਤੇ 2 ਫੋਟੋਆਂ ਸਮੇਤ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰਬਰ-217, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 9:30 ਵਜੇ ਤੱਕ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉੱਠਾਉਣ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਦੇ ਹੈਲਪਲਾਈਨ ਨੰਬਰ 94787-27217 ’ਤੇ ਸਪੰਰਕ ਕੀਤਾ ਜਾ ਸਕਦਾ ਹੈ।