ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)–ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੀ ਸਬ-ਡਵੀਜਨ ਗੁਰਦਾਸਪੁਰ ਵਿੱਚ 4 ਲੱਕੀ ਡਰਾਅ ਵਿਚੋਂ 2 ਲੱਕੀ ਡਰਾਅ ਬਕਾਇਆ ਹਨ। ਇਸ ਲਈ ਆਮ ਜਨਤਾ ਨੂੰ ਦੁਬਾਰਾ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਮਿਤੀ 08 ਨਵੰਬਰ 2023 ਤੱਕ ਸਾਮ 3.00 ਵਜੇ ਤੱਕ ਆਰਜ਼ੀ ਲਾਇਸੰਸਾਂ ਸਬੰਧੀ ਅਰਜ਼ੀਆਂ ਨਾਲ ਸਕਿਊਰਟੀ ਵਜੋਂ 35000 ਰੁਪਏ ਦਾ ਬੈਂਕ ਡਰਾਫਟ (ਵਾਪਸ ਦੇਣ ਯੋਗ) ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਦੇ ਨਾਮ ਤੇ ਜਮ੍ਹਾਂ ਕਰਵਾ ਕੇ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵਿਖੇ ਪੇਸ਼ ਕੀਤੇ ਜਾਣ। ਆਰਜ਼ੀ ਲਾਇਸੰਸਾਂ ਸਬੰਧੀ ਡਰਾਅ ਮਿਤੀ 08 ਨਵੰਬਰ 2023 ਨੂੰ ਮੌਕੇ ’ਤੇ ਹੀ ਕੱਢੇ ਜਾਣਗੇ ਅਤੇ ਇਨ੍ਹਾਂ ਆਰਜਜ਼ ਲਾਇਸੰਸਾਂ ਸਬੰਧੀ ਨਿਯਮ ਅਤੇ ਸ਼ਰਤਾਂ ਮੌਕੇ ’ਤੇ ਦੱਸੀਆਂ ਜਾਣਗੀਆਂ।