ਗੁਰਦਾਸਪੁਰ, 23 ਅਪ੍ਰੈਲ (ਸਰਬਜੀਤ ਸਿੰਘ) – ਪੰਜਾਬ ਸਟੇਟ ਪਾਵਰ ਕਾਪਰੋਸ਼ਨ ਲਿਮਟਿਡ ਦੇ ਉਪ ਮੰਡਲ ਦਿਹਾਤੀ ਗੁਰਦਾਸਪੁਰ ਦੇ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਪ੍ਰੈਸ ਨੋਟ ਰਾਹੀਂ ਕਰਦੇ ਦੱਸਿਆ ਕਿ 11 ਕੇ.ਜੀ.ਐਸ ਨਗਰ ਫੀਡਰ, 11 ਕੇ.ਵੀ ਸਾਹੋਵਾਲ ਫੀਡਰ ਅਤੇ 11 ਕੇ.ਵੀ ਮੰਡੀ ਫੀਡਰ ਦੀ ਜਰੂਰੀ ਮੁਰੰਮਤ ਲਈ 23 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਇੰਡਸਟਰੀ ਏਰੀਆ, ਅੱਡਾ ਰਾਮ ਨਗਰ, ਪੰਡੋਰੀ ਰੋਡ, ਜੀਟੀ ਰੋਡ ਮਦੌਵਾਲ, ਜੇਲ ਰੋਡ ਪੁੱਡਾ ਕਾਲੌਨੀ, ਹੇਅਰ ਵਿਹਾਰ ਕਾਲੌਨੀ, ਇਮਪਰੂਵਮੈਂਟ ਟਰੱਸਟ ਸਕੀਮ ਨੰਬਰ-5, ਡਾਲਾ ਇਨਕਲੇਵ, ਆਰੀਆ ਨਗਰ, ਬਹਿਰਾਮਪੁਰ ਰੋਡ, ਸ਼ਹੀਦ ਭਗਤ ਸਿੰਘ ਨਗਰ, ਬਾਬੋਵਾਲ ਸੈਂਟਰਲ ਜੇਲ, ਸੰਤ ਨਗਰ, ਵਕੀਲਾਂ ਦੇ ਚੈਂਬਰ, ਸਾਹੋਵਾਲ, ਮੌਖੇ, ਨਾਨੋ ਨੰਗਲ, ਖੋਜੇਪੁਰ, ਰਾਮ ਨਗਰ, ਭੂਨ, ਗਰੋਟੀਆ, ਭਾਵੜਾ ਗਾਦਰੀਆਂ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।