ਪਿੰਡ ਭੰਗਵਾਂ ਵਿੱਚ ਕਣਕ ਦੀ ਘੱਟ ਤੋਲ ਸਬੰਧੀ ਆਇਆ ਮਾਮਲਾ ਸਾਹਮਣੇ

ਗੁਰਦਾਸਪੁਰ

ਲੋਕਾਂ ਨੇ ਲਗਾਈ ਡੀ.ਸੀ ਤੋਂ ਜਾਂਚ ਕਰਵਾਉਣ ਦੀ ਗੁਹਾਰ
ਗੁਰਦਾਸਪੁਰ, 22 ਅਗਸਤ (ਸਰਬਜੀਤ ਸਿੰਘ)–ਜ਼ਿਲਾ ਗੁਰਦਾਸਪੁਰ ਦੇ ਪਿੰਡ ਭੰਗਵਾਂ ਵਿੱਚ ਕਣਕ ਦੀ ਘੱਟ ਤੋਲ ਸਬੰਧੀ ਸ਼ਿਕਾਇਤ ਮਿਲਣ ’ਤੇ ਆਮ ਆਦਮੀ ਪਾਰਟੀ ਦੇ ਜਿਲਾ ਜੁਆਇੰਟ ਸਕੱਤਰ ਰਾਜੇਸ਼ ਭੰਗਵਾਂ ਮੌਕੇ ’ਤੇ ਪੁੱਜੇ। ਜਿਨਾਂ ਦੇ ਸਾਹਮਣੇ ਹੀ ਕਣਕ ਦੀ ਤੋਲ ਕੀਤੀ ਗਈ ਤਾਂ ਉਸ ਵਿੱਚੋਂ 2 ਤੋਂ 5 ਕਿਲੋ ਦਾ ਫਰਕ ਰਿਹਾ ਹੈ।
ਵਰਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ 2 ਰੂਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਵੰਡੀ ਜਾਂਦੀ ਹੈ। ਪਰ ਇਸ ਵਿੱਚੋਂ ਵੀ ਕੁੱਝ ਡਿਪੂ ਹੋਲਡਰਾਂ ਵੱਲੋਂ ਘੱਟ ਕਣਕ ਵੰਡੀ ਜਾ ਰਹੀ ਹੈ। ਜਿਸ ਦਾ ਮਾਮਲਾ ਉਕਤ ਪਿੰਡ ਵਿੱਚ ਵੀ ਵੇਖਣ ਨੂੰ ਮਿਲਿਆ ਹੈ।
ਰਾਜੇਸ਼ ਭੰਗਵਾਂ ਨੇ ਦੱਸਿਆ ਕਿ ਲੋਕਾਂ ਨੂੰ ਦਿੱਤੀ ਜਾਂਦੀ ਡੀਪੂ ਦੀ ਕਣਕ ਵੰਡਣ ਲਈ ਬੋਰੀ ਦੇ ਹਿਸਾਬ ਨਾਲ 30 ਕਿਲੋ ਪ੍ਰਤੀ ਬੋਰੀ ਦੇ ਹਿਸਾਬ ਨਾਲ ਲੋਕਾਂ ਨੂੰ ਵੰਡਣ ਲੱਗੇ ਤਾਂ ਤੋਲਣ ਲਈ ਮੇਰੇ ਵੱਲੋਂ ਕਿਹਾ ਗਿਆ। ਹਰ ਬੋਰੀ ਵਿੱਚੋਂ 2 ਕਿਲੋਂ ਤੋਂ 5 ਕਿਲੋ ਦਾ ਫਰਕ ਸੀ। ਉਨਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਗਈ ਹੈ ਕਿ ਗਰੀਬ ਪਰਿਵਾਰ ਨਾਲ ਸਬੰਧਤ ਲੋਕਾਂ ਨੇ ਕੀਤੀ ਜਾ ਰਹੀ ਲੁੱਟਖਸੁੱਟ ਦੀ ਜਾਂਚ ਕੀਤੀ ਜਾਵੇ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਕੰਮ ਨਾ ਕਰ ਸਕਣ।

Leave a Reply

Your email address will not be published. Required fields are marked *