ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ)–ਭਾਰਤ ਕਨੈਡਾ ਵਿੱਚ ਖਾਲਸਤਾਨੀ ਪ੍ਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਮਾਮਲਾ ਘਟਨਾ ਦੀ ਬਜਾਏ ਤੂਲ ਫੜਦਾ ਜਾ ਰਿਹਾ ਹੈ, ਭਾਰਤ ਨੇ ਕਨੇਡਾ ਦੇ 41ਡਿਪਲੋਮੈਟਾ ਨੂੰ ਇੱਕ ਹਫ਼ਤੇ ਤੱਕ ਭਾਰਤ ਛੱਡਣ ਦਾ ਹੁਕਮ ਦੇ ਦਿੱਤਾ ਹੈ ਅਤੇ ਜਿਥੇ ਕਨੇਡਾ ਵਿਚ ਰਹਿੰਦੇ ਭਾਰਤੀਆਂ ਦੇ ਵਿਜੇ ਬੰਦ ਕੀਤੇ ਗਏ ਹਨ, ਉਥੇ ਸਰਕਾਰਾਂ ਵੱਲੋਂ ਇਨ੍ਹਾਂ ਵਿਜਿਆਂ ਫੀਸਾਂ ਵਿੱਚ ਵੀ ਵਾਧਾ ਕਰਕੇ ਲੋਕਾਂ ਤੇ ਹੋਰ ਬੋਝ ਪਾਇਆ ਜਾ ਰਿਹਾ ਹੈ ਅਤੇ ਇਸ ਦਾ ਹੁਣ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਦੋਹਾਂ ਮੁਲਕਾਂ ਦਾ ਇਹ ਮਾਮਲਾ ਘੱਟ ਹੋਣ ਦੀ ਬਜਾਏ ਹੋਰ ਤੂਲ ਫੜਦਾ ਜਾ ਰਿਹਾ ਹੈ ਅਤੇ ਅਮਰੀਕਾ ਦੇਸ਼ ਵੀ ਹੁਣ ਦੱਬੀ ਅਵਾਜ਼ ਵਿਚ ਕਨੇਡਾ ਦੇ ਹੱਕ ਵਿੱਚ ਨਿੱਤਰਦਾ ਹੋਇਆ ਭਾਰਤ ਨੂੰ ਪ੍ਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਭਾਰਤ ਤੇ ਕਨੇਡਾ ਵੱਲੋਂ ਲਾਏ ਦੋਸ਼ਾਂ ਦੇ ਸਬੰਧ ਵਿੱਚ ਸੰਯੋਗ ਕਰਨ ਲਈ ਜ਼ੋਰ ਪਾ ਰਿਹਾ ਹੈ ,ਇਸ ਕਰਕੇ ਸਰਕਾਰ ਨੂੰ ਇੰਗਲੈਂਡ ਜਾਣ ਵਾਲਿਆਂ ਵਿਜ਼ਿਟਰਾ ਦੇ ਵੀਜ਼ਾ ਤੇ ਕੀਤਾ ਵਾਧਾ ਵਾਪਸ ਲੈਣਾ ਚਾਹੀਦਾ ਹੈ, ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਕਰਵਾਈ ਜਾ ਸਕੇ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੰਗਲੈਂਡ ਜਾਣ ਵਾਲਿਆਂ ਲਈ ਵਿਜ਼ਿਟਰ ਵੀਜ਼ਾ ਤੇ ਸਟੱਡੀ ਵੀਜ਼ਾ’ਚ ਵਾਧੇ ਕੀਤੇ ਜਾਣ ਦਾ ਵਿਰੋਧ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਬੀਤੇ ਕਈ ਦਿਨਾਂ ਤੋਂ ਕਨੇਡਾ ਭਾਰਤ ਦੇ ਚੱਲ ਵਿਵਾਦ ਵਿਚ ਹੁਣ ਲੁਕਵੇਂ ਢੰਗ ਨਾਲ ਕਈ ਮੁਲਕਾਂ ਦਾ ਕਨੇਡਾ ਦੇ ਹੱਕ ਵਿੱਚ ਆਉਣਾ ਬਹੁਤ ਹੀ ਚਿੰਤਾ ਜਨਕ ਤੇ ਲੋਕਾਂ ਲਈ ਵੱਡੀ ਚੁਣੌਤੀ ਦਾ ਮਸਲਾ ਬਣ ਗਿਆ ਹੈ ਅਤੇ ਲੋਕ ਇਸ ਤੋਂ ਗਹਿਰੇ ਦੁਖੀ ਹਨ, ਭਾਈ ਖਾਲਸਾ ਨੇ ਕਿਹਾ ਅਮਰੀਕਾ ਨੇ ਵੀ ਅਸਿੱਧੇ ਢੰਗ ਨਾਲ ਕਨੇਡਾ ਦਾ ਸਮਰਥਨ ਕਰਦਿਆਂ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਰਤ ਨੂੰ ਕਨੇਡਾ ਵੱਲੋਂ ਲਾਏ ਦੋਸ਼ਾਂ ਦਾ ਸੰਯੋਗ ਦੇਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਭਾਈ ਖਾਲਸਾ ਨੇ ਕਿਹਾ ਜਦੋਂ ਕਿ ਭਾਰਤ ਸਪਸ਼ਟ ਕਰ ਚੁੱਕਾ ਹੈ ਕਿ ਅਗਰ ਕਨੇਡਾ ਸਰਕਾਰ ਕੋਲ ਭਾਈ ਨਿੱਜਰ ਕਤਲ ਮਾਮਲੇ ਵਿਚ ਕੋਈ ਸਬੂਤ ਹਨ, ਤਾਂ ਉਹ ਪੇਸ਼ ਕਰਨ? ਅਸੀਂ ਪੂਰਾ ਸੰਯੋਗ ਕਰਨ ਲਈ ਤਿਆਰ ਹਾਂ ,ਭਾਈ ਖਾਲਸਾ ਨੇ ਸਪਸ਼ਟ ਕੀਤਾ ਜਦੋਂ ਹੁਣ ਭਾਰਤ ਨੇ ਕਨੇਡਾ ਦੇ 41 ਡਿਪਲੋਮੈਟਾਂ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਭਾਰਤ ਛੱਡਣ ਦੇ ਹੁਕਮ ਦੇ ਦਿੱਤੇ ਹਨ, ਅਤੇ ਇੰਗਲੈਂਡ ਜਾਣ ਵਾਲਿਆਂ ਦੇ ਵਿਜੀਟਰ ਵੀਜ਼ਾ ਤੇ 115 ਪੌਂਡ ਅਤੇ ਸਟੱਡੀ ਵੀਜ਼ਾ’ਚ 490 ਪੌਂਡ ਦਾ ਵਾਧਾ ਕਰ ਦਿੱਤਾ ਹੈ ਤਾਂ ਇਨ੍ਹਾਂ ਹਲਾਤਾਂ ਵਿੱਚ ਦੋਹਾਂ ਮੁਲਕਾਂ ਵਿੱਚ ਤਨਾਹ ਘਟਦਾ ਨਜ਼ਰ ਨਹੀਂ ਆ ਰਿਹਾ,ਜੋਂ ਦੋਹਾਂ ਮੁਲਕਾਂ ਦੇ ਉਹਨਾਂ ਨਾਗਰਿਕਾਂ ਲਈ ਵੱਡੀ ਚਿੰਤਾ ਅਤੇ ਖਤਰਨਾਕ ਬਣਦਾ ਜਾ ਰਿਹਾ ਹੈ ਜਿਨ੍ਹਾਂ ਦਾ ਖਾਲਿਸਤਾਨ ਨਾਲ ਦੂਰ ਦਾ ਵੀ ਸਬੰਧ ਨਹੀਂ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੰਗ ਕਰਦੀ ਹੈ ਕਿ ਦੋਹਾਂ ਮੁਲਕਾਂ ਦੇ ਇਸ ਤਨਾਹ ਨੂੰ ਘੱਟ ਕਰਨ ਲਈ ਹੋਰਨਾਂ ਮੁਲਕਾਂ ਨੂੰ ਹੋਰਨਾਂ ਨਾਗਰਿਕਾਂ ਦੇ ਆਰਥਿਕ ਵਿਕਾਸ ਧਾਰਮਿਕ ਤੇ ਕਾਰੋਬਾਰੀ ਅਦਾਰਿਆਂ ਨੂੰ ਮੁੱਖ ਰੱਖਦਿਆਂ ਕਨੇਡਾ ਤੇ ਭਾਰਤ ਨੂੰ ਆਪਣੇ ਵਿਵਾਦ ਖਤਮ ਕਰਨ ਲਈ ਮਜਬੂਰ ਕਰਨਾ ਚਾਹੀਦਾ ਹੈ, ਤਾਂ ਕਿ ਆਮ ਨਾਗਰਿਕਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਇਆ ਜਾ ਸਕੇ ।ਇਸ ਵਕਤ ਭਾਈ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਸੁਰਜੀਤ ਸਿੰਘ ਕਮਾਲਕੇ ਮੋਗਾ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸਵਰਨ ਜੀਤ ਸਿੰਘ ਮਾਨੋਕੇ ਭਾਈ ਜੱਸਾ ਸਿੰਘ ਸੰਗੋਵਾਲ ਕਪੂਰਥਲਾ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਤੇ ਭਾਈ ਅਜੈਬ ਸਿੰਘ ਧਰਮਕੋਟ ਆਦਿ ਆਗੂ ਹਾਜ਼ਰ ।