ਗੁਰਦਾਸਪੁਰ, 23 ਮਾਰਚ (ਸਰਬਜੀਤ ਸਿੰਘ)– ਇੰਡੀਆ ਗੱਠਜੋੜ ਦੇ ਸਟਾਰ ਪ੍ਰਚਾਰਕ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਖਿਰ ਨਾਟਕੀ ਢੰਗ ਨਾਲ ਐਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਈ ਡੀ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਦਾ ਵਿਰੋਧ ਕਰਨ ਵਾਲੇ ਦਿੱਲੀ ਤੋਂ ਆਪ ਪਾਰਟੀ ਦੇ 25 ਐਮ ਐਲ ਏ ਵੀ ਗ੍ਰਿਫਤਾਰ ਕਰ ਲਏ ਗਏ ਹਨ,ਇਸ ਗ੍ਰਿਫਤਾਰੀ ਪਿੱਛੇ ਮੋਦੀ ਭਾਜਰਾ ਸਰਕਾਰ ਦੀ ਵੱਡੀ ਤੇ ਖਤਰਨਾਕ ਕੂਟ ਰਾਜਨੀਤੀ ਹੈ , ਇਹ ਗ੍ਰਿਫਤਰੀ ਕਥਿਤ ਤੌਰ ਤੇ ਸਰਾਬ ਘੁਟਾਲੇ’ਚ ਕੇਜਰੀਵਾਲ ਨੂੰ 9 ਸੰਮਣ ਭੇਜਣ ਦੇ ਬਾਵਜੂਦ ਈਡੀ ਸਹਾਮਣੇ ਪੇਸ਼ ਨਾਂ ਹੋਣ ਤੋਂ ਬਾਅਦ ਨਾਟਕੀ ਢੰਗ ਨਾਲ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੀਤੀ ਗਈ ਹੈ, ਇਸ ਗਿਰਫ਼ਤਾਰੀ ਨਾਲ ਇੰਡੀਆਂ ਗੱਠਜੋੜ ਨੂੰ ਵੱਡਾ ਝਟਕਾ ਲੱਗਾ ਹੈ, ਕੇਜਰੀਵਾਲ ਤੇ ਹੋਰ ਗ੍ਰਿਫਤਾਰ ਕੀਤੇ ਐਮ ਐਲ ਏਜ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ, ਇਸ ਗ੍ਰਿਫਤਾਰੀ ਤੇ ਦੇਸ਼ ਦੀ ਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਲਦੀ ਹੀ ਫੈਸਲਾ ਸੁਨਾਇਆਂ ਜਾ ਸਕਦਾ ਹੈਂ, ਝਾੜੂ ਚੋਣ ਨਿਸ਼ਾਨ ਤੇ ਜਿੱਤੇ ਆਪ ਪਾਰਟੀ ਦੇ ਸਤਾਧਾਰੀ ਸੂਬੇ ਦਿੱਲੀ ਅਤੇ ਪੰਜਾਬ ਵਿੱਚ ਇਸ ਗ੍ਰਿਫਤਾਰੀ ਵਿਰੁੱਧ ਆਪ ਵਰਕਰਾਂ ਵੱਲੋਂ ਈ ਡੀ ਅਤੇ ਮੋਦੀ ਸਰਕਾਰ ਵਿਰੁੱਧ ਜਬਰਦਸਤ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਇਸ ਗ੍ਰਿਫਤਾਰੀ ਨੂੰ ਸਿਆਸੀ ਰੰਜ਼ਿਸ਼ ਦੱਸਿਆ ਜਾ ਰਿਹਾ ਹੈ,ਜਿਸ ਨਾਟਕੀ ਢੰਗ ਨਾਲ ਇੰਡੀਆਂ ਗੱਠਜੋੜ ਦੇ ਸਟਾਰ ਪ੍ਰਚਾਰਕ,ਆਪ ਸੁਪਰੀਮੋ ਤੇ ਦਿੱਲੀ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ ਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ,ਉਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਉੱਚ ਅਦਾਲਤ ਸੁਪਰੀਮ ਕੋਰਟ ਵੱਲੋ ਕੇਜਰੀਵਾਲ ਨੂੰ ਕੋਈ ਰਾਹਤ ਮਿਲਨ ਦੀ ਸੰਭਾਵਨਾਂ ਨਹੀਂ ? ਕਿਉਂਕਿ ਐਨ ਚੋਣਾਂ ਤੋਂ ਪਹਿਲਾਂ ਈਡੀ ਵੱਲੋਂ ਗਿਰਫ਼ਤਾਰ ਕਰਨ ਪਿਛੇ ਭਾਜਭਾਈ ਮੋਦੀ ਸਰਕਾਰ ਦੀ ਬਹੁਤ ਹੀ ਖਤਰਨਾਕ ਕੂਟ ਰਾਜ ਨੀਤੀ ਹੈ, ਕਿਉਂਕਿ ਪਹਿਲਾਂ ਹੀ ਇਸ ਸ਼ਰਾਬ ਘੁਟਾਲੇ’ਚ ਫਸੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਿਸਟਰ ਸੰਸੋਦੀਆਂ ਸਾਬ ਜੀ ਲੰਮੇ ਸਮੇਂ ਤੋਂ ਜੇਲ੍ਹ’ਚ ਬੰਦ ਹਨ ਅਤੇ ਅਦਾਲਤ ਵੱਲੋਂ ਉਨ੍ਹਾਂ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ ਤਾਂ ਹੁਣ ਉਸੇ ਮਾਮਲੇ ਤੇ ਘੁਟਾਲੇ’ਚ ਫਸੇ ਕੇਜਰੀਵਾਲ ਨੂੰ ਕੇਵੇ ਰਾਹਤ ਮਿਲ ਜਾਵੇਗੀ, ਇਸ ਕਰਕੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਵੱਲੋਂ ਨਾਟਕੀ ਢੰਗ ਨਾਲ ਕੀਤੀ ਗ੍ਰਿਫਤਾਰੀ ਦੀ ਪੁਰਜ਼ੋਰ ਸ਼ਬਦਾਂ’ਚ ਨਿੰਦਾ ਕਰਦੀ ਹੈ ,ਉਥੇ ਅਦਾਲਤ ਤੋਂ ਮੰਗ ਕਰਦੀ ਹੈ ਕਿ ਅਗਰ ਇੰਡੀਆਂ ਗੱਠਜੋੜ ਦੇ ਸਟਾਰ ਪ੍ਰਚਾਰਕ ਅਰਵਿੰਦ ਕੇਜਰੀਵਾਲ ਨੂੰ ਇਸ ਕੇਸ ਵਿੱਚ ਬੇ ਕਸੂਰ ਹਨ ਤੇ ਉਨ੍ਹਾਂ ਨੂੰ ਚੋਣ ਪ੍ਰਚਾਰ ਤੋਂ ਰੋਕਣ ਲਈ ਰਾਜਨੀਤਕ ਤੌਰ ਤੇ ਹੀ ਗਿਰਫ਼ਤਾਰ ਕੀਤਾ ਗਿਆ ਹੈ ਤਾਂ ਉਨ੍ਹਾਂ ਨੂੰ ਜ਼ਮਾਨਤ ਦੇ ਕੇ ਚੋਣ ਪ੍ਰਚਾਰ ਲਈ ਮੌਕਾ ਦਿੱਤਾ ਜਾਣਾ ਚਾਹੀਦਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦਿੱਲੀ ਦੇ ਮੁੱਖ ਮੰਤਰੀ,ਆਪ ਸੁਪਰੀਮੋ ਤੇ ਇੰਡੀਆਂ ਗੱਠਜੋੜ ਦੇ ਸਟਾਰ ਪ੍ਰਚਾਰਕ ਅਰਵਿੰਦ ਕੇਜਰੀਵਾਲ ਨੂੰ ਨਾਟਕੀ ਢੰਗ ਨਾਲ ਈਡੀ ਵੱਲੋਂ ਸ਼ਰਾਬ ਘੁਟਾਲੇ’ਚ ਗ੍ਰਿਫ਼ਤਾਰ ਕਰਨ ਦੀ ਨਿੰਦਾ ਅਤੇ ਅਦਾਲਤ ਤੋਂ ਕੇਜਰੀ ਵਾਲ ਨੂੰ ਲੋਕ ਸਭਾ ਦੀਆਂ ਚੋਣਾਂ ਕਰਕੇ ਇਸ ਤੋਂ ਰਾਹਤ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ (ਭਾਈ ਖਾਲਸਾ) ਨੇ ਸਪਸ਼ਟ ਕੀਤਾ ਆਪ ਸੁਪਰੀਮੋ ਕੇਂਜਰੀਵਾਲ ਸਾਬ ਇਸ ਗਿਰਫ਼ਤਾਰੀ ਦੀ ਪਹਿਲਾਂ ਹੀ ਛੰਕਾ ਜਿਤਾ ਰਹੇ ਸਨ ਅਤੇ ਦੋਸ਼ ਲਾ ਰਹੇ ਸਨ ਕਿ ਸਰਕਾਰ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੋਂ ਰੋਕਣਾ ਚਾਉਂਦੇ ਹਨ ਅਤੇ ਉਨ੍ਹਾਂ ਈਡੀ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਕਿਉਂਕਿ ਭਾਜਪਾਈ ਮੋਦੀ ਸਰਕਾਰ ਉਨ੍ਹਾਂ ਨੂੰ ਲੋਕ ਸਭਾ ਦੀਆਂ ਚੋਣਾਂ ਲਈ ਪ੍ਰਚਾਰ ਤੋਂ ਰੋਕਣਾ ਚਾਂਉਦੀ ਹੈ, ਭਾਈ ਖਾਲਸਾ ਨੇ ਕਿਹਾ ਕਈ ਸਿਆਸੀ ਆਗੂ ਇਸ ਗ੍ਰਿਫਤਾਰੀ ਨੂੰ ਸਹੀ ਤੇ ਕਈ ਇਸ ਗ੍ਰਿਫਤਾਰੀ ਨੂੰ ਗਲਤ ਦੇ ਨਾਲ ਨਾਲ ਸਿਆਸੀ ਰੰਜ਼ਿਸ਼ ਵੀ ਦੱਸਣਗੇ ਅਤੇ ਇਸ ਗ੍ਰਿਫਤਾਰੀ ਵਿਰੁੱਧ ਪੰਜਾਬ ਦਿੱਲੀ ਤੇ ਹੋਰ ਇੰਡੀਆਂ ਗੱਠਜੋੜ ਵਾਲੇ ਸਤਾਧਾਰੀ ਸੂਬਿਆਂ ਵਿਚ ਈਡੀ ਅਤੇ ਕੇਂਦਰ ਸਰਕਾਰ ਵਿਰੁੱਧ ਰੂਸ ਪ੍ਰਦਰਸ਼ਨ ਵੀ ਕੀਤੇ ਜਾ ਸਕਦੇ ਹਨ ,ਪਰ ਜਿਸ ਢੰਗ ਨਾਲ ਇਹ ਗਰਿਫਤਾਰੀ ਕੀਤੀ ਗਈ ਅਤੇ ਇਸ ਦਾ ਵਿਰੋਧ ਕਰਨ ਵਾਲੇ 25 ਵਿਧਾਇਕਾਂ ਨੂੰ ਵੀ ਗਿਰਫਤਾਰ ਕੀਤਾ ਗਿਆ, ਉਸ ਤੋਂ ਸਾਫ਼ ਨਜ਼ਰ ਆ ਰਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਫ਼ਿਲਹਾਲ ਅਦਾਲਤ ਵੱਲੋਂ ਕੋਈ ਰਾਹਤ ਨਾਂ ਮਿਲਨ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਈਡੀ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਨਿੰਦਾ ਕਰਦੀ ਹੈ, ਉਥੇ ਸਰਕਾਰ ਅਤੇ ਅਦਾਲਤ ਤੋਂ ਮੰਗ ਕਰਦੀ ਹੈ ਕਿ ਅਗਰ ਕੇਜਰੀਵਾਲ ਇਸ ਕੇਸ ਵਿੱਚ ਬੇ ਕਸੂਰ ਹਨ ਤੇ ਉਨ੍ਹਾਂ ਨੂੰ ਕਿਸੇ ਸਿਆਸੀ ਰੰਜ਼ਿਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਇਸ ਤੇ ਤੁਰੰਤ ਫੈਸਲਾ ਲਿਆ ਜਾਵੇ, ਤਾਂ ਕਿ ਕੁਝ ਰਾਹਤ ਮਿਲਨ ਤੇ ਉਹ ਆਪਣੀ ਪਾਰਟੀ ਲਈ ਲੋਕ ਸਭਾ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਕਰ ਸਕਣ ,ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਜ਼ਿਲ੍ਹਾ ਪ੍ਰਧਾਨ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ, ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਗੁਰਜਸਪਰੀਤ ਸਿੰਘ ਮਜੀਠਾ, ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਮੋਗਾ ਆਦਿ ਆਗੂ ਹਾਜ਼ਰ ਸਨ।


