ਗੁਰਦਾਸਪੁਰ ਵਿੱਚ ਨਹੀਂ ਹੈ ਰਮਨ ਬਹਿਲ ਵਰਗਾ ਕੋਈ ਸਿਆਸੀ ਆਗੂ, ਜਿਸਨੇ ਮੈਡੀਕਲ ਦੀ ਉੱਚ ਤਾਲੀਮ ਸ਼ੁਰੂ ਕਰਵਾਈ ਹੈ

ਗੁਰਦਾਸਪੁਰ

ਜ਼ਿਲਾ ਹਸਪਤਾਲ ਗੁਰਦਾਸਪੁਰ ਵਿੱਚ ਡੀ.ਐੱਨ.ਬੀ ਕੋਰਸ ਦੀਆਂ ਚਾਰ ਸੀਟਾਂ ਮਨਜ਼ੂਰ
ਗੁਰਦਾਸਪੁਰ, 30 ਅਕਤੂਬਰ (ਸਰਬਜੀਤ ਸਿੰਘ) – ਅੱਜ ਗੁਰਦਾਸਪੁਰ ਦੇ ਉੱਚੇਰੀ ਸਿੱਖਿਆ ਪ੍ਰਾਪਤ ਲੋਕ ਆਪਸੀ ਗੱਲਬਾਤ ਕਰ ਰਹੇ ਹਨ ਸਨ ਕਿ ਰਮਨ ਵਰਗਾ ਕੋਈ ਵੀ ਸਿਆਸੀ ਆਗੂ ਗੁਰਦਾਸਪੁਰ ਵਿੱਚ ਨਹੀਂ ਹੈ। ਜਿਸਦੀ ਬਦੌਲਤ ਗੁਰਦਾਸਪੁਰ ਜਿਲੇ ਵਿੱਚ ਮੈਡੀਕਲ ਦੀ ਉੱਚ ਤਾਲੀਮ ਪਹਿਲੀ ਵਾਰ ਚਾਲੂ ਕਰਵਾਈ ਹੈ। ਜਿਸਦੇ ਚੱਲਦਿਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਯਤਨਾ ਸਦਕਾ ਹੁਣ ਜ਼ਿਲਾ ਹਸਪਤਾਲ ਗੁਰਦਾਸਪੁਰ ਵਿੱਚ ਮੈਡੀਕਲ ਦੀ ਉਚੇਰੀ ਪੜਾਈ ਸ਼ੁਰੂ ਹੋਣ ਜਾ ਰਹੀ ਹੈ। ਜ਼ਿਲਾ ਹਸਪਤਾਲ ਗੁਰਦਾਸਪੁਰ ਵਿਖੇ ਬੱਚਾ ਰੋਗ ਅਤੇ ਜਨਾਨਾ ਰੋਗ ਦੇ ਡੀ.ਐਨ.ਬੀ ਕੋਰਸ ਕਰਵਾਏ ਜਾਣਗੇ ਅਤੇ ਪੰਜਾਬ ਸਰਕਾਰ ਵੱਲੋਂ ਇਸ ਕੋਰਸ ਵਾਸਤੇ ਗੁਰਦਾਸਪੁਰ ਨੂੰ ਚਾਰ ਸੀਟਾਂ ਅਲਾਟ ਕੀਤੀਆਂ ਗਈਆਂ ਹਨ।
ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਉਨਾਂ ਨੇ ਪੰਜਾਬ ਸਰਕਾਰ ਕੋਲੋਂ ਜ਼ਿਲਾ ਹਸਪਤਾਲ ਗੁਰਦਾਸਪੁਰ ਲਈ ਡੀ.ਐੱਨ.ਬੀ ਕੋਰਸ ਮਨਜ਼ੂਰ ਕਰਵਾ ਲਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਨਾਲ ਇਸ ਸਬੰਧੀ ‘ਮੈਮੋਰੰਡਮ ਆਫ ਅੰਡਰਸਟੈਂਡਿੰਗ’ (ਐੱਮ.ਓ.) ਵੀ ਸਾਈਨ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਡੀ.ਐੱਨ.ਬੀ ਕੋਰਸ ਦੀ ਬਣਦੀ 9.60 ਲੱਖ ਰੁਪਏ ਦੀ ਫੀਸ ਵੀ ਜਮਾਂ ਕਰਵਾ ਦਿੱਤੀ ਗਈ ਹੈ ਅਤੇ ਅਗਲੇ ਸੈਸ਼ਨ ਤੋਂ ਜ਼ਿਲਾ ਹਸਪਤਾਲ ਗੁਰਦਾਸਪੁਰ ਵਿਖੇ ਡੀ.ਐੱਨ.ਬੀ ਕੋਰਸ ਸ਼ੁਰੂ ਕਰ ਦਿੱਤਾ ਜਾਵੇਗਾ।
ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਐਮ.ਬੀ.ਬੀ.ਐੱਸ. ਤੋਂ ਬਾਅਦ ਐੱਮ.ਡੀ. ਵਾਂਗ ਹੀ ਡੀ.ਐੱਨ.ਬੀ ਕੋਰਸ ਕੀਤਾ ਜਾਂਦਾ ਹੈ ਅਤੇ ਮੈਡੀਕਲ ਦੀ ਪੜਾਈ ਵਿੱਚ ਇਸਦੀ ਬਹੁਤ ਅਹਿਮੀਅਤ ਹੈ। ਉਨਾਂ ਕਿਹਾ ਕਿ ਇਸ ਕੋਰਸ ਦੇ ਸ਼ੁਰੂ ਹੋਣ ਨਾਲ ਜ਼ਿਲਾ ਹਸਪਤਾਲ ਗੁਰਦਾਸਪੁਰ ਦਾ ਰੁਤਬਾ ਹੋਰ ਵੀ ਵਧੇਗਾ। ਇਸਦੇ ਨਾਲ ਹੀ ਜਨਾਨਾ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਇਲਾਵਾ ਚਾਰ ਹੋਰ ਡਾਕਟਰ ਜਿਹੜੇ ਡੀ.ਐੱਨ.ਬੀ ਦਾ ਕੋਰਸ ਕਰਨਗੇ ਉਹ ਵੀ ਸਿਵਲ ਹਸਪਤਾਲ ਗੁਰਦਾਸਪੁਰ ਨੂੰ ਮਿਲ ਜਾਣਗੇ, ਜਿਸ ਨਾਲ ਡਾਕਟਰਾਂ ਦੀ ਘਾਟ ਪੂਰੀ ਹੋ ਜਾਵੇਗੀ। ਬਹਿਲ ਨੇ ਕਿਹਾ ਕਿ ਇਸ ਦਾ ਲਾਭ ਨਾ ਸਿਰਫ ਗੁਰਦਾਸਪੁਰ ਸ਼ਹਿਰ ਬਲਕਿ ਪੂਰੇ ਜ਼ਿਲੇ ਨੂੰ ਮਿਲੇਗਾ। ਉਨਾਂ ਕਿਹਾ ਕਿ ਇਸ ਕੋਰਸ ਦੇ ਸ਼ੁਰੂ ਹੋਣ ਨਾਲ ਮੈਡੀਕਲ ਖੇਤਰ ਦੀ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਫਾਇਦਾ ਮਿਲੇਗਾ।
ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਮਿਸਾਲੀ ਸੁਧਾਰ ਕੀਤੇ ਜਾ ਰਹੇ ਹਨ ਜਿਸ ਤਹਿਤ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਪੂਰੀ ਕਰਨ ਦੇ ਨਾਲ ਦਵਾਈਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਹੱਦੀ ਜ਼ਿਲਾ ਗੁਰਦਾਸਪੁਰ ਵਿੱਚ ਵੀ ਸਿਹਤ ਸੁਧਾਰਾਂ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *