ਡੇਰਾ ਬਾਬਾ ਨਾਨਕ, ਗੁਰਦਾਸਪੁਰ, 28 ਦਸੰਬਰ (ਸਰਬਜੀਤ ਸਿੰਘ) – ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਦੇ ਟ੍ਰੇਨਿੰਗ ਅਫ਼ਸਰ ਸੂਬੇਦਾਰ ਗੁਰਨਾਮ ਸਿੰਘ ਨੇ ਦੱਸਿਆ ਹੈ ਕਿ ਪੈਰਾ ਮਿਲਟਰੀ (ਬੀ.ਐੱਸ.ਐੱਫ, ਸੀ.ਆਰ.ਪੀ.ਐੱਫ, ਆਈ.ਟੀ.ਬੀ.ਪੀ, ਸੀ.ਆਈ.ਐੱਸ.ਐੱਫ ਅਤੇ ਅਸਾਮ ਰਾਈਫਲ) ਦੇ ਲਈ ਕੱਢੀਆਂ ਗਈਆਂ ਲੜਕੇ ਅਤੇ ਲੜਕੀਆਂ ਦੀਆਂ ਕੁੱਲ ਅਸਾਮੀਆਂ 75768 ਦੀਆਂ ਪੋਸਟਾਂ ਪ੍ਰਕਾਸ਼ਿਤ ਹੋਈਆਂ ਹਨ ਜਿਨਾਂ ਦੀ ਅਪਲਾਈ ਕਰਨ ਦੀ ਆਖਰੀ ਮਿਤੀ 29 ਦਸੰਬਰ 2023 ਤੱਕ ਹੈ।
ਇਹਨਾਂ ਪੋਸਟਾਂ ਸਬੰਧੀ ਲਿਖਤੀ ਅਤੇ ਫਿਜੀਕਲ ਟ੍ਰੇਨਿੰਗ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਸ਼ੁਰੂ ਹੈ। ਜ਼ਿਲਾ ਗੁਰਦਾਸਪੁਰ ਦੇ ਜਿਨਾ ਯੁਵਕਾਂ ਅਤੇ ਯੁਵਤੀਆਂ ਨੇ ਇਹਨਾਂ ਪੋਸਟਾਂ ਲਈ ਅਪਲਾਈ ਕਰ ਦਿੱਤਾ ਹੈ, ਉਹ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਆਪਣੇ ਅਪਲਾਈ ਕੀਤੇ ਫਾਰਮ ਅਤੇ ਭਰਤੀ ਸਬੰਧੀ ਦਸਤਾਵੇਜ ਲੈ ਕੇ ਆ ਸਕਦੇ ਹਨ। ਭਰਤੀ ਦੀਆਂ ਸ਼ਰਤਾਂ ਅਨੁਸਾਰ ਉਮਰ 18-23 ਸਾਲ ਐੱਸ.ਸੀ. ਅਤੇ ਐੱਸ.ਟੀ. ਯੁਵਕ ਯੁਵਤੀਆਂ ਲਈ 05 ਸਾਲ ਦੀ ਛੂਟ, ਕੱਦ 170 ਸੈਂਟੀਮੀਟਰ ਯੁਵਕਾਂ ਲਈ 157 ਸੈਂਟੀਮੀਟਰ ਯੁਵਤੀਆਂ ਲਈ ਹੈ। ਕੈਂਪ ਵਿੱਚ ਦਾਖਲੇ ਲਈ ਕਿਸੇ ਵੀ ਦਿਨ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 09 ਵਜੇ ਤੋਂ ਬਾਅਦ ਆ ਸਕਦੇ ਹਨ।
ਟ੍ਰੇਨਿੰਗ ਅਫ਼ਸਰ ਸੂਬੇਦਾਰ ਗੁਰਨਾਮ ਸਿੰਘ ਨੇ ਦੱਸਿਆ ਹੈ ਕਿ ਕੈਂਪ ਵਿਖੇ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁੱਲ ਮੁਫ਼ਤ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 62830-31125, 80546-98980, 94174-20125 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।