ਸਰਕਾਰ ਦੇ ਅੜੀਅਲ ਵਤੀਰੇ ਨੂੰ ਨਿੱਜਠਣ ਲਈ ਇਹ ਕਦਮ ਚੁੱਕਣਾ ਪਿਆ-ਸੁਖਦੇਵ ਸਿੰਘ ਭੋਜਰਾਜ
ਗੁਰਦਾਸਪੁਰ 13 ਅਪ੍ਰੈਲ (ਸਰਬਜੀਤ ਸਿੰਘ)–ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰੂਦਵਾਰਾ ਸ਼੍ਰੀ ਗੁਰੂ ਅਰਜਨ ਦੇਵ ਜੀ .ਜਾਪੂਵਾਲ ਗੁਰਦਾਸਪੁਰ ਵਿਖੇ ਹੋਈ।ਮੀਟਿੰਗ ਵਿੱਚ ਸੁਖਦੇਵ ਸਿੰਘ ਭੋਜਰਾਜ, ਹਰਸੁਲਿੰਦਰ ਸਿੰਘ ਢਿੱਲੋਂ ਅਤੇ ਸਤਨਾਮ ਸਿੰਘ ਬਾਗੜੀਆਂ ਅਤੇ ਹਰਦੇਵ ਸਿੰਘ ਚਿੱਟੀ ਚਿੱਟੀ ਸ਼ਾਮਲ ਹੋਏ ਮੀਟਿੰਗ ਉਪਰੰਤ ਕਿਸਾਨ ਆਗੂਆਂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ
ਪੰਜਾਬ ਦੇ ਸਾਰੇ ਸਾਇਲੋਜ਼ ਨੂੰ ਸਰਕਾਰੀ ਮੰਡੀਆਂ ਐਲਾਨੇ ਜਾਣ ਦੇ ਰੋਸ ਵਜੋਂ ਅਤੇ ਬੇਮੌਸਮੀ ਬਾਰਿਸ਼ ਕਾਰਨ ਹਾੜ੍ਹੀ ਦੀਆਂ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਵਿੱਚ ਸਰਕਾਰ ਦੀ ਢਿੱਲ-ਮੱਠ ਵਾਲੀ ਨੀਤੀ ਵਿਰੁੱਧ *ਫੂਡ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ ਰਿਹਾਇਸ਼ ਤੇ 15 ਅਪਰੈਲ ਦਿਨ ਸ਼ਨੀਵਾਰ ਨੂੰ ਠੀਕ 11 ਵਜੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਾਇਲੋਜ਼ ਨੂੰ ਦਿੱਤਾ ਗਿਆ ਸਰਕਾਰੀ ਮੰਡੀਆਂ ਦਾ ਦਰਜਾ ਸਰਕਾਰ ਨੇ ਰੱਦ ਨਾਂ ਕੀਤਾ ਤਾਂ ਬਹੁਤ ਸਾਰੀਆਂ ਸਰਕਾਰੀ ਮੰਡੀਆਂ ਇਸ ਸਾਲ ਨਹੀਂ ਖੁਲ੍ਹਣਗੀਆਂ ਜਿਸ ਨਾਲ ਆਉਂਦੇ ਸਾਲ ਤੋਂ ਸਰਕਾਰੀ ਮੰਡੀਆਂ ਪੱਕੀਆਂ ਹੀ ਬੰਦ ਕਰ ਦਿੱਤੀਆਂ ਜਾਣਗੀਆਂ। ਜਿਸ ਕਾਰਨ ਹਜ਼ਾਰਾਂ ਮੁਲਾਜ਼ਮ ਆਪਣੀਆਂ ਨੌਕਰੀਆਂ ਤੋਂ ਹੱਥ ਧੋ ਬੈਠਣਗੇ, ਲੱਖਾਂ ਆੜਤੀਏ, ਮਜ਼ਦੂਰ ਮੁਨਸ਼ੀ ਅਤੇ ਟਰਾਂਸਪੋਰਟਰ ਆਪਣੇ ਰੁਜ਼ਗਾਰ ਤੋਂ ਵਿਹਲੇ ਹੋ ਜਾਣਗੇ। ਅਡਾਨੀ ਵਰਗੇ ਕਾਰਪੋਰੇਟ ਘਰਾਣੇ ਸਾਈਲੋਜ ਵਿਚ ਫਸਲਾਂ ਕੌਡੀਆਂ ਦੇ ਭਾਅ ਖਰੀਦਿਆ ਕਰਨਗੇ।ਮੋਦੀ ਦੀ ਕੇਂਦਰ ਸਰਕਾਰ ਤੋਂ ਰੱਦ ਕਰਵਾਏ ਗਏ ਕਾਲ਼ੇ ਕਨੂੰਨਾਂ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਲਾਗੂ ਕਰ ਰਹੀ ਹੈ।
ਲਗਾਤਾਰ ਫਸਲਾਂ ਦਾ ਤਿੰਨ ਸਾਲ ਨੁਕਸਾਨ ਹੋ ਚੁੱਕਾ ਹੈ ਅਤੇ ਤਿੰਨਾਂ ਸਾਲਾਂ ਦਾ ਮੁਆਵਜ਼ਾ ਸਰਕਾਰ ਨੇ ਜਾਰੀ ਨਹੀਂ ਕੀਤਾ। *ਸੋ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਵਿਰੁੱਧ ਉੱਠ ਕੇ ਖੜੇ ਹੋ ਜਾਵੋ,ਬਹਾਨੇ ਛੱਡੋ,ਸਿਆਸੀ ਪਾਰਟੀਆਂ ਤੋਂ ਉਪਰ ਉਠੋ,ਆਪਣੀ ਕੌਮ, ਕਿੱਤੇ, ਅਤੇ ਨਸਲਾਂ – ਫਸਲਾਂ ਦੀ ਰਖਵਾਲੀ ਲਈ ਹੰਭਲਾ ਮਾਰੋ। ਇਸ ਮੌਕੇ ਹਰਦੇਵ ਸਿੰਘ ਸਿਟੀ ਰਜਿੰਦਰ ਸਿੰਘ ਕਾਜੀਪੁਰ ਲੰਬੜਦਾਰ ਗੁਰਦੇਵ ਸਿੰਘ ਭੰਡਾਲ,ਸਰਬਜੀਤ ਸਿੰਘ ਨਾਨੋਹਾਰਨੀ ਸੁਰਜੀਤ ਸਿੰਘ ਹਰਜੀਤ ਸਿੰਘ ਦੋਰਾਂਗਲਾ ਗੁਰਜੀਤ ਸਿੰਘ ਵਡਾਲਾ ਬਾਂਗਰ ਸੁਖਵਿੰਦਰ ਸਿੰਘ ਘੁੰਮਣ ਕਿਸਾਨ ਹਾਜ਼ਰ ਸਨ


