ਗੁਰਦਾਸਪੁਰ, 18 ਮਾਰਚ (ਸਰਬਜੀਤ ਸਿੰਘ)–ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾਨਗਰ ਦੀਆਂ 3 ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਐਮ.ਏ ਅੰਗ੍ਰੇਜੀ ਸਮੈਸਟਰ ਦੀ ਪਹਿਲੀ ਪ੍ਰੀਖਿਆ ਦਾ ਨਤੀਜਾ ਇਹ ਹੈ ਕਿ ਕਾਲਜ ਦੀ ਪਿ੍ੰਸੀਪਲ ਡਾ. ਰੀਨਾ ਤਲਵਾੜ ਨੇ ਜੋਸ਼ ਨਿਊਜ਼ ਨੂੰ ਦੱਸਿਆ ਕਿ ਸਿਪਾਲੀ ਨੇ 400 ਅੰਕਾਂ ਵਿੱਚੋਂ 272 ਅੰਕ ਲੈ ਕੇ ਪਹਿਲਾ ਸਥਾਨ, ਮੀਨਾਕਸ਼ੀ ਸ਼ਰਮਾ ਨੇ 400 ਵਿੱਚੋਂ 265 ਅੰਕ ਲੈ ਕੇ ਦੂਸਰਾ ਸਥਾਨ ਅਤੇ ਸਿਮਰਨਪ੍ਰੀਤ ਨੇ 259 ਨੰਬਰ ਲੈ ਕੇ ਯੂਨੀਵਰਸਿਟੀ ਵਿੱਚੋਂ 6ਵਾਂ ਸਥਾਨ ਹਾਸਲ ਕੀਤਾ ਹੈ | ਉਕਤ ਵਿਦਿਆਰਥਣਾਂ ਵੱਲੋਂ ਵਧੀਆ ਦਿਲ ਲਗਾ ਕੇ ਪੜਾਈ ਕਰਨ ‘ਤੇ ਕਾਲਜ ਦੇ ਪਿ੍ੰਸੀਪਲ ਡਾ. ਰੀਨਾ ਤਲਵਾੜ ਨੇ ਅਧਿਆਪਕਾਂ ਅਤੇ ਇੰਨ੍ਹਾਂ ਲੜਕੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੇ ਭਵਿੱਖ ਨੂੰ ਉਜਵੱਲ ਕਰਨ ਦੀ ਕਾਮਨਾ ਕੀਤੀ ਹੈ |