ਵਿਸ਼ਵ ਵਿੱਚ 82 ਕਰੋੜ ਲੋਕਾਂ ਨੂੰ ਦੋ ਵਕਤ ਦਾ ਖਾਣਾ ਵੀ ਨਹੀਂ ਹੋ ਰਿਹਾ ਨਸੀਬ

ਪੰਜਾਬ

ਗੁਰਦਾਸਪੁਰ, 17 ਜੁਲਾਈ (ਸਰਬਜੀਤ)-ਫੂਡ ਐਂਡ ਐਗਰੀਕਲਚਰ ਆਰਗੋਨਾਈਜ਼ਡ ਆਫ ਦਾ ਯੂਨਾਈਟੇਡ ਨੈਸ਼ਨਸ (ਸੰਯੁਕਤ ਰਾਸ਼ਟਰ ਦੀ ਸੰਸਥਾਂ ਐਫ.ਏ.ਓ ਦੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਰਿਪੋਰਟ ਦੇ ਅਨੁਸਾਰ ਸਾਲ 2021 ਵਿੱਚ ਵਿਸ਼ਵ ਪੱਧਰ ਦੀ ਭੁੱਖਮਰੀ ਨਾਲ ਪੀੜਤ ਲੋਕਾਂ ਦੀ ਗਿਣਤੀ 82 ਕਰੋੜ ਹੋ ਗਈ ਹੈ। ਇਹ ਅੰਕੜਾ ਹਿੰਦੋਸਤਾਨ ਦੀ ਲਗਭੱਗ 59 ਫੀਸਦੀ ਆਬਾਦੀ ਦੇ ਬਰਾਬਰ ਹੈ। ਭਵਿੱਖ ਵਿੱਚ ਇਹ ਅੰਕੜਾ 83 ਕਰੋੜ ਤੱਕ ਚੱਲਾ ਜਾਵੇਗਾ ਅਤੇ 2020 ਤੋਂ ਬਾਅਦ ਵਿਸ਼ਵ ਵਿੱਚ ਭੁੱਖਮਰੀ ਨਾਲ ਪੀੜਤ ਲੋਕਾਂ ਦੀ ਗਿਣਤੀ 4.5 ਕਰੋੜ ਤੋਂ ਵੱਧ ਜਾਵੇਗੀ। ਇਹ ਅੰਕੜਾ ਬੜਾ ਹੈਰਾਨੀਜਨਕ ਹੈ। ਪਰ ਅਜੌਕੇ ਸਮੇਂ ਦੀ ਵਿਸ਼ਵ ਦੀ ਆਬਾਦੀ ਵੱਧਣ ਨਾਲ ਇਹ ਸਮੱਸਿਆ ਤੇਜੀ ਨਾਲ ਵੱਧੇਗੀ। ਇੱਥੇ ਹੀ ਬੱਸ ਨਹੀਂ ਵਰਲਡ ਫੂਡ ਪ੍ਰੋਗਰਾਮ ਹਰ ਰੋਜ 56 ਹਜ਼ਾਰ ਤੱਕ, 30 ਹਜਾਰ ਜਹਾਜ ਅਤੇ 100 ਜਹਾਜ ਭੋਜਣ ਸਮੱਗਰੀ ਨਾਲ ਪ੍ਰਭਾਵਿਤ ਇਲਾਕਿਆ ਅਤੇ ਦੇਸ਼ਾਂ ਨੂੰ ਭੇਜਦਾ ਹੈ। ਪਰ ਦੁਨੀਆ ਦੇ ਸਭ ਤੋਂ ਵੱਡੇ ਭੁੱਖਮਰੀ ਲੋਕ ਅਫਰੀਕਾ ਦੇ ਮਹਾਦੀਪ ਵਿੱਚ ਰਹਿੰਦੇ ਹਨ। ਉਨਾਂ ਦਾ ਅੰਕੜਾ 20 ਫੀਸਦੀ ਤੋਂ ਜਿਆਦਾ ਹੈ। ਅਨੁਪਾਤ ਗਿਣਤੀ ਦੀ ਗੱਲ ਕਰੀਏ ਉਥੇ 27 ਕਰੋੜ ਤੋਂ ਵੱਧ ਲੋਕ ਭੁੱਖਮਰੀ ਦੇ ਸ਼ਿਕਾਰ ਹਨ।ਇੱਥੇ ਬੱਸ ਹੀ ਨਹੀਂ ਏਸ਼ੀਆ ਦਾ ਨੰਬਰ ਵੀ ਜਿੱਥੇ ਲੱਗਭਗ 9.1 ਫੀਸਦੀ ਲੋਕ ਇਸਦੀ ਲਪੇਟ ਵਿੱਚ ਹਨ। ਗਿਣਤੀਵਿੱਚ ਇਹ ਲੋਕ 42 ਕਰੋੜ ਤੋਂ ਵੱਧ ਹਨ।ਇਸੇ ਤਰਾਂ ਹੀ ਲਤਾਨੀ ਅਮਰੀਕੇ ਅਤੇ ਕੈਰਬੀਅਨ ਦੇਸ਼ ਆਉਦੇ ਹਨ। ਜਿੱਥੇ ਔਸਤਨ 8.6 ਫੀਸਦੀ ਲੋਕ ਦੋ ਵਕਤ ਦਾ ਭੋਜਣ ਖਾਣ ਲਈ ਅਸਮਰੱਥ ਹਨ। ਇੰਨਾਂ ਦੀ ਆਬਾਦੀ 56 ਕਰੋੜ ਹੈ। ਇਸੇ ਤਰਾਂ ਹੀ ਉਸ਼ੀਆਨਾ ਦੇਸ਼ ਜਿੱਥੇ ਲੱਗਭੱਗ 5.8 ਫੀਸਦੀ ਲੋਕ ਹਨ। ਜਿੱਥੇ 25 ਲੱਖ ਲੋਕ ਭੁੱਖਮਰੀ ਦਾ ਸ਼ਿਕਾਰ ਹਨ।

ਭਾਰਤੀ ਅਰਥਚਾਰਾ ਨਿੱਤ ਦਿਨ ਵਧੇਰੇ ਨਿਘਾਰ ਵੱਲ ਵੱਧ ਰਿਹਾ ਹੈ। ਭਾਰਤੀ ਮੁਦਰਾ, ਰੁਪਈਆ ਅਮਰੀਕੀ ਡਾਲਰ ਦੇ ਮੁਕਾਬਲੇ ਲਗਾਤਾਰ ਲੁੜ੍ਹਕ ਰਹੀ ਹੈ। ਅੱਜ ਇਸਦੀ ਕਦਰ ਇੱਕ ਡਾਲਰ ਦੇ ਮੁਕ਼ਾਬਲੇ 79.87 ਰੁਪਏ ਹੋ ਗਈ। ਭਾਰਤ ਦਾ ਡਾਲਰਾਂ ‘ਚ ਵਿਦੇਸ਼ੀ ਮੁਦਰਾ ਭੰਡਾਰ ਵੀ ਸੁੰਗੜ ਰਿਹਾ ਹੈ। ਸਤੰਬਰ 2021 ‘ਚ ਇਹ 642 ਬਿਲੀਅਨ ਡਾਲਰ ਸੀ ਜੋ ਕਿ 1 ਜੁਲਾਈ 2022 ਨੂੰ ਘੱਟ ਕੇ 588.31 ਬਿਲੀਅਨ ਡਾਲਰ ਰਹਿ ਗਿਆ। ਇਸ ਇੱਕ ਜੁਲਾਈ ਨੂੰ ਖਤਮ ਹੋਏ ਹਫਤੇ ਦੌਰਾਨ ਹੀ ਇਸ ‘ਚ 5 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ। ਭਾਰਤ ਦਾ ਵਪਾਰ ਘਾਟਾ ਜੂਨ 2022 ‘ਚ ਵਧਕੇ 26.1 ਬਿਲੀਅਨ ਡਾਲਰ ਹੋ ਗਿਆ। ਜੂਨ 2021 ‘ਚ ਇਹ 9.6 ਬਿਲੀਅਨ ਡਾਲਰ ਸੀ। ਸੰਸਾਰ ਪੱਧਰ ਤੇ ਜੋ ਹਾਲਤਾਂ ਬਣੀਆਂ ਹੋਈਆਂ ਹਨ ਉਹ ਵੀ ਭਾਰਤ ਜਿਹੇ ਕਮਜ਼ੋਰ ਅਰਥਚਾਰੇ ਲਈ ਅਨੁਕੂਲ ਨਹੀਂ ਹਨ। ਅਮਰੀਕਾ ਵੱਧ ਰਹੀ ਮੁਦਰਾ ਸਫੀਤੀ ਤੇ ਕਾਬੂ ਪਾਉਣ ਲਈ ਵਿਆਜ ਦਰਾਂ ਵਧਾ ਰਿਹਾ ਹੈ। ਜਿਸ ਕਾਰਨ ਵਿਦੇਸ਼ੀ ਨਿਵੇਸ਼ਕ ਭਾਰਤ ਅਤੇ ਹੋਰ ਦੇਸ਼ਾਂ ‘ਚੋਂ ਆਪਣਾ ਸਰਮਾਇਆ ਕੱਢ ਰਹੇ ਹਨ। ਭਾਰਤੀ ਰੁਪਏ ਦੇ ਲੁੜ੍ਹਕਣ ਅਤੇ ਵਿਦੇਸ਼ੀ ਮੁਦਰਾ ਭੰਡਾਰ ਦੇ ਸੁੰਗੜਨ ਦਾ ਇਹ ਇੱਕ ਵੱਡਾ ਕਾਰਨ ਹੈ।
ਅਮਰੀਕਾ ਅਤੇ ਯੂਰਪੀ ਯੂਨੀਅਨ ਲਗਾਤਾਰ ਮੰਦੀ ਵੱਲ ਵੱਧ ਰਹੇ ਹਨ। ਰੂਸ ਯੂਕਰੇਨ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਜਿਸ ਕਾਰਨ ਸੰਸਾਰ ਪੱਧਰ ਤੇ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਦੁਨੀਆਂ ‘ਚ ਮੁਦਰਾ ਸਫੀਤੀ ਵਧਣ ਦਾ ਇਹ ਵੱਡਾ ਕਾਰਨ ਹੈ। ਕੁੱਲ ਮਿਲਾ ਕੇ ਅੱਜ ਦੀ ਘੜੀ ਸੰਸਾਰ ਪੱਧਰ ਤੇ ਸਰਗਰਮ ਜਿਆਦਾਤਰ ਕਾਰਕ ਭਾਰਤ ਜਿਹੇ ਪੱਛੜੇ ਤੇ ਆਰਥਿਕ ਰੂਪ ‘ਚ ਨਿਰਭਰ ਅਰਥਚਾਰਿਆਂ ਦੇ ਪ੍ਰਤੀਕੂਲ ਹਨ। ਦੁਨੀਆਂ ਦੇ 60 ਪੱਛੜੇ ਸਰਮਾਏਦਾਰ ਦੇਸ਼ ਦਿਵਾਲੀਆ ਹੋਣ ਕੰਢੇ ਹਨ। ਭਾਵ ਇੱਥੇ ਸ਼੍ਰੀਲੰਕਾ ਜੇਹੀ ਹਾਲਤ ਬਣ ਸਕਦੀ ਹੈ। ਜੇਕਰ ਸੰਸਾਰ ਪੱਧਰ ਤੇ ਫਿਲਹਾਲ ਬਣੀਆਂ ਹਾਲਤਾਂ ‘ਚ ਕੋਈ ਵੱਡਾ ਮੋੜਾ ਨਹੀਂ ਆਉਂਦਾ ਤਾਂ ਇਸ ਸੂਚੀ ‘ਚ ਭਾਰਤ ਦਾ ਨਾਮ ਵੀ ਜੁੜ ਸਕਦਾ ਹੈ। ਭਾਰਤ ਚ ਤੇਜੀ ਨਾਲ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਐਨ ਪੀ ਏ ਅਤੇ ਵਿਤੀ ਦੁਰਪ੍ਰਬੰਧ ਤੇ ਥੋਕ ਵਿਚ ਪਬਲਿਕ ਸੈਕਟਰ ਦੀ ਕਾਰਪੋਰੇਟਾਂ ਨੂੰ ਵਿਕਰੀ ਜਿਹੇ ਮੌਜੂਦ ਫੈਕਟਰ ਵੀ ਦੇਸ਼ ਨੂੰ ਮੰਦੀ ਤੇ ਨਿਘਾਰ ਵੱਲ ਧੱਕ ਰਹੇ ਹਨ। ਭਾਰਤੀ ਅਰਥਚਾਰੇ ਦੇ ਵਧ ਰਹੇ ਸੰਕਟ ਕਾਰਨ ਬਚੀ-ਖੁਚੀ ਜਮਹੂਰੀਅਤ ਵੀ ਖਤਮ ਹੋ ਰਹੀ ਹੈ ਅਤੇ ਬੁਖਲਾਏ ਹੋਏ ਹਾਕਮ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲ ਦੇਣ ਦੇ ਰਾਹ ਪੈ ਚੁੱਕੇ ਹਨ। ਮੁਹੰਮਦ ਜ਼ੁਬੈਰ, ਤੀਸਤਾ ਸੀਤਲਵਾੜ ਦੀ ਗ੍ਰਿਫਤਾਰੀ ਤੇ ਹਿਮਾਂਸ਼ੂ ਕੁਮਾਰ ਦੀ ਜੁਬਾਨਬੰਦੀ ਨੂੰ ਇਸੇ ਫਾਸ਼ੀਵਾਦੀ ਮੁਹਿੰਮ ਦਾ ਹਿਸਾ ਹਨ।

Leave a Reply

Your email address will not be published. Required fields are marked *