ਗੁਰਦਾਸਪੁਰ, 18 ਮਾਰਚ (ਸਰਬਜੀਤ ਸਿੰਘ)—ਮੁਖਵਿੰਦਰ ਚੋਹਲਾ ਮਰਹੂਮ ਚਲੰਤ ਜਸਪਾਲ ਬਾਸਰਕੇ ਨੇ ਲੁਟੇਰੀਆਂ ਜਮਾਤਾਂ ਵਲੋਂ ਆਪਣੀ ਲੁੱਟ ਅਤੇ ਰਾਜਸਤਾ ਨੂੰ ਕਾਇਮ ਰੱਖਣ ਹਿੱਤ ਬਣਾਏ ਜਾਂਦੇ ਕਾਲੇ ਕਾਨੂੰਨਾਂ ਦਾ ਲੋਕ ਪੱਖੀ ਤਾਕਤਾਂ ਵਲੋਂ ਵਿਰੋਧ ਹੋਣਾ ਲਾਜ਼ਮੀ ਹੁੰਦਾ ਹੈ।
ਅੱਜ ਦੇ ਦਿਨ :18-3-1858 ਡੀਜਲ ਇੰਜਣ ਦੇ ਖੋਜੀ “ਰੁਡੋਲਫ ਡੀਜਲ” ਦਾ ਫਰਾਂਸ ਵਿੱਚ ਜਨਮ।1891ਇੰਗਲੈਂਡ ਤੇ ਯੂਰਪ ਵਿਚਕਾਰ ਟੈਲੀਫੋਨ ਰਾਬਤਾ ਕਾਇਮ ਹੋਇਆ ।1919 ਬਰਤਾਨਵੀ ਸਰਕਾਰ ਨੇ ਲੋਕ ਵਿਰੋਧੀ ਰੋਲਟ ਐਕਟ ਪਾਸ ਕੀਤਾ।1936 ਬੱਬਰਾਂ ਨੇ ਗਦਾਰ ਅਨੂਪ ਸਿੰਘ ਤੇ ਉਸਦੇ ਪੁੱਤਰ ਮਾਣੋ ਕੇ ਦਾ ਕਤਲ ਕੀਤਾ।1990 ਦੁਨੀਆਂ ਦੀ ਸਭ ਤੋਂ ਵੱਡੀ ਆਰਟ ਚੋਰੀ ਹੋਈ ਜਿਸ ਵਿੱਚ ਦਸ ਕਰੋੜ ਡਾਲਰ ਦੀਆਂ ਪੰਦਰਾਂ ਪੇਟਿੰਗਾਂ ਚੋਰੀ ਹੋਈਆਂ।2014 ਰੂਸ ਨੇ ਕਰੀਮੀਆ ਨੂੰ ਆਪਣਾ ਹਿੱਸਾ ਐਲਾਨਿਆ।
ਦੇਸ਼ ਦੀ ਅਜ਼ਾਦੀ ਖਿਲਾਫ਼ ਰੋਲਟ ਐਕਟ :- ਸੰਸਾਰ ਦੀ ਪਹਿਲੀ ਜੰਗ 28/7/1914 ਨੂੰ ਸ਼ੁਰੂ ਹੋਈ,ਇੱਕ ਪਾਸੇ ਫਰਾਂਸ,ਰੂਸ ਤੇ ਯੂ ਕੇ ਤੇ ਦੂਜੇ ਪਾਸੇ ਜਰਮਨੀ, ਆਸਟਰੀਆ ਤੇ ਹੰਗਰੀ ਸਨ।ਅੰਗਰੇਜ਼ਾਂ ਨੂੰ ਖਤਰਾ ਸੀ ਕਿ ਜੰਗ ਕਾਰਨ ਭਾਰਤੀ ਲੋਕ ਬਗਾਵਤ ਨਾ ਕਰ ਦੇਣ,ਇਸ ਲਈ ਜੰਗ ਦੌਰਾਨ ਬਗਾਵਤ ਨੂੰ ਕੁਚਲਣ ਲਈ ਡੀਫੈਂਸ ਆਫ ਇੰਡੀਆ ਕਾਨੂੰਨ ਬਣਾਇਆ ਸੀ।ਸਾਡੇ ਦੇਸ਼ ਦੇ ਲੀਡਰਾਂ ਲੋਕ ਮਾਨਿਯਾ ਤਿਲਕ ਤੇ ਏਨੀ ਬੇਸੈਂਟ ਜਿਨਾਂ ਕਾਂਗਰਸ ਵਿੱਚ “ਹੀ ਹੋਮ ਲੀਗ” ਬਣਾਈ ਸੀ ਨੂੰ ਝਾਕ ਸੀ ਕਿ ਜੰਗ ਤੋਂ ਬਾਦ ਅੰਗਰੇਜ਼ ਸਾਨੂੰ ਹੋਮ ਰੂਲ (ਕੇਂਦਰ ‘ਚ ਅੰਗਰੇਜ਼ਾਂ ਦਾ ਰਾਜ ਹੁੰਦੇ ਹੋਏ ਸੂਬਿਆਂ ‘ਚ ਰਾਜ ਦਾ ਅਧਿਕਾਰ) ਦੇਣਗੇ।ਇਸ ਲਈ ਜੰਗ ਵਿੱਚ ਉਨਾਂ ਅੰਗਰੇਜ਼ਾਂ ਦੀ ਮੱਦਦ ਕੀਤੀ ਜਿਸ ਵਿੱਚ 47,746 ਭਾਰਤੀ ਫੌਜੀ ਸ਼ਹੀਦ ਤੇ 65,126 ਜਖ਼ਮੀ ਹੋਏ।ਅੰਗਰੇਜ਼ਾਂ ਫੌਜੀਆਂ ਤੋਂ ਵੀ ਵੱਧ ਗਿਣਤੀ ਸੀ।1917 ਵਿੱਚ ਰੂਸੀ ਇਨਕਲਾਬ ਆਉਣ ਤੇ ਗਦਰ ਲਹਿਰ ਦੇ ਉਭਾਰ ਕਾਰਨ ਬਗਾਵਤ ਨੂੰ ਦਬਾਉਣ ਲਈ ਉਪਰੋਕਤ ਐਕਟ ਬਣਾਇਆ।ਫਿਰ ਪਹਿਲੇ ਐਕਟ ਦੀ ਮਿਆਦ ਮੁਕਣ ਤੇ ਅੰਗਰੇਜ਼ ਜੱਜ ਸਿਡਨੀ ਰੋਲਟ ਨੇ ਨਵੇ ਕਾਨੂੰਨ ਦਾ ਖਰੜਾ ਪੇਸ਼ ਕੀਤਾ,ਜਿਸ ਵਿੱਚ ਅੰਗਰੇਜ਼ ਰਾਜ ਅਧੀਨ ਰਹਿਣ ਵਾਲੇ ਕਿਸੇ ਵਿਅਕਤੀ ਨੂੰ ਦਹਿਸ਼ਤਪਸੰਦ ਹੋਣ ਦੇ ਸ਼ੱਕ ਵਿੱਚ ਦੋ ਸਾਲ ਬਿਨਾਂ ਮੁਕੱਦਮੇ ਚਲਾਏ ਜੇਲ ਵਿੱਚ ਰੱਖ ਸਕਦੀ ਹੈ।ਪ੍ਰੈਸ ਤੇ ਪਾਬੰਦੀ, ਬਿਨਾਂ ਵਰੰਟ ਦੇ ਗਿਰਫਤਾਰ ਕਰ ਸਕਦੀ ਹੈ।ਦੋਸ਼ੀਆਂ ਨੂੰ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਦੇਵੇਗੀ।ਜਮਾਨਤ ਤੇ ਰਿਹਾ ਹੋਣ ਵਾਲੇ ਵਿਅਕਤੀ ਸਿਆਸੀ, ਵਿਦਿਅਕ,ਧਾਰਮਿਕ ਸਰਗਰਮੀ ਵਿੱਚ ਭਾਗ ਨਹੀ ਲੈਣਗੇ।ਜੱਜ ਸਿਡਨੀ ਰੋਲਟ ਦੇ ਨਾਂ ਤੇ ਹੀ ਇਸ ਐਕਟ ਦਾ ਨਾਂ ਰਖਿਆ ਜੋ 18-3-1919 ਨੂੰ ਲਾਗੂ ਹੋਇਆ।ਇਸ ਐਕਟ ਦੇ ਵਿਰੋਧ ਵਿੱਚ ਪਹਿਲਾਂ 10-4-1919 ਨੂੰ ਪ੍ਰਦਸ਼ਨ ਤੇ ਗੋਲੀ ਚੱਲੀ,ਸਰਕਾਰੀ ਅੰਕੜਿਆਂ ਮੁਤਾਬਿਕ 5 ਅੰਗਰੇਜ਼ ਤੇ 12 ਸ਼ਹਿਰੀ ਮਰੇ ਜਦ ਕਿ ਇਹ ਗਿਣਤੀ 20-30 ਵਿਚਕਾਰ ਸੀ।ਇਸ ਘਟਨਾ ਕਰਕੇ ਹੀ ਜਲਿਆਂ ਵਾਲਾ ਬਾਗ ਦਾ ਦੁਖਾਂਤ ਵਾਪਰਿਆ।
ਰੁਡੋਲਫ ਕਿਰਸਚਨ ਕਾਰਲ ਡੀਜ਼ਲ :-ਇਸ ਵਿਗਿਆਨੀ ਦਾ ਜਨਮ 18 ਮਾਰਚ 1858 ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋਇਆ।ਇਨਾਂ ਦੇ ਮਾਤਾ ਪਿਤਾ ਜਰਮਨ ਮੂਲ ਦੇ ਸਨ ਤੇ ਇਥੇ ਚਮੜੇ ਦਾ ਕੰਮ ਕਰਦੇ ਸਨ।ਉਨਾਂ ਦੇ ਤਿੰਨ ਬੱਚੇ ਸਨ ਤੇ ਇਹ ਵਿਚਕਾਰਲੇ ਸਨ ਤੇ ਮੁੱਢਲੀ ਪੜਾਈ ਪੈਰਿਸ ਵਿੱਚ ਕੀਤੀ।ਫਰਾਂਸ ਅਤੇ ਪਰਸ਼ੀਅਨ ਯੁੱਧ ਛਿੜਨ ਤੇ ਹੋਰ ਜਰਮਨਾਂ ਵਾਂਗ ਲੰਡਨ ਚਲੇ ਗਏ।12 ਸਾਲ ਦੀ ਉਮਰ ਵਿੱਚ ਆਪਣੇ ਚਾਚਾ ਚਾਚੀ ਨਾਲ ਜਰਮਨ ਆ ਗਏ।ਉਥੇ ਪੜਾਈ ਉਪਰੰਤ ਮਿਉਨਖ ਟੈਕਨੀਕਲ ਯੂਨਿਵਰਸਿਟੀ ਵਿੱਚ ਦਾਖਲ ਹੋ ਗਏ।ਉਨਾਂ ਨੂੰ ਪੜਾਈ ਦੌਰਾਨ ਦੱਸਿਆ ਗਿਆ ਕਿ ਇੰਜਣ ਦੇ ਬਾਲਣ ਵਿੱਚ ਮੌਜੂਦ ਤਾਪ ਉਰਜਾ ਦਾ ਸਿਰਫ 10% ਹਿੱਸਾ ਹੀ ਵਰਤਿਆ ਜਾਂਦਾ ਹੈ ਜਦ ਕਿ 90% ਬਰਬਾਦ ਹੋ ਜਾਂਦਾ ਹੈ।ਉਸਨੇ ਅਜਿਹਾ ਇੰਜਣ ਬਨਾਉਣ ਦੀ ਸੋਚੀ ਜਿਸ ਵਿੱਚ ਅਜਿਹੀ ਗੱਲ ਨਾ ਹੋਵੇ।ਸੰਨ 1892 ਵਿੱਚ ਆਪਣੇ ਨਾਮ ਤੇ ਇਕ ਇੰਜਣ ਪੇਟੈਂਟ ਲਿਆ ਜਿਸ ਵਿੱਚ ਆਪ ਨੇ ਇਕ ਯੂਨੀਵਰਸਲ ਇਕਨੋਮੀਕਲ ਇੰਜਣ ਬਣਾਇਆ। ਉਸਨੇ ਪੂਰੀ ਦੁਨੀਆਂ ਵਿਚ ਡੀਜ਼ਲ ਇੰਜਣ ਨੂੰ ਬਣਾਉਣ ਉਪਰੰਤ ਵੇਚਣ ਦੇ ਆਪਣੇ ਅਧਿਕਾਰ ਵੇਚ ਦਿਤੇ।ਅਮਰੀਕਾ ਦੇ ਇਕੱਲੇ ਇਕ ਨਿਰਮਾਤਾ ਨੇ ਉਸਨੂੰ 10 ਲੱਖ ਡਾਲਰ ਦੀ ਰਾਸ਼ੀ ਦਿੱਤੀ ਜੋ ਉਸਨੇ ਜਾਇਦਾਦ ਦੇ ਸੌਦਿਆਂ ਤੇ ਸਟੇਬਾਜੀ ਵਿੱਚ ਗੁਆ ਦਿੱਤੀ।ਉਨਾਂ ਦਾ ਦਿਹਾਂਤ 30 ਸਤੰਬਰ 1913 ਨੂੰ ਹੋ ਗਿਆ।
ਸ਼ਹੀਦ ਭਗਤ ਸਿੰਘ ਨੇ ਫਾਂਸੀ ਤੋਂ ਤਿੰਨ ਦਿਨ ਪਹਿਲਾਂ ਗਵਰਨਰ ਦੇ ਨਾਂ ਖਤ ਲਿਖਿਆ ਸੀ “ਇਹ ਇਨਕਲਾਬੀ ਜਦੋ ਜਹਿਦ ਨਾ ਹੀ ਸਾਡੇ ਤੋਂ ਸ਼ੁਰੂ ਹੋਈ ਅਤੇ ਨਾ ਹੀ ਸਾਡੇ ਨਾਲ ਖਤਮ ਹੋਵੇਗੀ ਤੇ ਜਿੰਨਾ ਚਿਰ ਨਾ ਬਰਾਬਰੀ ਤੇ ਗੁਲਾਮੀ ਦਾ ਮਲੀਆ ਮੇਟ ਨਹੀ ਹੁੰਦਾ,ਜੰਗ ਜਾਰੀ ਰਹੇਗੀ।ਤੁਹਾਡੀ ਅਦਾਲਤ ਨੇ ਬਾਦਸ਼ਾਹ ਖਿਲਾਫ ਜੰਗ ਛੇੜਨ ਦਾ ਦੋਸ਼ੀ ਠਹਿਰਾਇਆ ਹੈ ਇਸ ਲਈ ਫਾਂਸੀ ਨਹੀ ਗੋਲੀਆਂ ਨਾਲ ਉਡਾਉ।
*”ਮੇਰਾ ਰੰਗ ਦੇ ਬਸੰਤੀ ਚੋਲਾ” (ਫਿਲਮ ਸ਼ਹੀਦ) ਦੇ ਗੀਤਕਾਰ ਸੀ.ਪੀ.ਆਈ. ਦੇ ਪਰੇਮ ਧਵਨ ਸਨ।


