ਗੁਰਦਾਸਪੁਰ, 23 ਮਈ (ਸਰਬਜੀਤ ਸਿੰਘ)– ਖਾਲੜਾ ਪੁਲਿਸ ਨੇ ਦੋ ਦਿਨ’ਚ ਲਗਾਤਾਰ ਅਪਰੇਸ਼ਨ ਕਰਕੇ ਸਮਾਜ ਵਿਰੋਧੀ ਅਨਸਰਾਂ ਪਾਸੋਂ ਵੱਡੀ ਮਾਤਰਾ ਵਿੱਚ ਹੈਰੋਇਨ ਤੇ ਹਥਿਆਰ ਬਰਾਮਦ ਕਰਕੇ ਲੋਕਾਂ ਦੀ ਮੰਗ ਵਾਲਾਂ ਸ਼ਲਾਘਾਯੋਗ ਕੰਮ ਕੀਤਾ ਹੈ ,ਪੁਲਿਸ ਅਤੇ ਬੀ ਐੱਸ ਐੱਫ ਦੀ ਇਸ ਸਾਂਝੀ ਕਾਰਵਾਈ ਦੀ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਤੇ ਮੰਗ ਕੀਤੀ ਜਾ ਰਹੀ ਫੜੇ ਗਏ ਸਮਾਜ ਵਿਰੋਧੀ ਅਨਸਰਾਂ ਤੇ ਸਖ਼ਤ ਤੋਂ ਸਖ਼ਤ ਪਰਚਾ ਦਰਜ਼ ਕਰਕੇ ਸਬੰਧਤ ਪਕੜਨ ਵਾਲੇ ਅਫਸਰਾਂ ਨੂੰ ਇਨਾਮ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਿੱਖੀਵਿੰਡ ਖਾਲੜਾ ਪੁਲਿਸ ਵੱਲੋਂ ਵੱਡੀ ਖੇਪ’ਚ ਹੈਰੋਇਨ ਤੇ ਹਥਿਆਰ ਬਰਾਮਦ ਕਰਨ ਵਾਲੇ਼ ਕਾਰਜ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਤੇ ਲੋਕਾਂ ਦੀ ਮੰਗ ਵਾਲਾਂ ਐਕਸ਼ਨ ਦੱਸਦਿਆਂ ਜਿਥੇ ਦੋਸ਼ੀਆਂ ਸਖਤ ਸਜ਼ਾ ਦੀ ਮੰਗ ਕਰਦੀ ਹੈ ਉਥੇ ਸੂਬਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਸੂਬੇ ਵਿਚ ਵਧ ਰਹੇ ਅਪਰਾਧਾਂ ਅਤੇ ਚਿੱਟੇ- ਹੈਰੋਇਨ ਵਰਗੇ ਖਤਰਨਾਕ ਨਸ਼ਿਆਂ ਦੇ ਵਪਾਰੀਆਂ ਨੂੰ ਠੱਲ੍ਹ ਪਾਉਣ ਲਈ ਆਪਣੇ ਸੁਰੱਖਿਆ ਦਸਤਿਆਂ ਨੂੰ ਥੋੜ੍ਹਾ ਚੁਸਤ ਦਰੁਸਤ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇੰਨਾਂ ਸਮਾਜ਼ ਵਿਰੋਧੀ ਅਨਸਰਾਂ ਦੇ ਸਮਾਜ ਵਿਰੋਧੀ ਕੰਮਾਂ ਤੋਂ ਛੁਟਕਾਰਾ ਦਿਵਾਇਆ ਜਾ ਸਕੇ ਤੇ ਚੋਣਾ ਤੋਂ ਪਹਿਲਾ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤਾ ਜਾ ਸਕਣ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਖਾਲੜਾ ਪੁਲਿਸ ਵੱਲੋਂ ਵੱਡੀ ਖੇਪ’ਚ ਹੈਰੋਇਨ ਤੇ ਹਥਿਆਰ ਬਰਾਮਦ ਕਰਨ ਦੀ ਸ਼ਲਾਘਾ, ਦੋਸ਼ੀਆਂ ਨੂੰ ਸਖ਼ਤ ਸਜ਼ਾ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਕਾਰਵਾਈ ਤੇਜ਼ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਭਾਈ ਖਾਲਸਾ ਨੇ ਖਾਲੜਾ ਪੁਲਿਸ ਨੇ ਕੱਲ੍ਹ ਚਾਰ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਸੀ ਜਿੰਨ੍ਹਾਂ ਕੋਲੋਂ ਹੈਰੋਇਨ ਤੇ ਨਗਦੀ ਮਿਲੀ ਸੀ ਅਤੇ ਖਾਲੜਾ ਪੁਲਿਸ ਨੇ ਇਨ੍ਹਾਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ, ਭਾਈ ਖਾਲਸਾ ਨੇ ਦੱਸਿਆ ਅੱਜ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਫੜੇ ਦੋਸੀ ਵਿਆਕਤੀ ਜਸਵਿੰਦਰ ਸਿੰਘ ਦੇ ਘਰ ਤੋਂ ਛਾਪਾਮਾਰੀ ਕਰਨ ਤੇ ਵੱਡੀ ਮਾਤਰਾ ਵਿੱਚ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ ਜਾ ਸਕਦੇ ਹਨ ਤਾਂ ਸਥਾਨਕ ਐਸ ਐਚ ਓ ਤੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਬੀ ਐੱਸ ਐੱਫ ਦੇ ਉੱਚ ਅਧਿਕਾਰੀਆਂ ਨੇ ਇੱਕ ਸਾਂਝੇ ਓਪਰੇਸ਼ਨ ਚਲਾਇਆ ਤੇ ਜਸਵਿੰਦਰ ਦੇ ਘਰ ਦੀ ਤਲਾਸ਼ੀ ਕੀਤਾ ਤਾਂ ਦੋ ਤਿੰਨ ਕਿਲੋ ਹੈਰੋਇਨ,ਲੱਖਾ ਦੀ ਨਗਦੀ, ਪਿਸਟਲ,ਦੋ ਮੈਗਜ਼ੀਨ ਤੇ ਰਾਉਦ ਤੇ ਤੱਕੜੀ ਵੱਟਾ ਵੀ ਬਰਾਮਦ ਕੀਤਾ ਜਿਸ ਨਾਲ ਹੈਰੋਇਨ ਤੋਲੀ ਜਾਂਦੀ ਭਾਈ ਖਾਲਸਾ ਨੇ ਦੱਸਿਆ ਲੋਕਾਂ ਪੁਲਿਸ ਤੇ ਬੀ ਐੱਸ ਐੱਫ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੁਲਿਸ ਦੀ ਇਸ ਕਾਰਵਾਈ ਪੂਰਨ ਸ਼ਲਾਘਾ ਕਰਦੀ ਹੈ ਉਥੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੇ ਨਾਲ ਨਾਲ ਸਬੰਧਤ ਅਫਸਰਾਂ ਨੂੰ ਇਨਾਮ ਦੇਣ ਅਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਥੋੜ੍ਹਾ ਜੰਗੀ ਪੱਧਰ ਤੇ ਚੁਸਤ ਦਰੁਸਤ ਕਰਨ ਦੀ ਲੋੜ ਤੇ ਜ਼ੋਰ ਦੇਣ ਦੀ ਮੰਗ ਕਰਦੀ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਿਆਂ ਦੇ ਵਪਾਰੀਆਂ ਨੂੰ ਠੱਲ੍ਹ ਪਾਈ ਜਾ ਸਕੇ ।।


