ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਡਾਇਰੈਕਟਰ ਸਕੂਲ ਐਜੁਕੇਸ਼ਨ ਐਲੀਮੈਂਟਰੀ ਪੰਜਾਬ ਨੇ ਪੱਤਰ ਨੰਬਰ 1491 ਮਹੀਨਾ ਅਗਸਤ 2023 ਜਾਰੀ ਕਰਕੇ ਪੰਜਾਬ ਸਰਕਾਰ ਸਕੂਲ ਸਿਖਿੱਆ ਵਿਭਾਗ ਵੱਲੋਂ ਰਾਜ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੀ.ਟੀ.ਆਈ ਦੀਆਂ ਅਸਾਮੀਆਂ ਭਰਨ ਲਈ ਫੈਸਲਾ ਕੀਤਾ ਗਿਆ ਹੈ। ਪੀ.ਟੀ.ਆਈ ਟੀਚਰਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਬਣਾਏ ਜਾ ਰਹੇ ਰੂਲਾਂ ਦੇ ਕੰਮ ਅੰਤਿਮ ਪੜਾਅ ਤੇ ਹੈ। ਰੂਲਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਉਪਰੰਤ ਜਲਦ ਹੀ ਇਨ੍ਹਾਂ ਪੀ.ਟੀ.ਆਈ ਦੀਆਂ ਅਸਾਮੀਆਂ ਭਰਨ ਲਈ ਸਿੱਖਿਆ ਭਰਤੀ ਡਾਇਰੈਕਟਰ ਪੰਜਾਬ ਦੇ ਵੈਬ ਸਾਇਟ ਤੇ ਜਾਰੀ ਕੀਤਾ ਜਾਵੇਗਾ।


