ਗੁਰਦਾਸਪੁਰ, 18 ਜੁਲਾਈ (ਸਰਬਜੀਤ)- ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਪਟਨਾ ਸਾਹਿਬ ਦੇ ਕਥਾ ਵਾਚਕ ਭਾਈ ਮਨਜਿੰਦਰ ਸਿੰਘ (52) ਜੀ ਦਾ ਦੇਹਾਂਤ ਹੋ ਗਿਆ ਹੈ।
ਇਸ ਸਬੰਧੀ ਗੁਰਦੁਆਰਾ ਦੇ ਮੈਨੇਜਰ ਰਾਜਨ ਜੀ ਨੇ ਦੱਸਿਆ ਕਿ ਬੀਤੀ ਸ਼ਾਮ ਸਾਢੇ 4 ਵਜੇ ਜਦੋਂ ਕਥਾ ਵਾਚਕ ਆਰੰਭ ਹੋਣੀ ਸੀ ਤਾਂ ਭਾਈ ਮਨਜਿੰਦਰ ਸਿੰਘ ਜੀ ਜਦੋਂ ਨਿਸ਼ਾਨ ਸਾਹਿਬ ਨੇੜੇ ਪੁੱਜੇ ਤਾਂ ਉੱਥੇ ਉਹ ਚੱਕਰਾ ਕੇ ਡਿੱਗ ਪਏ। ਜਿਸ ਕਰਕੇ ਉਨਾਂ ਦੀ ਅਚਾਨਕ ਮੌਕੇ ’ਤੇ ਹੀ ਮੌਤ ਹੋ ਗਈ। ਇਸ ਗੁਰਦੁਆਰੇ ਦੀ ਪ੍ਰਮੁੱਖ ਸੇਵਾਦਾਰ ਮਹਾਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਭੂਰੇਵਾਲੇ ਜੀ ਵੱਲੋਂ ਸਾਲ 2012 ਵਿੱਚ ਸੇਵਾ ਸੰਭਾਲੀ ਗਈ ਸੀ। ਉਸ ਸਮੇਂ ਦੇ ਇਹ ਕਥਾ ਵਾਚਕ ਇੱਥੋਂ ਦੀ ਸੇਵਾ ਨਿਭਾ ਰਹੇ ਸਨ। ਉਨਾਂ ਦੇ ਅਚਾਨਕ ਵਿਛੋੜਾ ਦੇ ਜਾਣ ਕਰਕੇ ਪਟਨਾ ਸਾਹਿਬ ਦੀ ਸਿੱਖ ਸੰਗਤਾਂ ਵਿੱਚ ਦੁੱਖ ਪਾਇਆ ਜਾ ਰਿਹਾ ਹੈ।ਉਨਾਂ ਦੇ ਸੰਸਕਾਰ ਲਈ ਉਨਾਂ ਦੀ ਮਿ੍ਰਤਕ ਦੇਹ ਪੰਜਾਬ ਦੇ ਕਸਬਾ ਜਢਿਆਲਾ ਦਸ਼ਮੇਸ਼ ਨਗਰ (ਅੰਮਿ੍ਰਤਸਰ) ਵਿਖੇ ਲਿਆਂਦੀ ਗਈ ਹੈ।


