ਗੁਰਦਾਸਪੁਰ, 23 ਮਾਰਚ (ਸਰਬਜੀਤ ਸਿੰਘ)– 16 ਮਾਰਚ ਤੋਂ ਆਪਣੀ ਬਦਲੀ ਪੰਜਾਬ ਦੀ ਕਿਸੇ ਜੇਲ੍ਹ’ਚ ਕਰਨ ਦੀ ਮੰਗ ਨੂੰ ਲੈਕੇ ਡਿਬਰੂਗੜ੍ਹ ਜੇਲ੍ਹ’ਚ ਬੰਦ ਅੰਮ੍ਰਿਤਪਾਲ ਤੇ ਹੋਰ ਸਾਥੀਆਂ ਦੀ ਮੰਗ ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੋਈ ਦਿਲਚਸਪੀ ਨਾਂ ਦਿਖਾਉਣ ਅਤੇ ਜਾਨ ਨੂੰ ਖ਼ਤਰੇ ਤੋਂ ਬਚਾਉਣ ਲਈ ਪੰਜ ਸਿੰਘ ਸਾਹਿਬਾਨਾਂ ਨੇ ਅੰਮ੍ਰਿਤ ਪਾਲ ਤੇ ਹੋਰਾਂ ਦੀ ਭੁੱਖ ਹੜਤਾਲ ਖਤਮ ਕਰਾਉਣ ਵਾਲੀ ਵਧੀਆ ਤੇ ਸ਼ਲਾਘਾਯੋਗ ਕਾਰਵਾਈ ਕੀਤੀ ਹੈ ਕਿਉਂਕਿ ਇਨ੍ਹਾਂ ਭੁੱਖ ਹੜਤਾਲ ਤੇ ਬੈਠੇ ਸਿੰਘਾਂ ਦੀ ਹਾਲਤ ਦਿਨੋਂ ਦਿਨ ਵਿਗੜ ਰਹੀ ਸੀ ਪਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਮੰਗ ਦੀ ਪ੍ਰਵਾਹ ਨਾ ਕਰਦਿਆਂ ਇੱਕ ਸਾਲ ਵਾਸਤੇ ਉਨ੍ਹਾਂ ਦੀ ਐਨ ਐਸ ਏ ਵਿਚ ਹੋਰ ਵਾਦਾ ਕਰ ਦਿੱਤਾ ਹੈ, ਜੋ ਸਰਕਾਰਾਂ ਦਾ ਸਿੱਖ ਵਿਰੋਧੀ ਅਸਲੀ ਚੇਹਰਾ ਨੰਗਾ ਕਰਦਾ ਹੈ ਕਿ ਸਿੱਖਾਂ ਨੂੰ ਇਨਾਂ ਸਰਕਾਰਾਂ ਕੋਲੋਂ ਇਨਸਾਫ਼ ਦੀ ਕੋਈ ਆਸ ਨਹੀਂ ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਿਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ ਪੰਜ ਸਿੰਘ ਸਾਹਿਬਾਨਾਂ ਵਲੋਂ ਜੇਲ੍ਹ ਬਦਲੀ ਨੂੰ ਲੈ ਕੇ ਡਿਬਰੂਗੜ੍ਹ ਜੇਲ੍ਹ’ਚ ਭੁੱਖ ਹੜਤਾਲ ਤੇ ਬੈਠੇ ਅੰਮ੍ਰਿਤਪਾਲ ਅਤੇ ਹੋਰ ਸਾਥੀਆਂ ਦੀ ਭੁੱਖ ਹੜਤਾਲ ਖਤਮ ਕਰਾਉਣ ਵਾਲੇ ਧਰਮੀ ਕਾਰਜ ਦੀ ਸ਼ਲਾਘਾ, ਸਿੰਘਾਂ ਦੀ ਜੇਲ੍ਹ ਬਦਲੀ ਕਰਨ ਦੀ ਬਜਾਏ ਫਿਰ ਇੱਕ ਸਾਲ ਨਜ਼ਰਬੰਦ ਕਰਨ ਵਾਲੀ ਸਿੱਖ ਵਿਰੋਧੀ ਸਰਕਾਰੀ ਨੀਤੀ ਦੀ ਨਿੰਦਾ ਦੇ ਨਾਲ ਨਾਲ ਸਰਕਾਰ ਤੋਂ ਅੰਮ੍ਰਿਤਪਾਲ ਤੇ ਹੋਰ ਸਾਰੇ ਸਿੰਘਾਂ ਦੀ ਜੇਲ੍ਹ ਬਦਲੀ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ , ਉਨ੍ਹਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਸਰਕਾਰ ਦੇ ਇਸ ਵਰਤਾਰੇ ਨੇ ਸ਼ਾਬਤ ਕਰ ਦਿੱਤਾ ਹੈ ਕਿ ਸਰਕਾਰ ਸਿਖਾਂ ਦੀਆਂ ਮੰਗਾਂ ਦੀ ਕੋਈ ਪ੍ਰਵਾਹ ਨਹੀਂ ਕਰਦੀ ਚਾਹੇ ਉਨ੍ਹਾਂ ਦੀ ਜਾਨ ਨੂੰ ਖਤਰਾਂ ਵੀ ਕਿਉਂ ਨਾਂ ਹੋਵੇ, ਭਾਈ ਖਾਲਸਾ ਨੇ ਕਿਹਾ ਸਿੰਘ ਸਾਹਿਬ ਜੀ ਦੇ ਹੁਕਮਾਂ ਤਹਿਤ ਪੰਜ ਸਿੰਘ ਸਾਹਿਬਾਨਾਂ ਵਲੋਂ ਇਨ੍ਹਾਂ ਜੇਲ੍ਹ’ਚ ਬੈਠੇ ਸਿੰਘਾਂ ਦੀ ਮੰਗ ਦੀ ਹਮਾਇਤ’ਚ ਹਰਮੰਦਰ ਸਾਹਿਬ ਦੇ ਬਾਹਰ ਭੁੱਖ ਹੜਤਾਲ ਤੇ ਬੈਠੇ ਅੰਮ੍ਰਿਤ ਪਾਲ ਸਿੰਘ ਦੇ ਮਾਤਾ ਤੇ ਹੋਰਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਅਤੇ ਸਰਕਾਰ ਦੇ ਨਾਂ ਮਾਨੋਂ ਵਾਲੇ ਸਿੱਖ ਵਿਰੋਧੀ ਵਰਤਾਰੇ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ਼ ਛਕਾ ਕੇ ਭੁੱਖ ਹੜਤਾਲ ਖਤਮ ਕਰਵਾਈ ਗਈ ਸੀ ਭਾਈ ਖਾਲਸਾ ਨੇ ਕਿਹਾ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਸਿੰਘ ਸਾਹਿਬ ਜੀ ਤੇ ਹੋਰ ਸਿੰਘ ਸਾਹਿਬਾਨਾਂ ਦਾ ਹੁਣ ਡਿਬਰੂਗੜ੍ਹ ਜੇਲ੍ਹ’ਚ ਬੰਦ ਸਿੰਘਾਂ ਦੀ ਭੁੱਖ ਹੜਤਾਲ ਖਤਮ ਕਰਾਉਣ ਵਾਲਾ ਬਹੁਤ ਹੀ ਸ਼ਲਾਘਾਯੋਗ ਤੇ ਸਮੇਂ ਦੀ ਲੋੜ ਵਾਲਾਂ ਫ਼ੈਸਲਾ ਲਿਆ ਗਿਆ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਿੰਘ ਸਾਹਿਬਾਨ ਦੇ ਹੁਕਮਾਂ ਤਹਿਤ ਅੰਮ੍ਰਿਤ ਪਾਲ ਸਿੰਘ ਤੇ ਹੋਰ ਸਿੰਘਾਂ ਦੀ ਡਿਬਰੂਗੜ੍ਹ ਜੇਲ੍ਹ’ਚ ਭੁੱਖ ਹੜਤਾਲ ਖਤਮ ਕਰਾਉਣ ਵਾਲੇ ਫੈਸਲੇ ਦੀ ਸ਼ਲਾਘਾ ਅਤੇ ਹਮਾਇਤ ਕਰਦੀ ਹੈ ਉਥੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਭੁੱਖ ਹੜਤਾਲ ਤੇ ਬੈਠੇ ਸਿੰਘਾਂ ਦੀ ਜੇਲ੍ਹ ਬਦਲੀ ਵਾਲ਼ੀ ਮੰਗ ਨੂੰ ਰੱਦ ਕਰਕੇ ਇੱਕ ਸਾਲ ਹੋਰ ਨਜ਼ਰਬੰਦੀ ਵਧਾਉਣ ਵਾਲੀ ਸਿੱਖ ਵਿਰੋਧੀ ਦੀ ਨਿੰਦਾ ਅਤੇ ਸਿੰਘਾਂ ਦੀ ਪੰਜਾਬ ਦੀ ਕਿਸੇ ਜੇਲ੍ਹ ਬਦਲੀ ਕਰਨ ਦੀ ਮੰਗ ਕਰਦਿਆਂ ਸਮੁੱਚੇ ਸਿੱਖ ਪੰਥ ਨੂੰ ਏਕਤਾ ਰਾਹੀਂ ਸਿੱਖ ਵਿਰੋਧੀ ਸਰਕਾਰੀ ਨੀਤੀਆਂ ਦਾ ਮੁਕਾਬਲਾ ਕਰਨ ਦੀ ਬੇਨਤੀ ਕਰਦੀ ਹੈ ਇਸ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਤੇ ਹੋਰ ਕਾਰਕੁੰਨ ਹਾਜਰ ਸਨ।।