ਗੁਰਦਾਸਪੁਰ, 18 ਮਾਰਚ (ਸਰਬਜੀਤ ਸਿੰਘ)— ਗੋਇੰਦਵਾਲ ਜੇਲ੍’ਚ ਨਸ਼ੇ ਦੀ ਵੰਡ ਨੂੰ ਲੈਕੇ ਦੋ ਧਿਰਾਂ ਵਿਚ ਜੰਮ ਕੇ ਲੜਾਈ ਹੋਈ, ਜਿਸ ਵਿਚ ਇਕ ਕੈਦੀ ਦਾ ਕੰਨ ਹੀ ਵੱਢ ਦਿੱਤਾ ਗਿਆ ਤੇ ਇੱਕ ਦੇ ਗੰਭੀਰ ਸੱਟਾਂ ਲੱਗੀਆਂ, ਪਰ ਜੇਲ੍ਹ ਪ੍ਰਸ਼ਾਸਨ ਆਪਣੀ ਅਣਗਹਿਲੀ ਨੂੰ ਛਪਾਉਣ ਲਈ ਭਾਵੇਂ ਖਾਮੋਸ਼ ਹੈ ,ਪਰ ਲੋਕ ਇਸ ਘਟਨਾ ਦੀ ਜਿਥੇ ਨਿੰਦਾ ਕਰ ਰਹੇ ਹਨ ,ਉਥੇ ਭਗਵੰਤ ਮਾਨ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਗੋਇੰਦਵਾਲ ਜੇਲ੍ ਪ੍ਰਸ਼ਾਸਨ ਅਧਿਕਾਰੀਆ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ,ਕਿਉਂਕਿ ਇਹ ਘਟਨਾ ਜੇਲ੍ਹ ਪ੍ਰਸ਼ਾਸਨ ਅਧਿਕਾਰੀਆਂ ਦੇ ਕੈਦੀ ਪ੍ਰਬੰਧਾਂ ਦਾ ਵੱਡਾ ਪੋਲ ਖੋਲਦੀ ਹੈ ਕਿ ਜੇਲ੍ਹ’ਚ ਕੈਦੀ ਸੁਰੱਖਿਅਤ ਨਹੀਂ ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਭਗਵੰਤ ਮਾਨ ਸਰਕਾਰ ਤੋਂ ਮੰਗ ਅਤੇ ਬੇਨਤੀ ਕਰਦੀ ਹੈ ਕਿ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਸੁਰੱਖਿਆ ਨੂੰ ਯੌਕੀਨੀ ਬਣਾਉਣ ਲਈ ਵਿਸ਼ੇਸ਼ ਕਰੜੇ ਪ੍ਰਬੰਧ ਕੀਤੇ ਜਾਣ ,ਤਾਂ ਕਿ ਨਿੱਤ ਦਿਨ ਜੇਲ੍ਹ’ਚ ਕੈਦੀਆਂ ਦੀਆਂ ਆਪਸੀ ਲੜਾਈਆਂ ਰਾਹੀਂ ਹੋ ਰਹੇ ਕਤਲਾਂ ਤੇ ਜ਼ਖ਼ਮੀਆਂ ਵਾਲੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੋਇੰਦਵਾਲ ਜੇਲ੍ਹ’ਚ ਨਸ਼ੇ ਦੀ ਵੰਡ ਨੂੰ ਲੈਕੇ ਦੋ ਧਿਰਾਂ’ਚ ਹੋਈ ਲੜਾਈ ਦੀ ਨਿੰਦਾ ਅਤੇ ਸਰਕਾਰ ਤੋਂ ਜੇਲ੍ਹ’ਚ ਬੰਦ ਕੈਦੀਆਂ ਦੀ ਸੁਰੱਖਿਆ ਨੂੰ ਯੌਕੀਨੀ ਬਣਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਭਾਈ ਖਾਲਸਾ ਨੇ ਸਪਸ਼ਟ ਕੀਤਾ ਬੀਤੇ ਦਿਨੀਂ ਇਸੇ ਜੇਲ੍ਹ’ਚ ਦੋ ਗੈਂਗਸਟਰਾਂ ਦੇ ਕਤਲਾਂ ਤੇ ਜ਼ਖ਼ਮੀਆਂ ਵਾਲੀ ਵਾਰਦਾਤ ਵਾਲੀ ਅਜੇ ਸਿਆਈ ਵੀ ਨਹੀਂ ਸੁੱਕੀ, ਕੇ ਹੁਣ ਇਸੇ ਹੀ ਜੇਲ੍ਹ ਵਿੱਚ ਬੰਦ ਕੈਦੀਆਂ ਦਾ ਨਸ਼ੇ ਨੂੰ ਲੈਕੇ ਦੋ ਧਿਰਾਂ ਵਿਚ ਝਗੜਾ ਤੇ ਇਕ ਦਾ ਕੰਨ ਵੱਢਣ ਤੇ ਦੂਜੇ ਦੇ ਜ਼ਖ਼ਮੀ ਹੋਣ ਵਾਲੀ ਘਟਨਾਂ ਸ਼ਾਬਤ ਕਰਦੀ ਹੈ ,ਕਿ ਜੇਲ੍ਹ ਵਿੱਚ ਪ੍ਰਸ਼ਾਸਨ ਅਧਿਕਾਰੀਆਂ ਦੇ ਮਾੜੇ ਤੇ ਅਣਗਹਿਲੀ ਵਾਲੇ ਪ੍ਰਬੰਧਾਂ ਕਰਕੇ ਕੈਦੀ ਸੁਰੱਖਿਅਤ ਨਹੀਂ ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ,ਉਥੇ ਭਗਵੰਤ ਮਾਨ ਦੀ ਆਪ ਸਰਕਾਰ ਤੋਂ ਮੰਗ ਕਰਦੀ ਹੈ ਕਿ ਜੇਲ੍ਹ ਵਿੱਚ ਕੈਦੀਆਂ ਦੀ ਸੁਰੱਖਿਆ ਨੂੰ ਯੌਕੀਨੀ ਬਣਾਉਣ ਲਈ ਨਸ਼ੇ ਅਤੇ ਹੋਰ ਖਤਰਨਾਕ ਹਥਿਆਰ ਕੈਦੀਆਂ ਨੂੰ ਜੇਲ੍ਹ’ਚ ਸਪਲਾਈ ਕਰਨ ਵਾਲੇ ਜੇਲ੍ਹ ਅਧਿਕਾਰੀਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ,ਤਾਂ ਕਿ ਜੇਲ੍ਹ ਵਿੱਚ ਨਸ਼ਿਆਂ ਕਾਰਨ ਹੋ ਰਹੇ ਲੜਾਈ ਝਗੜਿਆਂ ਨੂੰ ਠੱਲ੍ਹ ਪਾਈ ਜਾ ਸਕੇ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਤੇ ਭਾਈ ਅਮਰਜੀਤ ਸਿੰਘ ਧੂਲਕਾ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਸੁਖਚੈਨ ਸਿੰਘ ਫਿਰੋਜ਼ਪੁਰੀਆਂ ਭਾਈ ਪ੍ਰਿਤਪਾਲ ਸਿੰਘ ਧਾਲੀਵਾਲ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਠੇਕੇਦਾਰ ਗਰਮੀਤ ਸਿੰਘ ਮੱਖੂ ਆਦਿ ਆਗੂ ਹਾਜ਼ਰ ਸਨ ।