ਐਸ.ਐਚ.ਓ  ਅਤੇ ਸਿਪਾਹੀ ਜਲੰਧਰ ਦੇ ਕਮਿਸ਼ਨਰ ਧੰਨਪ੍ਰੀਤ ਕੌਰ ਵੱਲੋਂ ਮੁਅੱਤਲ ਕਰਨਾ ਸ਼ਲਾਘਾਯੋਗ ਕਾਰਵਾਈ,ਨੌਜਵਾਨ ਨੂੰ ਕੀਤਾ ਸੀ ਮਰਨ ਲਈ ਮਜਬੂਰ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਪੰਜਾਬ ਪੁਲਸ ਅੱਜ ਕੱਲ੍ਹ ਨਿੱਤ ਹੀ ਸੁਰਖੀਆਂ ਵਿੱਚ ਰਹਿੰਣ ਲੱਗ ਪਈ ਹੈ, ਅਜੇ ਪਟਿਆਲਾ ਵਿਖੇ ਮਿਲਟਰੀ ਕਰਨਲ ਅਤੇ ਉਸ ਦੇ ਬੇਟੇ ਨੂੰ ਚਾਰ ਇੰਸਪੈਕਟਰਾਂ ਸਮੇਤ 12 ਪੁਲਸ ਮੁਲਾਜ਼ਮਾ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਪਹਿਲਾਂ ਕੇਸ ਨੂੰ ਰਫਦਫਾ ਕਰਨ ਦੀ ਚਲਾਕੀ ਕੀਤੀ ਗਈ ਪਰ ਲਗਾਤਾਰ ਫ਼ੌਜੀ ਅਫ਼ਸਰਾ ਤੇ ਲੋਕਾਂ ਦੇ ਵੱਡੇ ਦਬਾਅ ਕਾਰਨ 4 ਇੰਸਪੈਕਟਰਾਂ ਸਮੇਤ 12 ਨੂੰ ਮੁਅੱਤਲ ਕੀਤਾ ਗਿਆ ਪਰ ਪੀੜਤ ਪਰਿਵਾਰ ਅਜੇ ਧਰਨਾ ਮਾਰਕੇ ਐਸ ਐਸ ਪੀ ਦੀ ਬਦਲੀ ਤੇ ਸੀ ਬੀ ਆਈ ਜਾਂਚ ਦੀ ਮੰਗ ਕਰ ਰਿਹਾ ਹੈ ਅਤੇ ਹੁਣ ਜਲੰਧਰ ਕੈਟ ਦੇ ਇਕ ਐਸ ਐਚ ਓ ਹਰਿੰਦਰ ਸਿੰਘ ਨੇ ਇੱਕ ਨੌਜਵਾਨ ਨੂੰ ਥਾਣੇ ਵਿੱਚ ਛੇ ਘੰਟੇ ਨਿਜਾਇਜ ਕੁੱਟਿਆ ਮਾਰਿਆ ਤੇ ਤੰਗ ਪ੍ਰੇਸਾਨ ਕੀਤਾ ਅਤੇ ਘਰ ਆਉਣ ਤੇ ਧਮਕੀ ਭਰੀਆਂ ਫੋਨ ਕਾਲਾਂ ਰਾਹੀਂ ਧਮਕਾਇਆ ਜਿਸ ਦੇ ਸਿੱਟੇ ਵਜੋਂ ਨੌਜਵਾਨ ਨੇ ਆਪਣੇ ਘਰ ਵਿੱਚ ਆਪਣੀ ਜੀਵਨ ਲੀਲਾ ਖੁਦਕਸ਼ੀ ਰਾਹੀਂ ਖਤਮ ਕਰ ਦਿੱਤੀ, ਸਥਾਨਕ ਲੋਕਾਂ ਤੇ ਪੀੜਤ ਪਰਿਵਾਰ ਨੇ ਪੁਲਸ ਥਾਣੇ ਅੰਦਰ ਲਾਸ਼ ਰੱਖਕੇ ਸਰਕਾਰ ਅਤੇ ਪੁਲਸ ਦਾ ਰੱਜਕੇ ਪਿੱਟ ਸਿਆਪਾ ਕੀਤਾ, ਹੁਣ ਤੱਕ ਜਲੰਧਰ ਥਾਣਾ ਕੈਟ ਦੇ ਐਸ ਐਚ ਓ ਸ੍ਰ ਹਰਿੰਦਰ ਸਿੰਘ ਤੇ ਇੱਕ ਸਿਪਾਹੀ ਨੂੰ ਜਲੰਧਰ ਦੇ ਪੁਲਸ ਕਮਿਸ਼ਨਰ ਧੰਨਪ੍ਰੀਤ ਕੌਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਲੰਧਰ ਦੇ ਪੁਲਸ ਕਮਿਸ਼ਨਰ ਮਾਣਯੋਗ ਧੰਨਪ੍ਰੀਤ ਕੌਰ ਜੀ ਵੱਲੋਂ ਐਸ ਐਚ ਓ ਸ੍ਰ ਹਰਿੰਦਰ ਸਿੰਘ ਅਤੇ ਇੱਕ ਸਿਪਾਹੀ ਨੂੰ ਘਟਨਾ ਦੇ ਦੋਸ਼ੀ ਸਮਝਦਿਆਂ ਮੁਅੱਤਲ ਕਰਨ ਵਾਲੀ ਕੀਤੀ ਗਈ ਤੁਰੰਤ ਕਾਰਵਾਈ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਧੰਨਪ੍ਰੀਤ ਕੌਰ ਪੁਲਸ ਕਮਿਸ਼ਨਰ ਵੱਲੋਂ ਐਸ ਐਚ ਓ ਹਰਿੰਦਰ ਸਿੰਘ ਅਤੇ ਸਿਪਾਹੀ ਜਸਪਾਲ ਸਿੰਘ ਨੂੰ ਮੌਕੇ ਤੇ ਮੁਅੱਤਲ ਕਰਨ ਵਾਲੀ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਭਾਈ ਖਾਲਸਾ ਨੇ ਦੱਸਿਆ ਭਾਵੇਂ ਸਥਾਨਕ ਲੋਕਾਂ ਤੇ ਪੀੜਤ ਪਰਿਵਾਰ ਵੱਲੋਂ ਨੌਜਵਾਨ ਦੀ ਲਾਸ਼ ਥਾਣੇ ਅੰਦਰ ਰੱਖ ਕੇ ਸਰਕਾਰ ਅਤੇ ਪੁਲਸ ਦਾ ਰੱਜਕੇ ਪਿੱਟ ਸਿਆਪਾ ਕੀਤਾ ਤੇ ਧਰਨਾ ਜਾਰੀ ਰੱਖਿਆ, ਭਾਈ ਖਾਲਸਾ ਨੇ ਦੱਸਿਆ ਮਹੌਲ ਨੂੰ ਵਿਗੜਦਿਆਂ ਵੇਖ ਕੇ ਜਲੰਧਰ ਦੇ ਪੁਲਸ ਕਮਿਸ਼ਨਰ ਮਾਣਯੋਗ ਧੰਨਪ੍ਰੀਤ ਕੌਰ ਜੀ ਨੇ ਆਪਣੀਆਂ ਪਾਵਰਾ ਦਾ ਇਸਤੇਮਾਲ ਕਰਦਿਆਂ ਐਸ ਐਚ ਓ ਹਰਿੰਦਰ ਸਿੰਘ ਅਤੇ ਇੱਕ ਸਿਪਾਹੀ ਨੂੰ ਮੁਅੱਤਲ ਕਰ ਦਿੱਤਾ,ਲੋਕ ਕਮਿਸ਼ਨਰ ਦੀ ਕਾਰਵਾਈ ਸ਼ਲਾਘਾ ਕਰ ਰਹੇ ਹਨ ਤੇ ਇਹ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਪਬਲਿਕ ਦੀ ਜਾਨ ਮਾਲ ਦੀ ਰਾਖੀ ਲਈ ਜੁਮੇਵਾਰ ਪੁਲਸ ਹੀ ਪਬਲਿਕ ਨੂੰ ਕੁੱਟ ਤੇ ਲੁੱਟ ਰਹੇ ਇਸ ਨੂੰ ਵੱਡੀ ਲਗਾਮ ਪਾਈ ਜਾਏ ਤਾਂ ਹੀ ਪੁਲਸ ਦੀਆਂ ਨਿੱਤ ਦਿਨ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ ।।

Leave a Reply

Your email address will not be published. Required fields are marked *