ਗੁਰਦਾਸਪੁਰ, 11 ਅਗਸਤ (ਸਰਬਜੀਤ ਸਿੰਘ)– ਗੁਰੂ ਨਾਨਕ ਦੇਵ ਵਿਸ਼ਵ ਵਿਦਿਆਲਿਆ ਅੰਮ੍ਰਿਤਸਰ ਵੱਲੋਂ ਲਈ ਗਈ ਐਮ.ਏ ਅੰਗਰੇਜੀ ਦੇ ਦੂਜੇ ਸਮੈਸਟਰ ਦੀ ਪ੍ਰੀਖਿਆ ਵਿੱਚ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾਨਗਰ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣ ਸਿਮਰਨਪ੍ਰੀਤ ਨੇ 400 ਵਿੱਚੋਂ 264 ਅੰਕ ਹਾਸਲ ਕਰਕੇ ਕਾਲਜ ਵਿੱਚ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰਸਿਪਲ ਡਾ. ਰੀਨਾ ਰਲਵਾੜ ਨੇ ਵਿਦਿਆਰਥਾਣਾਂ ਨੂੰ ਵਧਾਈ ਦਿੱਤੀ ਗਈ। ਵਰਣਯੋਗ ਇਹ ਹੈ ਕਿ ਸਿਰਮਨਪ੍ਰੀਤ ਕੌਰ ਬਾਜਵਾ ਕਾਲੌਨੀ ਗੁਰਦਾਸਪੁਰ ਦੀ ਵਸਨੀਕ ਹੈ। ਇਨ੍ਹਾਂ ਦੇ ਪਿਤਾ ਰਮੇਸ਼ ਕੁਮਾਰ ਐਸ.ਐਸ.ਪੀ ਦਫਤਰ ਵਿਖੇ ਤੈਨਾਤ ਹਨ। ਉਹ ਲੋਕਾਂ ਨੂੰ ਵਧੀਆ ਸੇਵਾਵਾਂ ਦੇ ਰਹੇ ਹਨ।