ਪ੍ਰਧਾਨ ਮੰਤਰੀ,ਮੁੱਖ ਮੰਤਰੀ ਤੇ ਮੰਤਰੀਆਂ ਨੂੰ 30 ਦਿਨ ਜੇਲ’ਚ ਰਹਿਣ ਤੋਂ ਬਾਅਦ 31ਵੇ ਦਿਨ ਅਹੁੱਦੇ ਤੋਂ ਹਟਾਉਣ ਵਾਲਾ ਕੇਂਦਰ ਦਾ ਬਿੱਲ ਨੌਜਵਾਨਾਂ ਲਈ ਇਤਿਹਾਸਕ ਵਰਦਾਨ ਸਾਬਿਤ ਹੋਵੇਗਾ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)–  ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਮੰਤਰੀਆਂ ਨੂੰ 30 ਦਿਨ ਜੇਲ’ਚ ਰਹਿਣ ਤੋਂ ਬਾਅਦ 31ਵੇ ਦਿਨ ਆਹੁਦੇ ਤੋਂ ਹਟਾਉਣ ਜਾਂ ਉਹ ਆਪ ਆਪਣੇ ਆਹੁਦੇ ਤੋਂ ਅਸਤੀਫਾ ਦੇਵੇ ਵਾਲਾ ਲਿਆਂਦੇ ਇਤਿਹਾਸਕ ਬਿੱਲ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਪੂਰਨ ਹਮਾਇਤ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਫ਼ੈਸਲਾ ਦੱਸਦਿਆਂ ਸਰਕਾਰ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਉਹਨਾਂ ਅਧਿਕਾਰੀਆਂ ਨੂੰ ਬੇਨਤੀ ਕੀਤੀ ਸੰਸਦ ਵਿੱਚ ਲਿਆਂਦਾ ਬਿੱਲ ਦੀ ਕਾਪੀ ਨੂੰ ਸਰਕਾਰ ਦੇ ਮੰਤਰੀ ਦੇ ਮੂੰਹ ਤੇ ਸੁੱਟਣ ਵਾਲਾਂ ਵਰਤਾਰਾ ਦੇਸ਼ ਦੇ ਲੋਕਾਂ ਤੇ ਨੌਜਵਾਨ ਪੀੜ੍ਹੀ ਜਿਸ ਨੇ ਭਵਿੱਖ ਵਿੱਚ ਦੇਸ਼ ਨੂੰ ਚਲਾਉਣਾ ਹੈ ਇਸ ਤੋਂ ਕੀ ਸਿੱਖਿਆ ਲਵੇਗਾ, ਤੁਸੀਂ ਸੰਸਦ ਵਿੱਚ ਕਿਸੇ ਵੀ ਬਿੱਲ ਦਾ ਸ਼ਬਦਾਂ ਰਾਹੀਂ ਵਿਰੋਧ ਕਰਨ ਦੇ ਹੱਕਦਾਰ ਹੋ ਨਾਂ ਕਿ ਬਿੱਲ ਦੀਆਂ ਕਾਪੀਆਂ ਪਾੜ ਕੇ ਅਮਿਤ ਸ਼ਾਹ ਦੇ ਮੂੰਹ ਤੇ ਸੁੱਟਣ ਵਰਗੇ ਅਪ੍ਰਾਧਕ ਮਾਮਲੇ ਦੇ ਹੱਕਦਾਰ ਹੋ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੇਂਦਰ ਵੱਲੋਂ ਲਿਆਂਦੇ ਇਸ ਬਿੱਲ ਦੀ ਪੂਰਨ ਹਮਾਇਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਤੇ ਸ਼ਲਾਘਾਯੋਗ ਬਿੱਲ ਮੰਨਦੀ ਹੋਈ ਸਰਕਾਰ ਵਿਰੋਧੀਆਂ ਵੱਲੋਂ ਬਿੱਲ ਦੀਆਂ ਕਾਪੀਆਂ ਪਾੜ ਕੇ ਅਮਿਤ ਸ਼ਾਹ ਦੇ ਮੂੰਹ ਤੇ ਸੁੱਟਣ ਵਾਲੇ ਨਿੰਦਣਯੋਗ ਵਰਤਾਰਾ ਦੀ ਜ਼ੋਰਦਾਰ ਸ਼ਬਦਾਂ’ਚ ਨਿਖੇਧੀ ਕਰਦੀ ਹੋਈ ਮੰਗ ਕਰਦੀ ਹੈ ਸੰਸਦ ਵਿੱਚ ਦੇਸ਼ ਦੇ ਲੋਕਾਂ ਦੇ ਹਿੱਤਾਂ ਖਾਤਿਰ ਲਿਆਂਦੇ ਇਤਿਹਾਸਕ ਬਿੱਲ ਦੀਆਂ ਕਾਪੀਆਂ ਪਾੜ ਕੇ ਅਮਿਤ ਸ਼ਾਹ ਕੇਂਦਰੀ ਮੰਤਰੀ ਦੇ ਮੂੰਹ ਤੇ ਸੁੱਟਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਦੇ ਮਨੋਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਉਥੇ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਉੱਤੇ ਇੱਸ ਦਾ ਗ਼ਲਤ ਪ੍ਰਭਾਵ ਪਿਆ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੇਦਰ ਸਰਕਾਰ ਵੱਲੋਂ ਖ਼ਾਸ ਕਰਕੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਮੰਤਰੀਆਂ ਲਈ 30 ਦਿਨ ਜੇਲ’ਚ ਰਹਿਣ ਤੋਂ ਬਾਅਦ 31 ਦਿਨ ਆਹੁਦੇ ਤੋਂ ਲਾਉਣ ਲਈ ਲਿਆਂਦੇ ਬਿਲ ਦੀ ਪੂਰਨ ਹਮਾਇਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਬਿੱਲ ਮੰਨਦੀ ਹੈ ਅਤੇ ਸੰਸਦ ਵਿੱਚ ਇਸ ਬਿਲ ਦੀਆਂ ਕਾਪੀਆਂ ਪਾੜਨ ਵਾਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਇਨਾਂ ਵਿਰੁੱਧ ਸੰਸਦ ਵਿੱਚ ਹੁਲੜਬਾਜੀ ਕਰਨ ਦਾ ਕੇਸ ਦਰਜ ਕਰਨ ਦੀ ਮੰਗ ਕਰਦੀ ਹੋਈ ਇਸ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਬਿੱਲ ਦੀ ਹਮਾਇਤ ਕਰਨ ਦੀ ਲੋੜ ਤੇ ਜ਼ੋਰ ਦੇਣ ਕਿਉਂਕਿ ਇਹ ਬਿੱਲ ਦੇਸ਼ ਨੂੰ ਭਵਿੱਖ ਵਿੱਚ ਚਲਾਉਣ ਵਾਲੀ ਨੌਜਵਾਨ ਪੀੜ੍ਹੀ ਲਈ ਵਰਦਾਨ ਸਾਬਤ ਹੋਵੇਗਾ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੇਂਦਰ ਸਰਕਾਰ ਵੱਲੋਂ 30 ਦਿਨ ਜੇਲ’ਚ ਰਹਿਣ ਵਾਲੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਮੰਤਰੀਆਂ ਨੂੰ 31ਵੇ ਦਿਨ ਆਹੁਦੇ ਤੋਂ ਹਟਾਉਣ ਵਾਲੇ ਲਿਆਂਦੇ ਬਿਲ ਦੀ ਪੂਰਨ ਹਮਾਇਤ,ਬਿੱਲ ਪਾੜ ਕੇ ਅਮਿਤ ਸ਼ਾਹ ਦੇ ਮੂੰਹ ਤੇ ਸੁੱਟਣ ਵਾਲਿਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਤੇ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੂੰ ਬਿੱਲ ਦੀ ਹਮਾਇਤ ਕਰਨ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਹਨਾਂ ਕਿਹਾ ਬਿਲ ਕੋਈ ਮਾੜਾ ਜਾ ਲੋਕ ਵਿਰੋਧੀ ਨਹੀਂ? ਸਗੋਂ ਲੋਕਾਂ ਅਤੇ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਲਈ ਵਰਦਾਨ ਤੇ ਇਤਿਹਾਸਕ ਬਿੱਲ ਹੈ ਕਿਉਂਕਿ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਭ੍ਰਿਸ਼ਟਾਚਾਰ ਸਮੇਤ ਹੋਰ ਅਪ੍ਰਾਧਕ ਮਾਮਲਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ, ਭਾਈ ਖਾਲਸਾ ਨੇ ਦੱਸਿਆ ਇਸ ਨਾਲ ਵੱਡੇ ਵੱਡੇ ਭਿਰਸ਼ਟਾਚਾਰ ਤੇ ਕਈ ਤਰ੍ਹਾਂ ਅਪਰਾਧਿਕ ਮਾਮਲਿਆਂ ਤੋਂ ਬਾਅਦ ਵੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਮੰਤਰੀਆਂ ਵਰਗੇ ਪੂਜਨੀਕ ਅਹੁਦਿਆਂ ਤੇ ਬਿਰਾਜਮਾਨ ਹੋਣ ਵਾਲੇ ਸਿਆਸਤ ਦਾਨਾ ਨੂੰ ਇਸ ਬਿੱਲ ਨਾਲ਼ ਕਰਾਰਾ ਝਟਕਾ ਲੱਗੇਗਾ ਤਾਹੀ ਤਾਂ ਉਹ ਸੰਸਦ ਵਿੱਚ ਇਸ ਨੂੰ ਪਾੜ ਪਾੜ ਕੇ ਅਮਿਤ ਸ਼ਾਹ ਦੇ ਮੂੰਹ ਸੁੱਟ ਰਹੇ ਹਨ ਭਾਈ ਖਾਲਸਾ ਨੇ ਦੱਸਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਬਿੱਲ ਦੀ ਪੂਰਨ ਹਮਾਇਤ ਕਰਦੀ ਹੈ ਉਥੇ ਸੰਸਦ ਵਿੱਚ ਬਿਲ ਨੂੰ ਪਾੜਨ ਵਾਲਿਆਂ ਤੇ ਕਾਰਵਾਈ ਕਰਨ ਦੇ ਨਾਲ-ਨਾਲ ਸਰਕਾਰ ਵਿਰੋਧੀਆਂ ਨੂੰ ਅਪੀਲ ਕਰਦੀ ਹੈ ਕਿ ਇਸ ਬਿੱਲ ਦਾ ਵਿਰੋਧ ਕਰਨ ਦੀ ਬਜਾਏ ਇਸ ਦੇ ਸਮਰਥਨ ਕੀਤਾ ਜਾਵੇ ਕਿਉਂਕਿ ਇਹ ਬਿੱਲ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਲਈ ਇਤਿਹਾਸਕ ਵਰਦਾਨ ਸਾਬਿਤ ਹੋਵੇਗਾ ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਨਾਲ ਕਈ ਆਗੂ ਹਾਜਰ ਸਨ ।

Leave a Reply

Your email address will not be published. Required fields are marked *