ਬਠਿੰਡਾ ਫੌਜੀ ਛਾਉਣੀ ‘ਚ ਫਾਇਰਿੰਗ ਨਾਲ ਚਾਰ ਜਵਾਨਾਂ ਦੀ ਮੌਤ ਵਾਲੀ ਦੁਖਦਾਈ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 13 ਅਪ੍ਰੈਲ (ਸਰਬਜੀਤ ਸਿੰਘ)–ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਿਹਾੜਾ ਮਨਾਉਣ ਲਈ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਸਾਬੋ ਕੀ ਤਲਵੰਡੀ ਬਠਿੰਡਾ ਪਹੁੰਚ ਰਹੀਆਂ ਹਨ ਅਤੇ ਅੱਜ ਸਵੇਰੇ ਚਾਰ ਕੁ ਵਜੇ ਬਠਿੰਡਾ ਦੀ ਆਰਮੀ ਛਾਉਣੀ ‘ਚ ਅੰਨੇਵਾਹ ਫਾਇਰਿੰਗ ਨਾਲ ਚਾਰ ਫੌਜੀ ਜਵਾਨਾਂ ਦੀ ਮੌਤ ਵਾਲੀ ਦੁਖਦਾਈ ਘਟਨਾ ਸਹਾਮਣੇ ਆਈ ਹੈ ਬਠਿੰਡਾ ਪੁਲਿਸ ਪ੍ਰਸ਼ਾਸਨ ਘਟਨਾ ਨੂੰ ਦਾਇਸਤ ਗਰਦੀ ਹਮਲੇ ਤੋਂ ਇਨਕਾਰ ਕਰਦੀ ਹੋਈ ਫੌਜੀਆਂ ਦੀ ਆਪਸੀ ਲੜਾਈ ਦੱਸ ਰਹੀ ਹੈ ਜਦੋਂ ਕਿ ਲੋਕ ਇਸ ਘਟਨਾ ਦੀ ਪੂਰੀ ਸਚਾਈ ਸਹਾਮਣੇ ਲਿਆਉਣ ਲਈ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਦੁਖਦਾਈ ਘਟਨਾ ਤੇ ਪੀੜਤ ਪਰਵਾਰਾਂ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਸਾਰੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਮਰਨ ਵਾਲਿਆਂ ਨੂੰ 50/50 ਲੱਖ ਰੁਪਏ ਦੇ ਮੁਆਵਜ਼ੇ ਸਮੇਤ ਸਮੂਹ ਪ੍ਰਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਬੱਚਿਆਂ ਨੂੰ ਫ੍ਰੀ ਪੜਾਈ ਦੇਣ ਦਾ ਪ੍ਰਬੰਧ ਕਰੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਫੌਜੀ ਛੌਣੀ ਬਠਿੰਡਾ ਵਿਖੇ ਫਾਇਰਿੰਗ ਦੌਰਾਨ ਚਾਰ ਜਵਾਨਾਂ ਦੀ ਮੌਤ ਵਾਲੀ ਘਟਨਾ ਤੇ ਗਹਿਰੇ ਦੁੱਖ ਪ੍ਰਗਟਾਵਾ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਭਾਈ ਖਾਲਸਾ ਨੇ ਸਪਸ਼ਟ ਕੀਤਾ ਭਾਵੇਂ ਕਿ ਐਸ ਐਸ ਪੀ ਬਠਿੰਡਾ ਨੇ ਸਾਫ਼ ਕਹਿ ਦਿੱਤਾ ਹੈ ਕਿ ਇਸ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਅਤੇ ਇਹ ਘਟਨਾ ਛੌਣੀ ਵਿਚਲੇ ਫੌਜੀਆਂ ਦਾ ਨਿੱਜੀ ਮਾਮਲਾ ਹੈ ਤੇ ਅੰਦਰੋਂ ਹੀ ਫਾਇਰਿੰਗ ਕੀਤੀ ਗਈ ਭਾਈ ਖਾਲਸਾ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਇਸ ਦੀ ਸਾਰੀ ਰੀਪੋਰਟ ਮੰਗਣਾ ਸ਼ਲਾਘਾਯੋਗ ਫ਼ੈਸਲਾ ਹੈ ਭਾਈ ਖਾਲਸਾ ਨੇ ਕਿਹਾ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸਥਾਨਕ ਸ਼ਹਿਰ’ਚ ਭਾਰਤੀ ਫ਼ੌਜੀ ਛਾਉਣੀ ਵਿਖੇ ਅੰਨੇਵਾਹ ਫਾਇਰਿੰਗ ਨਾਲ ਚਾਰ ਫੌਜੀ ਜਵਾਨਾਂ ਦੇ ਮਰਨ ਵਾਲੀ ਦੁਖਦਾਈ ਘਟਨਾ ਨੇ ਵਿਸਾਖੀ ਤੇ ਆਉਣ ਵਾਲੇ ਲੋਕਾਂ ਦੇ ਮਨਾਂ ਵਿੱਚ ਦਾਇਸਤ ਦਾ ਮਹੌਲ ਪੈਦਾ ਕਰ ਦਿੱਤਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੇ ਪੀੜਤ ਪਰਿਵਾਰਾਂ ਨਾਲ ਗਹਿਰੇ ਦੁਖ ਪ੍ਰਗਟਾਵਾ ਕਰਦੀ ਤੇ ਵਿਛੜੀਆਂ ਆਤਮਾਵਾਂ ਲਈ ਅਰਦਾਸ ਕਰਦੀ ਹੈ, ਉਥੇ ਮੰਗ ਕਰਦੀ ਹੈ ਕਿ ਮਰਨ ਵਾਲਿਆਂ ਦੇ ਪਰਵਾਰਾਂ ਨੂੰ 50/50 ਲੱਖ ਰੁਪਏ ਦਾ ਮੁਆਵਜ਼ਾ,ਇਕ ਜੀ ਨੂੰ ਸਰਕਾਰੀ ਨੌਕਰੀ ਤੇ ਬੱਚਿਆਂ ਦੀ ਫਰੀ ਪੜਾਈ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਲੋਕਾਂ ਦੀ ਮੰਗ ਅਨੁਸਾਰ ਇਸ ਸਾਰੀ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਪੂਰੀ ਸਚਾਈ ਲੋਕਾਂ ਸਾਹਮਣੇ ਲਿਆਉਣ ਦੀ ਲੋੜ ਤੇ ਜ਼ੋਰ ਦੇਵੇ ਸਰਕਾਰ । ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਠੇਕੇਦਾਰ ਗੁਰਮੀਤ ਸਿੰਘ ਮੱਖੂ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਪਿਰਥੀ ਸਿੰਘ ਧਾਰੀਵਾਲ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *