ਗੁਰਦਾਸਪੁਰ, 18 ਜੁਲਾਈ (ਸਰਬਜੀਤ)- ਹਿੰਦ-ਪਾਕ ਬਾਰਡਰ ’ਤੇ ਸਥਿਤ ਪਿੰਡ ਮੰਝ ਦੇ ਲੋਕਾਂ ਨੇ ਅੱਤਵਾਦੀਆਂ ਨਾਲ ਲੋਹਾ ਲਿਆ ਹੋਇਆ ਸੀ, ਉਥੇ ਦੇ ਵਸਨੀਕ ਜਿਆਦਾ ਸਾਬਕਾ ਫੌਜੀ ਹਨ ਅਤੇ ਹਰ ਇੱਕ ਉਹ ਆਪਣੀ ਰਾਈਫਲ ਨਾਲ ਤੈਨਾਤ ਰਹਿੰਦੇ ਸਨ। ਪਿੰਡ ਦੇ ਚਾਰੋ ਪਾਸਿਓ ਘੇਰੀਬੰਦੀ ਕੀਤੀ ਹੋਈ ਸੀ। ਉਨਾਂ ਦੇ ਪਿੰਡ ਵਿੱਚ ਕੋਈ ਵੀ ਅਣਪਛਾਤਾ ਵਿਅਕਤੀ ਪਰਵੇਸ਼ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਸਬਜੀ ਵਿਕ੍ਰੇਤਾ ਦੀ ਪੂਰੀ ਛਾਨਬੀਣ ਕਰਕੇ ਪਿੰਡ ਨੂੰ ਜਾਣ ਦਿੱਤਾ ਜਾਂਦਾ ਸੀ। ਅੱਤਵਾਦੀਆ ਵੱਲੋਂ ਕਈ ਵਾਰ ਇਸ ਪਿੰਡ ਦੇ ਹਮਲਾ ਕੀਤਾ ਗਿਆ ਤਾਂ ਜੋ ਇੰਨਾਂ ਲੋਕਾਂ ਨੂੰ ਖਦੇੜ ਦਿੱਤਾ ਜਾਵੇ ਅਤੇ ਪਿੰਡਵਿੱਚ ਜਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਪਰ ਇੰਨਾਂ ਪਿੰਡ ਦੇ ਬਹਾਦਰ ਲੋਕਾਂ ਨੇ ਆਪਣੇ ਪਿੰਡ ਦਾ ਕੋਈ ਵੀ ਨਿਰਦੋਸ਼ ਲੋਕਾਂ ਨੂੰ ਅੱਤਵਾਦੀਆ ਦੀ ਗੋਲੀਆ ਦਾ ਨਿਸ਼ਾਨਾ ਨਹੀਂ ਬਣਨ ਦਿੱਤਾ। ਇਸ ਕਰਕੇ ਇਸ ਪਿੰਡ ਦੀ ਚਰਚਾ ਪੂਰੇ ਪੰਜਾਬ ਵਿੱਚ ਹੋਣ ਲੱਗੀ ਕਿ ਪਿੰਡ ਮੰਝ ਦੇ ਲੋਕ ਅੱਤਵਾਦੀਆ ਨੂੰ ਚਿਤਾਵਨੀ ਦਿੱਤੀ ਸੀ ਕਿ ਸਾਡੇ ਪਿੰਡ ਵਿੱਚ ਪ੍ਰਵੇਸ਼ ਕਰਕੇ ਦੱਸੋ। ਅਜਿਹੀ ਸੂਚਨਾ ਜਦੋਂ ਉਸ ਸਮੇਂ ਪੁਲਸ ਜ਼ਿਲਾ ਬਟਾਲਾ ਹੋਣ ਕਰਕੇ ਇਹ ਪਿੰਡ ਬਟਾਲਾ ਦੇ ਐਸ.ਐਸ.ਪੀ ਦੀ ਦੇਖਰੇਖ ਵਿੱਚ ਆਉਦਾ ਸੀ। ਉਨਾਂ ਵੱਲੋਂ ਵੀ ਇਸ ਪਿੰਡ ਦਾਦੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰਗੁਰਦਾਸਪੁਰ ਅਤੇ ਕਾਂਗਰਸ ਦੇ ਕੈਬਨਿਟ ਮੰਤਰੀਆਂ ਵੱਲੋਂ ਇਸ ਪਿੰਡ ਵਿੱਚ ਨਿਰੀਖਣ ਕਰਕੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਕਿ ਤੁਹਾਡੇ ਬੱਚਿਆ ਨੂੰ ਪੁਲਸ ਵਿੱਚ ਭਰਤੀ ਕੀਤਾ ਜਾਵੇਗਾ ਅਤੇ ਕੋਈ ਨੌਜਵਾਨ ਨੂੰ ਬੇਰੁਜਗਾਰ ਨਹੀਂ ਰਹਿਣ ਦਿੱਤਾ ਜਾਵੇਗਾ। ਪਿੰਡ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।
ਅਜਿਹੀਆ ਕਾਂਗਰਸ ਵੱਲੋਂ ਲੋਕਾਂ ਨੂੰ ਵਾਅਦੇ ਕਰਨ ’ਤੇ ਪਿੰਡ ਦੇ ਲੋਕਾਂ ਵਿੱਚ ਉਮੀਦ ਦੀ ਕਿਰਨ ਜਾਗੀ ਹੁਣ ਸਾਡੇ ਬੱਚੇ ਸਰਕਾਰੀ ਨੌਕਰੀਆ ’ਤੇ ਚੱਲੇ ਜਾਣਗੇ। ਉਸਦੇ ਬਾਅਦ ਅੱਜ ਤੱਕ ਇਸ ਪਿੰਡ ਦੀ ਕਿਸੇ ਵੀ ਪਾਰਟੀ ਨੇ ਸਾਰ ਨਹੀਂ ਲਈ। ਇੱਥੋਂ ਤੱਕ ਕਿ ਹੁਣ ਜਿਲਾ ਗੁਰਦਾਸਪੁਰ ਵਿੱਚ ਇਹ ਪਿੰਡ ਆਉਣ ਕਰਕੇ ਕੋਵਿਡ ਦੇ ਸਮੇਂ ਇੱਥੋਂ ਦੇ ਸਰਪੰਚ ਅਸ਼ਵਨੀ ਕੁਮਾਰ ਦੇ ਅਨੁਸਾਰ ਮੈਂ ਆਪਣੇ ਪਿੰਡ ਵਿੱਚ 100 ਫੀਸਦੀ ਲੋਕਾਂ ਨੂੰ ਐਂਟੀ ਕੋਵਿਡ ਦੇ ਟੀਕੇ ਲਗਾ ਦਿੱਤੇ ਤਾਂ ਜੋ ਪਤਾ ਲੱਗਾ ਕਿ ਜਿਲੇ ਦੇ ਐਸ.ਐਸ.ਪੀ ਨਾਨਕ ਸਿੰਘ ਇਸ ਪਿੰਡ ਦੀ ਸਾਰ ਲੈਣ ਆ ਰਹੇ ਹਨ। ਪਰ ਉਹ ਕੇਵਲ ਲਾਰਿਆ ਤੱਕ ਹੀ ਸੀਮਿਤ ਰਹੇ। ਇਸ ਪਿੰਡ ਵਿੱਚ ਆ ਕੇ ਉਨਾਂ ਵੱਲੋਂ ਕੋਈ ਸਾਰ ਨਹੀਂ ਲਈਗਈ। ਹੁਣ ਤੱਕ ਸਰਪੰਚ ਅਨੁਸਾਰ ਸਾਡੇ ਪਿੰਡ ਦੇ ਲੋਕਾਂ ਨੇ ਬੇਸ਼ੁਮਾਰ ਵੱਖ-ਵੱਖ ਪੱਤਰ ਲਿੱਖਿਆ ਗਿਆ ਹੈ। ਪਰ ਸਾਡੇ ਪਿੰਡ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਜਿਸਦੇ ਫਲਸਵਰੂਪ ਅੱਜ ਸਾਡੇ ਪਿੰਡ ਦੇ ਪੜੇ ਲਿਖੇ ਨੌਜਵਾਨ ਬੇਰੁਜਗਾਰ ਹਨ। ਜਿਸਦੀ ਨੈਤਿਕ ਜਿੰਮੇਵਾਰੀ ਕਾਂਗਰਸ ਸਰਕਾਰ ਅਤੇ ਹੋਰ ਰਾਜਸੀ ਸਰਕਾਰਾਂ ਦੀ ਬਣਦੀ ਹੈ। ਜੇਕਰ ਕਾਂਗਰਸ ਸਰਕਾਰ ਸਾਡੇ ਲੋਕ ਨਾਲ ਰੁਜਗਾਰ ਦੇਣਦਾ ਵਾਅਦਾ ਨਾ ਕਰਦੀ ਤਾਂ ਉਹ ਖਿੰਡ ਕੇ ਭਾਜਪਾ ਵਿੱਚ ਪ੍ਰਵੇਸ਼ ਨਾ ਕਰਦੀ।


