ਗੁਰਦਾਸਪੁਰ, 13 ਜੂਨ (ਸਰਬਜੀਤ ਸਿੰਘ) — ਕਰੈਸ਼ ਹੋਏ ਏਅਰ ਇੰਡੀਆ ਦੇ ਹਵਾਈ ਜਹਾਜ਼ ਵਿੱਚ 242 ਯਾਤਰੀਆਂ ਨੂੰ ਬੇਪਛਾਨ ਝੁਲਸੇ ਹੋਏ ਦੇਖਿਆ ਗਿਆ, ਇਨ੍ਹਾਂ ਵਿਚ ਪਾਇਲਟਾਂ ਸਮੇਤ 12 ਦਾ ਅਮਲਾ ਸੀ ਅਤੇ ਇਹ ਜਹਾਜ਼ ਉਡਣ ਤੋਂ ਡੇਢ ਮਿੰਟ ਬਾਅਦ ਹੀ ਇੱਕ ਬਿਲਡਿੱਗ ਤੇ ਡਿੱਗਿਆ ਜਿਥੇ ਟੋਟਲ 242 ਯਾਤਰੂਆਂ ਨਾਲ ਭਰੇ ਜਹਾਜ਼ ‘ਚ ਸਿਰਫ ਇੱਕ ਬੰਦਾ ਬਚਿਆ ਜਿਸ ਦੀ ਬਚਣ ਦੀ ਸੰਭਾਵਨਾ ਨਹੀਂ?4 ਏਅਰ ਹੋਸਟਸ ਦੇ ਡਾਕਟਰਾ ਦੀ ਮੌਤ ਵੀ ਹੋਈ ਹੈ, ਹਾਦਸੇ ਵਿੱਚ ਇੱਕ ਪ੍ਰਵਾਰ ਦੇ ਪੰਜ ਜੀ ਵੀ ਮਰੇ ,ਇਹ ਦੁਨੀਆਂ ਦਾ ਸਭ ਤੋਂ ਵੱਡਾ ਤਾ ਭਿਆਨਕ ਹਾਦਸਾ ਦੱਸਿਆ ਜਾ ਰਿਹਾ ਹੈ ਰਾਸ਼ਟਰਪਤੀ ਦਰੋਪਤੀ ਮੁਰਮੂ ,ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਹੋਰ ਮੁਲਕਾਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੇ ਹੋਰ ਉੱਚ ਸਰਕਾਰੀ ਮੰਤਰੀਆਂ ਵੱਲੋਂ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੇ ਪ੍ਰਵਾਰਾਂ ਨਾਲ਼ ਗਹਿਰੀ ਹਮਦਰਦੀ ਪ੍ਰਗਟਾਈ ਜਾ ਰਹੀ ਹੈ ਜਦੋਂ ਕਿ ਸਰਕਾਰ ਨੇ ਮਰਨ ਵਾਲੇ ਹਰ ਵਿਅਕਤੀ ਦੇ ਪ੍ਰਵਾਰ ਇੱਕ ਇੱਕ ਕਰੌੜ ਰੁਪਏ ਅਤੇ ਜ਼ਖਮੀਆਂ ਦਾ ਇਲਾਜ ਫ੍ਰੀ ਕਰਵਾਉਣ ਦਾ ਫੈਸਲਾ ਲਿਆ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਹਿਮਦਾਬਾਦ ਵਿਚ ਹਾਦਸਾ ਗ੍ਰਸਤ ਏਅਰ ਇੰਡੀਆ ਦੇ ਜਹਾਜ਼ ਵਿੱਚ ਜਾਨਾਂ ਗੁਵਾਉਣ ਵਾਲਿਆਂ ਦੇ ਪ੍ਰਵਾਰਾਂ ਨਾਲ਼ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੋਈ ਮੰਗ ਹੈ ਕਿ ਇਸ ਸਾਰੇ ਹਾਦਸੇ ਦੀ ਜਾਂਚ ਕਰਵਾਈ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਹੋਏ ਇਨਸਾਨ ਕਿਸੇ ਵੱਡੇ ਮਖਸਦ ਨਾਲ ਇਸ ਦੁਨੀਆਂ ਤੇ ਆਉਂਦਾ ਹੈ ਪਰ ਇਥੇ ਆ ਕੇ ਉਹ ਮੂਲ ਮਕ਼ਸਦ ਨੂੰ ਭੁੱਲ ਕੇ ਹੋਰਨਾਂ ਸੰਸਾਰੀਆਂ ਮਗਰ ਲੱਗ ਆਪਣਾ ਜੀਵਨ ਵਿਅਰਥ ਗਵਾ ਲੈਂਦਾ ਹੈ ਪਰ ਕੁਦਰਤ ਦੀ ਹੋਂਦ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਨਹੀਂ ਕਰਦਾ,ਅੰਤ ਇਸ ਨੂੰ ਪਛਤਾਉਣਾ ਪੈਂਦਾ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹਾਦਸਾਗ੍ਰਸਤ ਹੋਏ ਜਹਾਜ਼ ਵਿੱਚ ਜਾਨਾਂ ਗੁਵਾਉਣ ਵਾਲਿਆਂ ਦੇ ਪ੍ਰਵਾਰਾਂ ਨਾਲ਼ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੋਈ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ ਤੇ ਪ੍ਰਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੇ ਨਾਲ ਨਾਲ ਇਸ ਦੀ ਜਾਂਚ ਕਰਵਾਉਣ ਦੀ ਮੰਗ ਕਰਦੀ ਹੈ ।


