ਦਰਿਆਵਾਂ ਦੇ ਕੰਢਿਆਂ ਤੇ ਵਸੇ ਲੋਕਾਂ ਨੂੰ  ਬਰਬਾਦ ਕਰਕੇ ਸਰਕਾਰ ਦੇ ਮੰਤਰੀਆਂ ਨੂੰ  ਰਾਹਿਤ ਪਹੁਚਾਉਣ ਦਾ ਚੇਤਾ ਆਉਣਾ ਫਿਰ ਵੀ ਚੰਗੀ ਗੱਲ,ਪਰ ਸਰਕਾਰ ਬੰਨ ਮਜ਼ਬੂਤ ਕਰਦੀ ਤਾਂ ਨੁਕਸਾਨ ਨਾਂ ਹੁੰਦਾ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)– ਹਰ ਸਾਲ ਦੀਆਂ ਤਰਾਂ ਬਿਆਸ ਤੇ ਸਤਲੁਜ ਦਰਿਆਵਾਂ ਦੇ ਕੰਢਿਆਂ ਤੇ ਵਸੇ ਲੋਕਾਂ ਨੂੰ ਹੜ ਕਾਰਨ ਆਪਣੇ ਘਰਾਂ ਤੋਂ ਉਜੜਨਾਂ, ਫਸਲਾਂ ਬਰਬਾਦ ਹੋਣ, ਮਾਲ ਡੰਗਰਾਂ ਦੀ ਜਾਂਨ ਸਮੇਤ ਕਈ ਤਰ੍ਹਾਂ ਦੇ ਉਜਾੜੇ ਦਾ ਸਹਾਮਣਾ ਕਰਨਾ ਪੈਂਦਾ ਹੈ ਅਤੇ ਸਮੇਂ ਦੀਆਂ ਸਾਰੀਆਂ ਸਰਕਾਰਾਂ ਇਨ੍ਹਾਂ ਲੋਕਾਂ ਦੀ ਹਰ ਸਾਲ ਹੜਾਂ ਕਾਰਨ ਹੋਣ ਵਾਲੀ ਬਰਬਾਦੀ ਤੋਂ ਬਚਾਉਣ ਲਈ ਦਰਿਆਵਾਂ ਕੰਢੇ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਨਹੀਂ ਦਿੰਦੀਆਂ ਅਤੇ ਹਰ ਸਾਲ ਬਰਬਾਦੀ ਹੋਣ ਤੋਂ ਬਾਅਦ ਥੋੜੀ ਬਹੁਤੀ ਰਾਹਤ ਦੇ ਕੇ ਲੋਕਾਂ ਦੇ ਅੰਥਰੋ ਖਤਮ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਅਜਿਹਾ ਵਰਤਾਰਾ ਆਪ ਸਰਕਾਰ ਨੇ ਕਰ ਵਿਖਾਇਆ ਇੱਕ ਮਹੀਨੇ ਤੋਂ ਸਥਾਨਕ ਵਿਧਾਇਕ ਰਾਣਾ ਇੰਦਰਪਰਤਾਪ ਸਿੰਘ ਸਰਕਾਰ ਨੂੰ ਦੱਸ ਚੁੱਕੇ ਸਨ ਕਿ ਦਰਿਆਵਾਂ ਦੇ ਪਾਣੀਆਂ ਦਾ ਬਹਾਅ ਵਧਦਾ ਵੇਖ ਕੰਢੇ ਮਜ਼ਬੂਤ ਕੀਤੇ ਜਾਣ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਅਤੇ ਅੱਜ ਸਰਕਾਰ ਦੀ ਇਸੇ ਅਣਗਹਿਲੀ ਦੇ ਸਿੱਟੇ ਵਜੋਂ ਜਦੋਂ ਵੱਡੀ ਪੱਧਰ ਤੇ ਬਿਆਸ ਅਤੇ ਸਤਲੁਜ ਦਰਿਆ ਦੇ ਵਧੇ ਤੇ ਕਈ ਥਾਈਂ ਬੰਨ੍ਹ ਟੁੱਟਣ ਕਾਰਨ  ਤਰਨਤਾਰਨ,ਅੰਮ੍ਰਿਤਸਰ ਸੁਲਤਾਨ ਪੁਰ ਲੋਧੀ ਸਮੇਤ ਦਰਜਨਾਂ ਪਿੰਡਾਂ ਦੇ ਲੋਕਾਂ ਦਾ ਵੱਡੀ ਪੱਧਰ ਤੇ ਉਜਾੜਾ ਹੋਣ ਤੋਂ ਬਾਅਦ ਆਪ ਸਰਕਾਰ ਦੇ ਮੰਤਰੀ ਵਧਾਇਕ ਇਹਨਾਂ ਲੋਕਾਂ ਨੂੰ ਰਾਹਤ ਪਹੁਚਾਉਣ ਲਈ ਪਹੁੰਚੇ ਹਨ ਜੋ ਬਹੁਤ ਚੰਗੀ ਤੇ ਸ਼ਲਾਘਾਯੋਗ ਕਾਰਵਾਈ ਤੇ ਪੰਜਾਬੀ ਦੀ ਕਹਾਵਤ ਅਨੁਸਾਰ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ ਪਰ ਜੇਕਰ ਸਰਕਾਰ ਸੁਲਤਾਨ ਪੁਰ ਲੋਧੀ ਦੇ ਵਧਾਇਕ ਰਾਣਾ ਇੰਦਰਪਰਤਾਪ ਸਿੰਘ ਦੀ ਗੱਲ ਤੇ ਗੌਰ ਕਰ ਲੈਂਦੀ ਤਾਂ ਲੋਕਾਂ ਦਾ ਹੋਇਆ ਵੱਡਾ ਨੁਕਸਾਨ ਹੋਣੋ ਬਚ ਜਾਣਾ ਸੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅੰਮ੍ਰਿਤਸਰ, ਤਰਨਤਾਰਨ, ਸੁਲਤਾਨਪੁਰ ਲੋਧੀ ਤੋਂ ਇਲਾਵਾ ਦਰਿਆਵਾਂ ਦੀ ਮਾਰ ਥੱਲੇ ਆਪਣਾ ਸਭ ਕੁਝ ਬਰਬਾਦ ਕਰ ਬੈਠੇ ਹੜਪੀੜਤ ਲੋਕਾਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਨ੍ਹਾਂ ਪੀੜਤਾਂ ਦੀ ਪਾਈ ਪਾਈ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਕਿਉਂਕਿ ਸਰਕਾਰ ਦੀ ਅਣਗਹਿਲੀ ਹੀ ਇਨ੍ਹਾਂ ਦੀ ਬਰਬਾਦੀ ਦਾ ਕਾਰਨ ਬਣਿਆ ਜਦੋਂ ਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਸਰਕਾਰ ਦੀ ਮੁੱਖ ਜੁਮੇਵਾਰੀ ਹੈ ਜਿਸ ਵਿੱਚ ਸਰਕਾਰ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹੜ ਪ੍ਰਭਾਵਿਤ ਲੋਕਾਂ ਨੂੰ ਸਰਕਾਰ ਦੇ ਮੰਤਰੀਆਂ ਵੱਲੋਂ ਰਾਹਤ ਪਹੁੰਚਾਉਣ ਵਾਲੀ ਨੀਤੀ ਦੀ ਸ਼ਲਾਘਾ, ਪੀੜਤਾਂ ਨੂੰ ਢੁਕਵਾਂ ਦੇਣ ਅਤੇ ਹਰ ਸਾਲ ਟੁੱਟਣ ਵਾਲੇ ਬੰਨਾ ਨੂੰ ਮਜ਼ਬੂਤ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਲੋਕਾਂ ਨੇ ਦੱਸਿਆ ਸੋਸ਼ਲ ਮੀਡੀਆ ਦਾ ਯੁੱਗ ਹੋਣ ਕਾਰਨ ਲੋਕਾਂ ਨੇ ਪਾਣੀ ਦਾ ਪੱਧਰ ਵਧਣ ਕਾਰਨ ਦਰਿਆ ਦੇ ਕੰਢੇ ਤੇ ਵੱਸੇ ਲੋਕਾਂ ਦੀ ਬਰਬਾਦੀ ਹੁੰਦੀ ਵੇਖੀ,ਕਿਸ ਤਰ੍ਹਾਂ ਪਿੰਡਾਂ ਦੇ ਲੋਕ ਆਪਣੇ ਘਰਾਂ ਤੋਂ ਉਜੜਨ ਲਈ ਮਜਬੂਰ ਹਨ, ਫਸਲਾਂ ਬਰਬਾਦ ਹੋ ਗਈਆਂ, ਲੋਕਾਂ ਦੀ ਕੀਮਤੀ ਮੱਝਾਂ ਗਾਵਾਂ ਤੇ ਹੋਰ ਕਈ ਪ੍ਰਕਾਰ ਦੀਆਂ ਕੀਮਤਾਂ ਵਸਤੂਆਂ ਦਰਿਆ ਦੀ ਭੇਂਟ ਚੜ੍ਹ ਗਈਆਂ ਤੇ ਲੋਕ ਘਰਾਂ ਤੋਂ ਬਰਬਾਦ ਹੋ ਗਏ, ਭਾਈ ਖਾਲਸਾ ਨੇ ਦੱਸਿਆ ਸ੍ਰਕਾਰਾਂ ਨੂੰ ਪਤਾ ਹੈ ਕਿ ਇੰਨਾਂ ਦਿਨਾਂ ਵਿੱਚ ਬਾਰਸ਼ਾਂ ਕਾਰਨ ਦਰਿਆ ਦੇ ਕੰਢੇ ਟੁੱਟਣ ਕਾਰਨ ਲੱਖਾਂ ਦਾ ਉਜਾੜਾ ਹੁੰਦਾ ਹੈ ਅਤੇ ਸਥਾਨਕ ਐਮ ਐਲ ਏ ਰਾਣਾ ਇੰਦਰਪਰਤਾਪ ਸਿੰਘ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਗਈ ਪਰ ਸਰਕਾਰ ਨੇ ਕੋਈ ਦਿਲਚਸਪੀ ਨਹੀਂ ਦਿਖਾਈ, ਭਾਈ ਖਾਲਸਾ ਨੇ ਦੱਸਿਆ ਸਰਕਾਰ ਦੀ ਅਣਗਹਿਲੀ ਕਾਰਨ ਇਹਨਾਂ ਲੋਕਾਂ ਦੀ ਤਬਾਹੀ ਹੋਈ ਤੇ ਇਨ੍ਹਾਂ ਨੂੰ ਉਜੜਨ ਲਈ ਮਜਬੂਰ ਹੋਣਾ ਪਿਆ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹੜ ਪ੍ਰਭਾਵਿਤ ਲੋਕਾਂ ਨੂੰ ਸਰਕਾਰ ਵੱਲੋਂ ਰਾਹਤ ਪਹੁੰਚਾਉਣ ਲਈ ਪਹੁਚਣ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੈ ਅਤੇ ਹੜ ਪ੍ਰਭਾਵਿਤ ਲੋਕਾਂ ਨਾਲ ਪੂਰੀ ਤਰ੍ਹਾਂ ਹਮਦਰਦ ਹੁੰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਹਨਾਂ ਹੜ ਪ੍ਰਭਾਵਿਤ ਲੋਕਾਂ ਨੂੰ ਪਾਈ ਪਾਈ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੇ ਨਾਲ ਨਾਲ ਦਰਿਆਵਾਂ ਦੇ ਇਨ੍ਹਾਂ ਕੰਢਿਆਂ ਨੂੰ ਮਜ਼ਬੂਤੀ ਨਾਲ ਤਿਆਰ ਕਰਵਾਇਆ ਜਾਵੇ, ਜਿੰਨਾ ਕਾਰਨ ਹਰ ਸਾਲ ਲੱਖਾਂ ਲੋਕਾਂ ਦਾ ਉਜਾੜਾ ਹੁੰਦਾ ਹੈ, ਇਸ ਮੌਕੇ ਤੇ ਕਈ ਫੈਡਰੇਸ਼ਨ ਖਾਲਸਾ ਦੇ ਆਗੂ ਹਾਜਰ ਸਨ ।

Leave a Reply

Your email address will not be published. Required fields are marked *