ਜੇਬ ਵਿੱਚੋਂ ਜਬਰਦਸਤੀ ਪੈਸੇ ਕੱਢ ਕੇ ਲੈ ਜਾਣ ਦੇ ਮਾਮਲੇ ਵਿੱਚ 2 ਲੋਕਾਂ ਖਿਲਾਫ ਮਾਮਲਾ ਦਰਜ਼

ਗੁਰਦਾਸਪੁਰ

ਗੁਰਦਾਸਪੁਰ, 18 ਜੁਲਾਈ (ਸਰਬਜੀਤ)-ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ ਜੇਬ ਵਿੱਚੋਂ ਜਬਰਦਸਤੀ ਪੈਸੇ ਕੱਢ ਕੇ ਲੈ ਜਾਣ ਦੇ ਮਾਮਲੇ ਵਿੱਚ 2 ਲੋਕਾਂ ਖਿਲਾਫ ਮਾਮਲਾ ਦਰਜ਼ ਕੀਤਾ ਹੈ।
ਕਮਲਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਨਵੀ ਅਬਾਦੀ ਕੋਟਲੀ ਸੈਣੀਆ ਨੇ ਦੱਸਿਆ ਕਿ 13 ਜੁਲਾਈ ਨੂੰ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਤੋਂ ਗੁਰਦਾਸਪੁਰ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਲਮੀਨ ਕਰਾਲ ਤੋਂ ਮੁਕੇਰੀਆਂ ਜੀ.ਟੀ. ਰੋਡ ਮੋੜ ਪਰ ਪੁੱਜਾ ਤਾਂ ਦੋਸੀ ਛੋਟੂ ਚਿਬ ਨੇ ਉਸਨੂੰ ਰੋਕਿਆ ਅਤੇ ਮੋਟਰਸਾਇਕਲ ਦੇ ਪਿੱਛੇ ਬੈਠ ਗਿਆ। ਕਰੀਬਬ 100 ਮੀਟਰ ਅੱਗੇ ਜਾ ਕੇ ਦੋਸੀ ਨੇ ਕਿਹਾ ਕਿ ਮੈਨੂੰ ਇੱਥੇ ਉਤਾਰ ਦਿਉ। ਜਦੋਂ ਉਹ ਮੋਟਰਸਾਇਕਲ ਰੋਕਿਆ ਤਾਂ ਉਥੇ ਪਹਿਲਾ ਤੋਂ ਖੜੇ ਅਣਪਛਾਤੇ ਵਿਅਕਤੀ ਨੇ ਬੇਸਬਾਲ ਨਾਲ ਵਾਰ ਕਰਨੇ ਸੁਰੂ ਕਰ ਦਿੱਤੇ ਅਤੇ ਦੋਸੀ ਛੋਟੂ ਚਿਬ ਨੇ ਮੁਦਈ ਦੀ ਬਾਂਹ ਮਰੋੜ ਕੇ ਉਸਦੀ ਪੈਂਟ ਦੀ ਪਿੱਛਲੀ ਜੇਬ ਵਿਚੋ ਜਬਰਦਸਤੀ 1200ਰੁਪਏ ਕੱਢ ਲਏ ਅਤੇ ਮੌਕਾ ਤੋਂ ਫਰਾਰ ਹੋ ਗਏ।

Leave a Reply

Your email address will not be published. Required fields are marked *