ਮਾਨਸਾ, ਗੁਰਦਾਸਪੁਰ, 29 ਮਈ (ਸਰਬਜੀਤ ਸਿੰਘ)– ਅੱਜ ਮਾਨਸਾ ਸਟੇਸਨ ਤੋਂ ਦਿੱਲੀ ਰਵਾਨਗੀ ਸਮੇਂ ਪੰਜਾਬ ਕਿਸਾਨ ਯੂਨੀਅਨ ਦੇ ਪਰੈਸ ਸਕੱਤਰ ਤੇ ਇਸਤਰੀ ਵਿੰਗ ਦੇ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਅੰਤਰਰਾਸ਼ਟਰੀ ਖਿਡਾਰੀ ਬਜਰੰਗ ਪੂਨੀਆਂ, ਸਾਕਸੀ ਤੇ ਵਿਨੇਸ ਫੋਗਾਟ ਵੱਲੋਂ “ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪਰਧਾਨ ਤੇ ਬੀ ਜੇ ਪੀ ਦੇ ਸੰਸਦ ਮੈਂਬਰ “ਬਿਰਜ ਭੂਸ਼ਣ ਸਰਨ ਸਿੰਘ” ਵੱਲੋਂ ਕੀਤੇ ਗਏ ਸਰੀਰਕ ਸੋਸਣ ਦੇ ਖਿਲਾਫ ,ਇਨਸਾਫ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਤੇ ਦਿੱਤਾ ਗਿਆ ਧਰਨਾ ਜਿੱਥੇ ਹੀ ਦੋਸੀ ਬਿਰਜਭੂਸ਼ਣ ਦੀ ਬਰਖਾਸਤਗੀ,ਗਰਿਫਤਾਰੀ,ਤੇ ਬਣਦੀ ਸਜਾ ਲਈ ਲਗਾਇਆ ਗਿਆ ਹੈ,ਓਥੇ ਹੀ ਹਰ ਓਸ ਪਿੱਤਰਸੱਤਾ ਦੇ ਸਿਕਾਰ ਉਹਨਾਂ ਵਿਚਾਰਾਂ ਖਿਲਾਫ ਹੈ ਜੋ ਵਿਚਾਰ ਇਹ ਸਮਝਦੇ ਹਨ ਕਿ ਔਰਤ ਮਰਦਾਂ ਦੀ ਜਾਗੀਰ ਹੈ। ਦਿੱਲੀ ਪੁਲਸ ਵਲੋਂ ਹਿਰਾਸਤ ਵਿਚ ਲਏ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਤੇ ਵਰਕਰ, ਜਿੰਨਾਂ ਵਿਚ ਵੱਧ ਗਿਣਤੀ ਔਰਤਾਂ ਦੀ ਹੈ। ਸਥਾਨ ਥਾਣਾ ਸਾਇਬਰ ਬਰਾਂਚ, ਨਾਰਥ ਡਿਸਟ੍ਰਿਕਟ ਦਿੱਲ ਵਿੱਚ ਰਖੇ ਗਏ।
ਉਹਨਾਂ ਕਿਹਾ ਕਿ ਹਰ ਔਰਤ ਇੱਕ ਜਿਉਂਦਾ ਜਾਗਦਾ ਵਿਅਕਤੀ ਹੈ,ਇੱਕੀਵੀਂ ਸਦੀ ਦੇ ਇਸ ਆਧੁਨਿਕ ਯੁੱਗ ਵਿੱਚ ਪਹੁੰਚੀ ਪੜੀ ਲਿਖੀ ਜਾਗਰੂਕ ਔਰਤ ਘਰ,ਬਾਹਰ ਕਿਸੇ ਵੀ ਅਦਾਰੇ ਵਿੱਚ ਹੁੰਦੇ ਖਿਲਵਾੜ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਰੱਖਦੀ ਹੈ,ਵਿਰੋਧੀ ਤਾਕਤਾਂ ਚਾਹੇ ਕਿਸੇ ਵੀ ਰੂਪ ਵਿੱਚ ਹੋਣ ਇਹ ਧਿਆਨ ਚ ਰੱਖਣ ਕਿ ਔਰਤ ਵਿਰੋਧੀ ਪਿਛਾਂਹ ਖੜੀ ਵਿਚਾਰ ਦੇਸ ਦਾ ਵਿਕਾਸ ਰੋਕ ਕੇ ਦੇਸ ਨੂੰ ਗਰਕਣ ਵਿੱਚ ਧਕੇਲਦੇ ਹਨ,ਔਰਤ ਕੋਈ ਵਸਤੂ ਨਹੀਂ ਜਿਸਦੀ ਖਰੀਦ, ਫ਼ਰੋਖਤ ਸੋਸਣ ਕਰਨਾ ਜਾਂ ਪੁਰਾਣੇ ਸਮਿਆਂ ਦੀ ਤਰਾਂ ਆਪਣੀ ਜਿੱਤ ਜਾਂ ਹਾਰ ਦੀ ਖੁਸ਼ੀ ਗਮੀਂ ਦਾ ਜਸਨ ਔਰਤਾਂ ਨੂੰ ਧੱਕੇ ਨਾਲ ਚੁੱਕ ਆਪਣੀ ਹਵਸ ਦਾ ਸਿਕਾਰ ਬਣਾ ਕੇ ਮਨਾਇਆ ਜਾ ਸਕੇ
ਜਿਲਾ ਆਗੂ ਕੁਲਵੀਰ ਕੌਰ ਸੱਦਾ ਸਿੰਘ ਵਾਲਾ ਨੇ ਔਰਤ ਜੱਥੇਬੰਦੀਆਂ ਤੇ ਸਮੂਹ ਔਰਤਾਂ ਨੂੰ ਅਪੀਲ ਕੀਤੀ ਕਿ ਹੋਰ ਸਭ ਆਰਥਿਕ,ਸਮਾਜਿਕ ਮਸਲਿਆਂ ਤੋਂ ਇਲਾਵਾ ਆਪਣੀ ਹੋਂਦ ਬਚਾਉਣ ਦੀ ਲੜਾਈ ਦੇ ਨਾਲ ਨਾਲ ਸਾਨੂੰ ਇੱਕ ਪਲੇਟ ਫਾਰਮ ਤੇ ਆ ਕੇ ਅਜਿਹੇ “ਔਰਤ ਵਿਰੋਧੀ ਮਸਲਿਆਂ” ਨਾਲ ਵੀ ਪਹਿਲਕਦਮੀ ਲੈ ਨਜਿੱਠਣਾ ਪਵੇਗਾ
ਇਸ ਸਮੇਂ ਇਸਤਰੀ ਆਗੂ ਬੰਤ ਕੌਰ,ਜਸਵੀਰ ਕੌਰ,ਭੂਰੋ ਕੌਰ,ਮਨਜੀਤ ਕੌਰ ਬੁਰਜ ਹਰੀ,ਰਾਜਵਿੰਦਰ ਕੌਰ,ਰੀਤੂ ਮਾਨਸਾ,ਅਮਰਜੀਤ ਕੌਰ,ਕੁਲਵਿੰਦਰ ਕੌਰ,ਨਸੀਬ ਕੌਰ ਤੋਂ ਇਲਾਵਾ ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ, ਸੂਬਾ ਆਗੂ ਗੁਰਜੰਟ ਸਿੰਘ ਮਾਨਸਾ,ਬਲਾਕ ਆਗੂ ਗੁਰਮੁੱਖ ਸੱਦਾ ਸਿੰਘ ਵਾਲਾ,ਦਰਸਨ ਸਿੰਘ, ਕਾਹਨਾ ਸਿੰਘ ਬੁਰਜ ਹਰੀ,ਅਵਤਾਰ ਸਿੰਘ ਨੰਬਰਦਾਰ, ਹਰਮਨ ਸਿਘ ਮਾਨਸਾ ਹਾਜਿਰ ਸਨ


