ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ)-ਥਾਣਾ ਧਾਰੀਵਾਲ ਦੀ ਪੁਲਸ ਨੇ ਔਰਤ ਦੇ ਕੰਨਾਂ ਦੇ ਸੋਨੇ ਦੇ ਟਾਪਸ ਝਪਟਾ ਮਾਰ ਕੇ ਲਾਹ ਕੇ ਫਰਾਰ ਹੋਣ ਜਾਣ ਵਾਲੇ ਅਣਪਛਾਤੇ ਲੂਟੇਰੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਸੁਕਲਾ ਰਾਣੀ ਪਤਨੀ ਉਮ ਪ੍ਰਕਾਸ਼ ਵਾਸੀ ਕਿ੍ਰਸ਼ਨਾ ਗਲੀ ਨੰਬਰ 03 ਧਾਰੀਵਾਲ ਨੇ ਦੱਸਿਆ ਕਿ ਉਸਦੇ ਘਰ ਵਿੱਚ ਗਲੀ ਵਾਲੇ ਪਾਸੇ ਮੁਨਿਆਰੀ ਅਤੇ ਕਰਿਆਨੇ ਦੀ ਦੁਕਾਨ ਹੈ। 03.10.22 ਨੂੰ ਮੁਦਈਆ ਆਪਣੀ ਦੁਕਾਨ ਦੇ ਕਾਂਊਟਰ ਪਰ ਬੈਠੀ ਸੀ ਕਿ ਇੱਕ ਨਾ-ਮਲੂਮ ਵਿਅਕਤੀ ਜਿਸਨੇ ਸਿਰ ਉਪਰ ਨੀਲੇ ਰੰਗ ਦਾ ਪਟਕਾ ਬੰਨਿਆ ਹੋਇਆ ਸੀ ਦੁਕਾਨ ਪਰ ਆਇਆ ਅਤੇ ਮੁਦਈਆ ਪਾਸੋਂ ਗਚਕ ਦੀ ਮੰਗ ਕੀਤੀ ਤਾਂ ਮੁਦਈਆ ਨੇ ਕਿਹਾ ਕਿ ਗਚਕ ਦੁਕਾਨ ਪਰ ਨਹੀ ਹੈ ਇੰਨੇ ਨੂੰ ਦੋਸੀ ਨੇ ਮੁਦਈਆ ਦੇ ਕੰਨਾਂ ਵਿੱਚ ਪਾਏ ਸੋਨੇ ਦੇ ਟਾਪਸ ਝਪਟ ਮਾਰ ਕੇ ਲਾਹ ਕੇ ਫਰਾਰ ਹੋ ਗਿਆ।