ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਅੱਜ ਵਿਸ਼ਵ ਪ੍ਰਸਿੱਧ ਡਾ. ਕੇ.ਡੀ ਸਿੰਘ ਅੱਖਾਂ ਦੇ ਮਾਹਿਰ ਵੱਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ। ਇਸਦਾ ਮਨੋਰਥ ਸੀ ਕਿ ਸਲੱਮ ਏਰੀਏ ਵਿੱਚ ਜੋ ਕਿ ਆਏ ਦਿਨ੍ਹ ਅੱਖਾਂ ਦਾ ਫਲੂ ਬਹੁਤ ਤੇਜੀ ਨਾਲ ਫੈਲ ਰਿਹਾ ਹੈ। ਇਸ ਤੇ ਕਾਬੂ ਪਾਉਣ ਲਈ ਪਲਿਮਨਰੀ, ਐਜੂਕੇਸ਼ਨ ਸਟੱਡੀ ਸੈਂਟਰ ਪਿੰਡ ਮਾਨ ਕੌਰ ਸਿੰਘ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਅੱਖਾਂ ਦੇ ਫਲੂ ਲਈ ਮੁੱਫਤ ਦਵਾਈਆਂ ਵੰਡੀਆਂ ਗਈਆਂ। ਇਸ ਸਬੰਧੀ ਟੀਮ ਦੇ ਮੁੱਖ ਬੁਲਾਰੇ ਮੁਨੀਸ਼ ਗਿੱਲ ਦਾ ਕਹਿਣਾ ਸੀ ਕਿ ਵੇਖਿਆ ਗਿਆ ਕਿ ਇਸ ਸਕੂਲ ਵਿੱਚ ਬੱਚਿਆਂ ਨੂੰ ਬਹੁਤ ਜਿਆਦਾ ਫਲੂ ਹੋਇਆ ਸੀ।ਇਸ ਨੂੰ ਰੋਕਣ ਲਈ ਸਕੂਲ ਦੇ ਅਧਿਆਪਕਾਂ ਨੂੰ ਦਵਾਈਆਂ ਵੰਡੀਆਂ ਗਈਆਂ ਅਤੇ ਇਸ ਬੀਮਾਰੀ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਕਿ ਦਵਾਈ ਦੇ ਨਾਲ ਨਾਲ ਇਸ ਨੂੰ ਰੋਕਣ ਲਈ ਕੀ-ਕੀ ਸਾਵਧਾਨੀਆਂ ਹਨ।
ਉਧਰ ਡਾ. ਕੇ. ਡੀ ਸਿੰਘ ਐਮ.ਐਸ.ਆਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਵਾਇਰਸ ਬਹੁਤ ਤੇਜੀ ਨਾਲ ਫੈਲ ਰਿਹਾ ਹੈ। ਇਸ ਨੂੰ ਰੋਕਣ ਲਈ ਜਿੱਥੇ ਦਵਾਈਆਂ ਦਾ ਪਾਉਣਾ ਲਾਜਮੀ ਹੈ। ਉਥੇ ਨਾਲ ਹੀ ਜੋ ਕਰੋਨਾ ਦੇ ਸਮੇਂ ਅਸੀ ਪ੍ਰਵੇਜ ਕਰਦੇ ਸੀ। ਜਿਵੇਂ ਕੀ ਬਾਰ ਬਾਰ ਹੱਥ ਸਾਬੁਣ ਨਾਲ ਧੋਣਾ, ਸੈਨੀਟਾਈਜ਼ ਕਰਨਾ, ਆਪਸੀ ਡਿਸਟੈੰਸ ਰੱਖਣਾ ਅਤੇ ਭੀੜ ਭੜੱਕੇ ਵਿੱਚ ਨਾ ਜਾਣ ਨਾਲ ਇਸ ਬੀਮਾਰੀ ਤੋ ਬੱਚਿਆ ਜਾ ਸਕਦਾ ਹੈ। ਅੱਜ ਜੋ ਟੀਮ ਦਾ ਗਠਨ ਕੀਤਾ ਗਿਆ ਹੈ, ਇਹ ਸਾਡੀ ਟੀਮ ਜਿਲ੍ਹਾ ਗੁਰਦਾਸਪੁਰ ਦੇ ਹੋਰਨਾ ਕਸਬਿਆਂ ਵਿੱਚ ਜਾਵੇਗੀ ਅਤੇ ਸਲੱਮ ਏਰੀਏ ਵਿੱਚ ਲੋਕਾਂ ਨੂੰ ਮੁਫਤ ਦਵਾਈਆਂ ਵੰਡੀਆਂ ਜਾਣਗੀਆਂ ਤਾਂ ਜੋ ਇਹ ਬੀਮਾਰੀ ਵਧੇਰੇ ਨਾ ਫੈਲ ਸਕੇਂ।


