ਗੁਰਦਾਸਪੁਰ, 16 ਜੂਨ (ਸਰਬਜੀਤ ਸਿੰਘ)– ਕਿਸਾਨ ਭਰਾਵੋ ਪੰਜਾਬ ਸਰਕਾਰ ਤੋ ਬਿਜਲੀ ਵਿਭਾਗ ਨਾਲ ਸਬੰਧਤ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਫੈਸਲੇ ਪ੍ਰਧਾਨ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਸੁਖਦੇਵ ਸਿੰਘ ਭੋਜਰਾਜ ਆਪਣੇ ਹੋਰ 4 ਭਾਈਆਂ ਨਾਲ 8 ਜੂਨ ਤੋਂ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਦੇ ਮੂਹਰੇ ਮਰਨ ਵਰਤ ਤੇ ਬੈਠਾ ਹੋਇਆ ਸੀ।
ਜਿਥੋਂ 13 ਜੂਨ ਨੂੰ ਭਗਵੰਤ ਮਾਨ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਹੋਇਆਂ ਜਬਰੀ ਧਰਨਾ ਚੁਕਵਾਇਆ ਅਤੇ ਸਾਨੂੰ ਪੰਜ ਆਗੂਆਂ ਨੂੰ ਮਾਤਾ ਕੌਸ਼ਲਿਆ ਹਸਪਤਾਲ ਨੂੰ ਆਰਜ਼ੀ ਜੇਲ ਐਲਾਨ ਕਰਕੇ ਕੈਦ ਕਰ ਦਿੱਤਾ।
15 ਜੂਨ ਸਵੇਰ ਤੋਂ ਕਿਸਾਨ ਆਗੂਆਂ ਨੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ। ਕਿਸਾਨਾਂ ਅਤੇ ਆਮ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਆਪਣੀ ਜ਼ਿੰਦਗੀ ਵੀ ਦਾਅ ਉੱਤੇ ਲਗਾ ਦਿੱਤੀ। ਜਿਸ ਦਾ ਸਰਕਾਰ ਉੱਤੇ ਭਾਰੀ ਦਬਾਅ ਬਣਿਆ ਆਪ ਸਭ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਮੈਂਬਰਾਂ ਅਤੇ ਆਗੂਆ ਅਤੇ ਸਹਿਯੋਗੀ ਜਥੇਬੰਦੀਆਂ ਦੇ ਭਰਪੂਰ ਸਹਿਯੋਗ ਦੇ ਸਦਕਾ ਬਿਜਲੀ ਵਿਭਾਗ ਨੇ 7 ਮੰਗਾਂ ਦਾ ਸਰਕੂਲੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਰਹਿੰਦੀਆਂ ਮੰਗਾਂ ਸਬੰਧੀ 15 ਦਿਨਾਂ ਨੂੰ ਸਰਕਾਰ ਨਾਲ ਮੀਟਿੰਗ ਹੋਵੇਗੀ।
ਜਿਸ ਉਪਰੰਤ ਅੱਜ ਰਾਤੀਂ 8 ਵਜੇ ਮਰਨ ਵਰਤ ਤੋੜ ਦਿੱਤਾ ਗਿਆ। ਧਰਨੇ ਉੱਤੇ ਪਹੁੰਚੇ ਨਾ ਪਹੁੰਚੇ ਹਰ ਤਰ੍ਹਾਂ ਦੇ ਨਾਲ ਸਹਿਯੋਗ ਕਰਨ ਵਾਲੇ ਹਰੇਕ ਮਾਈ ਭਾਈ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ।
ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਧਰਨੇ ਵਿੱਚ ਸ਼ਾਮਲ ਸਮੂਹ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੇ ਜ਼ਿਹਨਾਂ ਨੇ ਸ਼ਾਂਤਮਈ ਰਹਿ ਕੇ ਪੁਲੀਸ ਜਬਰ ਦਾ ਸਾਮ੍ਹਣਾ ਕੀਤਾ। ਧੰਨਵਾਦੀ ਹਾਂ ਉਨ੍ਹਾਂ ਕਿਸਾਨਾਂ ਦੇ ਜਿਹਨਾਂ ਨੇ ਪੂਰੇ ਪੰਜਾਬ ਵਿਚ ਰੋਸ ਵਜੋਂ ਰੋਸ ਪ੍ਰਦਰਸ਼ਨ ਕੀਤੇ ਪੰਜਾਬ ਸਰਕਾਰ ਦੀ ਇਸ ਘਿਨਾਉਣੀ ਕਾਰਵਾਈ ਦੀ ਨਿੰਦਾ ਕੀਤੀ।
ਮਰਨ ਵਰਤ ਤੇ ਬੈਠੇ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਮਾਤਾ ਕੌਸ਼ਲਿਆ ਹਸਪਤਾਲ ਨੂੰ ਆਰਜੀ ਜੇਲ ਬਣਾ ਕੇ ਕੈਦ ਕੀਤਾ ਹੋਇਆ ਸੀ, ਜਿਥੇ ਆਗੂਆਂ ਨੇ ਮੈਡੀਕਲ ਸਹੂਲਤਾਂ ਨਹੀਂ ਲਈਆ। ਸਾਰੇ ਆਗੂ ਚੜ੍ਹਦੀ ਕਲਾ ਵਿਚ ਹਨ ਸਿਰਫ 7 ਤੋਂ 10 ਕਿੱਲੋ ਤਕ ਵਜਨ ਸਾਰੇ ਆਗੂਆਂ ਦਾ ਘਟਿਆ ਹੈ। 15 ਜੂਨ ਦੀ ਰਾਤ ਨੂੰ ਮਾਤਾ ਕੌਸ਼ਲਿਆ ਹਸਪਤਾਲ ਪਟਿਆਲਾ ਵਿਖੇ ਹੀ ਸਿਹਤ ਦਾ ਇਲਾਜ ਚੱਲੇਗਾ ਅਤੇ 16 ਜੂਨ ਨੂੰ ਸਵੇਰੇ 10 ਵਜੇ ਤੱਕ ਅੱਗਲੇ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਨੂੰ ਰੈਫਰ ਕੀਤਾ ਜਾਵੇਗਾ।
ਕਿਸਾਨਾਂ,ਜਵਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਇਮਾਨਦਾਰੀ ਨਾਲ ਲੜਦੇ ਰਹੇ ਹਾਂ ਅਤੇ ਅੱਗੇ ਵੀ ਇਮਾਨਦਾਰੀ ਨਾਲ ਲੜਦੇ ਰਹਾਂਗੇ। ਬੱਸ ਤੁਹਾਡਾ ਭਰਪੂਰ ਸਹਿਯੋਗ ਚਾਹੀਦਾ ਹੈ ਘਰਾਂ ਚੋਂ ਬਾਹਰ ਨਿਕਲੋ ਅਤੇ ਕਿਸਾਨੀ,ਜਵਾਨੀ ਨੂੰ ਬਚਾਉਣ ਲਈ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਨਾਲ ਜੁੜੀਏ।