ਗੁਰਦਾਸਪੁਰ, 22 ਅਗਸਤ (ਸਰਬਜੀਤ ਸਿੰਘ)– ਮਿਆਣੀ ਝਮੇਲਾ ਦੇ ਮੱਛੀ ਪਾਲਕ ਕਿਸਾਨਾਂ ਨੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਡੀ.ਡੀ.ਪੀ.ਓ ਗੁਰਦਾਸਪੁਰ ’ਤੇ ਉਨਾਂ ਨੂੰ ਸੁਣਨ ਤੋਂ ਬਿਨਾਂ ਉਨਾਂ ਦੇ ਪਟੇਨਾਮੇ ਕੈਂਸਲ ਕਰਨ ਦੇ ਦੋਸ਼ ਲਗਾਏ ਹਨ।
ਮੀਟਿੰਗ ਵਿੱਚ ਬੋਲਦਿਆ ਲਿਬਰੇਸਨ ਅਤੇ ਮਜਦੂਰਾਂ ਕਿਸਾਨਾ ਦੇ ਆਗੂ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਅਤੇ ਸੁਖਦੇਵ ਸਿੰਘ ਭਾਗੋਕਾਵਾਂ ਨੇ ਕਿਹਾ ਕਿ ਉਨਾਂ ਦੇ 2024,28 ਤੱਕ ਪਟੇ ਚਲਣ ਯੋਗ ਸਨ ਪਰ ਡੀ.ਡੀ.ਪੀ.ਓ ਗੁਰਦਾਸਪੁਰ ਨੇ ਕਿਸੇ ਲਾਲਚਵੱਸ਼ ਪਟੇ ਚੁੱਪ ਚੁਪੀਤੇ ਕੈਂਸਲ ਕਰ ਦਿਤੇ ਹਨ ਜੋ ਗੈਰ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਪਟੇ ਤਤਕਾਲੀ ਬੀ.ਡੀ.ਪੀ.ਓ ਦੀ ਹਾਜਰੀ ਵਿੱਚ ਕੀਤੇ ਗਏ ਸਨ ਅਤੇ ਮੱਛੀ ਪਾਲਕ ਹਰ ਸਾਲ ਕਨੂੰਨ ਅਨੁਸਾਰ ਠੇਕੇ ਦਾ ਵਾਧਾ ਜਮਾਂ ਕਰਵਾਉਦੇ ਆ ਰਹੇ ਹਨ। ਮੱਛੀ ਪਾਲਕਾਂ ਕਿਹਾ ਕਿ ਉਨਾਂ ਦੀ ਪ੍ਰਤੀ ਏਕੜ ਤਿੰਨ ਲੱਖ ਰੁਪਏ ਦੀ ਮੱਛੀ ਅਤੇ ਲਾਗਤ ਲਗੀ ਹੋਈ ਹੈ ਜਿਸ ਹਾਲਤ ਵਿੱਚ ਮਛੀ ਪਾਲਕਾਂ ਨੂੰ ਉਨਾਂ ਦੀ ਲਾਗਤ ਦੀ ਪੂਰਤੀ ਕਰਨ ਤੋਂ ਬਿਨਾਂ ਬੋਲੀ ਕਰਾਉਣ ਲਈ ਕਨੂੰਨ ਇਜਾਜਤ ਨਹੀਂ ਦਿੰਦਾ । ਉਨਾਂ ਕਿਹਾ ਕਿ ਡੀ ਪੀ ਓ ਗੁਰਦਾਸਪੁਰ ਦੀ ਬਦਲੀ ਕਰਕੇ ਪਟ ਕੈਂਸਲ ਕਰਨ ਸਬੰਧੀ ਜਾਂਚ ਕੀਤੀ ਜਾਵੇ। ਮੀਟਿੰਗ ਵਿੱਚ ਬਲਬੀਰ ਸਿੰਘ ਉਚਾਧਕਾਲਾ, ਸਰਤਾਜ ਸਿਘ, ਰਜਿੰਦਰਪਾਲ ਸਿੰਘ ਆਲੇਚੱਕ, ਸੁਖਜਿੰਦਰ ਸਿੰਘ ਸਮਸੇਰ ਪੁਰ, ਹਰਦੀਪ ਸਿੰਘ,ਸੁਖਬੀਰ ਸਿੰਘ ਧੂਤ , ਜਸਵਿੰਦਰ ਸਿੰਘ ਪੰਨੂ ਸਾਮਲ ਸਨ।