ਯੋਗਤਾ ਮਿਤੀ 1 ਜਨਵਰੀ 2025 ਦੇ ਆਧਾਰ ‘ਤੇ ਫ਼ੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਮੁਕੰਮਲ

ਗੁਰਦਾਸਪੁਰ

ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਫ਼ੋਟੋ ਵੋਟਰ ਸੂਚੀਆਂ ਦੀਆਂ ਲਿਸਟਾਂ ਸਾਂਝੀਆਂ ਕੀਤੀਆਂ

ਗੁਰਦਾਸਪੁਰ,  7 ਜਨਵਰੀ (ਸਰਬਜੀਤ ਸਿੰਘ)–  ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਯੋਗਤਾ ਮਿਤੀ 1 ਜਨਵਰੀ 2025 ਦੇ ਅਧਾਰ ‘ਤੇ ਤਿਆਰ ਹੋਈ ਫਾਈਨਲ ਫ਼ੋਟੋ ਵੋਟਰ ਸੂਚੀ ਅਤੇ ਸਰਵਿਸ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਅੱਜ ਮਿਤੀ 07 ਜਨਵਰੀ 2025 ਨੂੰ ਕਰਵਾਈ ਗਈ ਹੈ ਅਤੇ ਨਾਗਰਿਕਾਂ ਦੀ ਜਾਣਕਾਰੀ ਲਈ ਅੰਤਿਮ ਪ੍ਰਕਾਸ਼ਨਾਂ ਦੀ ਰਿਪੋਰਟ (ਫਾਰਮ ਨੰ:16) ਦਾ ਚਸਪਾ ਸਮੂਹ ਈ.ਆਰ.ਓ., ਏ.ਈ.ਆਰ.ਓ. ਦਫ਼ਤਰਾਂ ਦੇ ਨੋਟਿਸ ਬੋਰਡਾਂ ਤੇ ਕਰਵਾਇਆ ਜਾ ਰਿਹਾ ਹੈ।

ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਦੀ ਅਗਵਾਈ ਵਿੱਚ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ. ਨੇ ਅੱਜ ਵੱਖ-ਵੱਖ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਜ਼ਿਲ੍ਹੇ ਦੇ ਸਮੂਹ ਚੋਣ ਹਲਕਿਆਂ ਦੀ ਅੰਤਿਮ ਪ੍ਰਕਾਸ਼ਨਾਂ ਵਾਲੀਆਂ ਵੋਟਰ ਸੂਚੀਆਂ ਸਮੇਤ ਸੀ.ਡੀ. ਸਾਂਝੀਆਂ ਕੀਤੀਆਂ। ਉਨ੍ਹਾਂ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਕਿਹਾ ਕਿ ਉਹ ਵੋਟਰ ਸੂਚੀ ਦੇ ਵੇਰਵੇ (ਪੋਲਿੰਗ ਸਟੇਸ਼ਨ ਦਾ ਨਾਮ, ਪਿੰਡ ਦਾ ਨਾਮ, ਸੈਕਸ਼ਨ ਆਦਿ) ਚੈੱਕ ਕਰ ਲੈਣ। ਇਸ ਤੋਂ ਇਲਾਵਾ ਵੋਟਰ ਸੂਚੀ ਵਿਚ (ਜਿਵੇਂ ਮੌਜੂਦਾ/ਸਾਬਕਾ ਐੱਮ.ਪੀ., ਐੱਮ.ਐੱਲ.ਏਜ, ਮੈਂਬਰ ਰਾਜ ਸਭਾ ਆਦਿ) ਦੀਆਂ ਵੋਟਾਂ ਵੀ ਚੈੱਕ ਕਰ ਲੈਣ। ਵੋਟਰ ਸੂਚੀਆਂ ਵਿੱਚ ਜੇਕਰ ਕੋਈ ਤਰੁੱਟੀ/ਖ਼ਾਮੀ ਪਾਈ ਜਾਂਦੀ ਹੈ, ਤਾਂ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨਾਲ ਤਾਲਮੇਲ ਕਰਕੇ ਦਰੁਸਤੀ ਕਰਵਾ ਲਈ ਜਾਵੇ, ਤਾਂ ਜੋ ਚੋਣਾਂ ਵਿਚ ਵੋਟਰ ਸੂਚੀ ਸਬੰਧੀ ਕੋਈ ਔਂਕੜ ਪੇਸ਼ ਨਾ ਆਵੇ। ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੂਥ ਪੱਧਰ ‘ਤੇ ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਕੇ ਉਨ੍ਹਾਂ ਦੀ ਸੂਚੀ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਬਿਨਾਂ ਕਿਸੇ ਦੇਰੀ ਭੇਜਣ।

ਵਧੀਕ ਜ਼ਿਲ੍ਹਾ ਚੋਣ ਅਧਿਕਾਰੀ  ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਨਵੀਂ ਵੋਟਰ ਸੂਚੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੁੱਲ ਵੋਟਾਂ 1300928 ਵੋਟਾਂ ਰਜਿਸਟਰਡ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ 678822 ਵੋਟਰ ਮਰਦ ਅਤੇ 607119 ਮਹਿਲਾ ਵੋਟਰ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 24 ਵੋਟਰ ਤੀਸਰੇ ਲਿੰਗ ਵਜੋਂ ਰਜਿਸਟਰਡ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਰਵਿਸ ਵੋਟਰਾਂ ਦੀ ਗਿਣਤੀ 14963 ਹੈ ਜਿਨ੍ਹਾਂ ਵਿੱਚ ਮਰਦ ਵੋਟਰ 14639 ਅਤੇ ਮਹਿਲਾ ਵੋਟਰ 324 ਹਨ। ਜ਼ਿਲ੍ਹੇ ਦੇ ਕੁੱਲ 10 ਵਿਧਾਨ ਸਭਾ ਹਲਕਿਆਂ ਵਿੱਚ 1553 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

Leave a Reply

Your email address will not be published. Required fields are marked *