ਸਮਾਜਿਕ ਟੈਗ ਦਲਿਤ ਭਾਈਚਾਰੇ ਨਾਲ ਸਬੰਧਤ ਆਈ ਪੀ ਐਸ ਅਧਿਕਾਰੀ ਪੂਰਨ ਕੁਮਾਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਨੂੰ ਹਰਿਆਣਾ ਸਰਕਾਰ ਜਲਦੀ ਗ੍ਰਿਫਤਾਰ ਕਰੇ : ਭਾਈ ਵਿਰਸਾ ਸਿੰਘ ਖ਼ਾਲਸਾ

ਗੁਰਦਾਸਪੁਰ

ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਸਮਾਜ ਅੰਦਰ ਛੂਤ ਦੀ ਬਿਮਾਰੀ ਵਾਂਗ ਚਿੰਬੜ ਚੁੱਕੇ ਦਲਿਤ ਸ਼ਬਦ ਨੇ ਵੱਡੇ ਵੱਡੇ ਅਫਸਰਾਂ ਨੂੰ ਵੀ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ , ਇਸ ਦਾ ਸ਼ਿਕਾਰ ਵੱਡੇ ਵੱਡੇ ਜੱਜ ਤੇ ਕਈ ਉੱਚ ਨੇਤਾਵਾਂ ਨੂੰ ਵੀ ਹੋਣਾ ਪਿਆ ਪਰ ਦੇਸ਼ ਦੀਆਂ ਸਰਕਾਰਾਂ ਨੇ ਇਸ ਰੱਬ ਦੀ ਬਣਾਈ ਇੱਕ ਇਨਸਾਨੀਅਤ ਵਿਰੋਧੀ ਵਰਤਾਰੇ ਅਜੇ ਕੋਈ ਠੋਸ ਕਦਮ ਨਹੀਂ ਚੁੱਕਿਆ ,ਜਿਸ ਦੇ ਸਿੱਟੇ ਵਜੋਂ ਸਮਾਜ ਵਿਚ ਵੱਡੇ ਤੋਂ ਵੱਡੇ ਲੋਕਾਂ ਨੂੰ ਦਲਿਤ ਹੋਣ ਦਾ ਅਹਿਸਾਸ ਕਰਵਾਉਣ ਲਈ ਅਖੌਤੀ ਉੱਚ ਲੋਕਾਂ ਨੇ ਦਲਿਤ ਵਿਰੋਧੀ ਲਹਿਰ ਚੱਲੀ ਹੋਈ ਹੈ ਅਤੇ ਹੁਣ ਇਸੇ ਦਲਿਤ ਵਿਰੋਧੀ ਲਹਿਰ ਦਾ ਸ਼ਿਕਾਰ ਹਰਿਆਣਾ ਦੇ ਇੱਕ ਸੀਨੀਅਰ ਆਈ ਪੀ ਐਸ ਅਧਿਕਾਰੀ ਪੂਰਨ ਕੁਮਾਰ ਨੂੰ ਹੋਣਾ ਪਿਆ ਅਤੇ ਉਸ ਨੇ ਇਹ ਅਪਮਾਨ ਨੂੰ ਬਰਦਾਸ਼ਤ ਨਾਂ ਕਰਦਿਆਂ ਆਪਣੀ ਜੀਵਨ ਲੀਲਾ ਹੀ  ਸਮਾਪਤ ਕਰ ਲਈ ਹੈ, ਉਸ ਨੇ ਖੁਦਕੁਸ਼ੀ ਤੋਂ ਪਹਿਲਾਂ ਮੌਤ ਲਈ ਮਜਬੂਰ ਕਰਨ ਵਾਲਿਆਂ ਲਿਖਿਆ ਹੋਇਆ ਹੈ ਅਤੇ ਸਰਕਾਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਜਦੋਂ ਕਿ ਭਾਰਤ ਸਰਕਾਰ ਦੇ ਵਿਰੋਧੀ ਨੇਤਾ ਅਤੇ ਕਾਂਗਰਸ ਹਾਈ ਕਮਾਂਡ ਨੇ ਇਸ ਸਬੰਧੀ ਪੀੜਤ ਪਰਿਵਾਰ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਅਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਪੀੜਤ ਪਰਿਵਾਰ ਦੀ ਬਾਂਹ ਫੜਨ ਲਈ ਕਿਹਾ ਹੈ ਉਹਨਾਂ ਦੇਸ ਦੇ ਪ੍ਰਧਾਨ ਮੰਤਰੀ ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਦੁਖਗਸੀ ਤੋਂ ਪਹਿਲਾਂ ਪੇਸ਼ ਕੀਤੇ ਨੋਟ ਅਨੁਸਾਰ ਮੌਤ ਦੇ ਜ਼ੁੰਮੇਵਾਰ ਲੋਕਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸੀਨੀਅਰ ਆਈ ਪੀ ਐਸ ਅਧਿਕਾਰੀ ਪੂਰਨ ਕੁਮਾਰ ਦੀ ਮੌਤ ਤੇ ਪ੍ਰਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੋਈ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਤੋਂ ਮੰਗ ਕਰਦੀ ਹੈ ਕਿ ਖੁਦਕੁਸ਼ੀ ਤੋਂ ਪਹਿਲਾਂ ਆਈ ਪੀ ਐਸ ਅਧਿਕਾਰੀ ਵੱਲੋਂ ਲਿਖੇ ਨੋਟ ਮੁਤਾਬਕ ਮੌਤ ਲਈ ਜ਼ਿੰਮੇਵਾਰ ਅਫਸਰਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਨਾਲ ਪੀੜਤ ਪਰਿਵਾਰ ਨੂੰ ਢੁਕਵੇਂ ਮੁਆਵਜ਼ੇ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕਰਨ ਦੇ ਨਾਲ ਨਾਲ ਵਿਰੋਧੀ ਨੇਤਾ ਅਤੇ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਵੱਲੋਂ ਪੀੜਤ ਪਰਿਵਾਰ ਦੇ ਹੱਕ ਵਿੱਚ ਨਿੱਤਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਵਾਲੇ ਲੈ ਸਟੈਂਡ ਦੀ ਸ਼ਲਾਘਾ ਕਰਦੀ ਹੋਈ ਸਮੁਹੂ ਦਲਿਤ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਆਈ ਪੀ ਐਸ ਅਧਿਕਾਰੀ ਪੂਰਨ ਕੁਮਾਰ ਦੇ ਹੱਕ ਵਿੱਚ ਨਿਤਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ,ਤਾਂ ਕਿ ਸਮਾਜ ਵਿਚ ਹੋ ਰਹੇ ਦਲਿਤ ਭਾਈਚਾਰੇ ਨਾਲ ਅਤਿਆਚਾਰਾਂ ਖ਼ਿਲਾਫ਼ ਇੱਕ ਲਹਿਰ ਚਲਾਈ ਜਾ ਸਕੇ ਅਤੇ ਇਸ ਛੂਤ ਦੀ ਬਿਮਾਰੀ ਨੂੰ ਸਮਾਜ ਵਿਚੋਂ ਖਤਮ ਕੀਤਾ ਜਾ ਸਕੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਰਿਆਣਾ ਦੇ ਸੀਨੀਅਰ ਆਈ ਪੀ ਐਸ ਅਧਿਕਾਰੀ ਪੂਰਨ ਕੁਮਾਰ ਦੀ ਮੌਤ ਤੇ ਪ੍ਰਵਾਰ ਨਾਲ ਹਮਦਰਦੀ, ਰਾਹੁਲ ਗਾਂਧੀ ਵੱਲੋਂ ਲੈ ਸਟੈਂਡ ਦੀ ਸ਼ਲਾਘਾ,ਪੀੜਤ ਪਰਿਵਾਰ ਨੂੰ ਸਾਰੀਆਂ ਸਹੂਲਤਾਂ ,ਪੂਰਨ ਕੁਮਾਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਤੇ ਸਮੂਹ ਦਲਿਤ ਭਾਈਚਾਰੇ ਨੂੰ ਇਸ ਮੁੱਦੇ ਤੇ ਇੱਕ ਜੁੱਟ ਹੋਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਭਾਵੇਂ ਕਿ ਪੂਰਨ ਕੁਮਾਰ ਆਪਣੀ ਯੋਗਤਾ ਤੇ ਪੜ੍ਹਾਈ ਕਾਰਨ ਇੱਕ ਵੱਡਾ ਆਈ ਪੀ ਐਸ ਅਧਿਕਾਰੀ ਬਣਿਆ ਜਦੋਂ ਕਿ ਉਸ ਦੀ ਖੁਦਕੁਸ਼ੀ ਦਾ ਕਾਰਨ ਦਲਿਤ ਲਫ਼ਜ਼ ਬਣਿਆ ਜੋ ਸਮਾਜਿਕ ਲੋਕਾਂ ਦੀ ਰੱਬ ਦੀ ਬਣਾਈ ਇਨਸਾਨੀਅਤ ਵਿਰੋਧੀ ਗੰਦੀ ਸੋਚ ਹੈ,ਪਰ ਸੋਚਣ ਸਮਝਣ ਵਾਲੀ ਗੱਲ ਤਾਂ ਇਹ ਕਿ ਦਲਿਤ ਸ਼ਬਦ ਸਮਾਜ ਵਿਚ ਕਿਸ ਨੇ ਲਿਆਂਦਾ ਤੇ ਇਸ ਲਈ ਕੌਣ ਜ਼ਿੰਮੇਵਾਰ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਉਸ ਪ੍ਰਮਾਤਮਾ ਨੇ ਸਭ ਨੂੰ ਏਕ ਸਮਾਨ ਬਣਾਇਆ ਅਤੇ ਸਭ ਨੂੰ ਇੱਕੋ ਜਿਹੇ ਅੰਗ ਪੈਰ ਹੱਥ ਬਾਹਾਂ ਤੇ ਦੀਮਾਗ ਦਿੱਤਾ, ਇਸ ਕਰਕੇ ਅਜਿਹੇ ਸਮਾਜ ਦਾ ਸਮੂਹ ਦਲਿਤਭਾਈਚਾਰੇ ਦੇ ਲੋਕਾਂ ਨੂੰ ਇੱਕ ਜੁੱਟ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਜੋ ਰੱਬ ਦੀ ਬਣਾਈ ਇਨਸਾਨੀਅਤ ਦੇ ਘਾਣ ਕਰ ਰਹੇ ਹਨ ਤਾਂ ਹੀ ਸਮਾਜ ਵਿਚੋਂ ਦਲਿਤ ਭਾਈਚਾਰੇ ਨਾਲ ਹੋ ਰਹੇ ਜ਼ੁਲਮ ਨੂੰ ਰੋਕਿਆ ਜਾ ਸਕਦਾ ਹੈ , ਭਾਈ ਖਾਲਸਾ ਨੇ ਕਿਹਾ ਹੁਣ ਰਾਹੁਲ ਗਾਂਧੀ ਦੀ ਕਾਂਗਰਸ ਸਰਕਾਰ ਸੱਤਾ ਵਿੱਚ ਨਹੀਂ ? ਪਰ 50 ਸਾਲ ਤੱਕ ਕਾਂਗਰਸ ਨੇ ਰਾਜ ਕੀਤਾ ਅਤੇ ਉਸ ਵਕਤ ਤੋਂ ਹੀ ਦਲਿਤ ਭਾਈਚਾਰੇ ਨਾਲ ਧਰਮੀ,ਸਮਾਜਿਕ  ਰਾਜਨੀਤਕ ਅਤੇ ਆਰਥਿਕ ਤੌਰ ਤੇ ਸ਼ਰੇਆਮ ਧੱਕਾ ਤੇ ਜ਼ੁਲਮ ਕੀਤਾ ਜਾ ਰਿਹਾ ਹੈ ਇਸ ਕਰਕੇ ਦਲਿਤ ਭਾਈਚਾਰੇ ਨੂੰ ਇਸ ਜ਼ੁਲਮ ਦੇ ਖਿਲਾਫ ਸੜਕਾਂ ਤੇ ਨਿਕਲਣ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਲਿਤ ਭਾਈਚਾਰੇ ਨਾਲ ਸਬੰਧਤ ਸੀਨੀਅਰ ਆਈ ਪੀ ਐਸ ਅਧਿਕਾਰੀ ਪੂਰਨ ਕੁਮਾਰ ਦੀ ਮੌਤ ਤੇ ਢੂੰਡੇ ਦੁੱਖ ਦਾ ਪ੍ਰਗਟਾਵਾ ਕਰਦੀ ਹੋਈ ਹਰਿਆਣਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੀੜਤ ਪਰਿਵਾਰ ਦੀ ਹਰ ਤਰ੍ਹਾਂ ਸਹੂਲਤਾਂ ਦੇਣ ਦੇ ਨਾਲ ਨਾਲ ਆਈ ਪੀ ਐਸ ਅਧਿਕਾਰੀ ਪੂਰਨ ਕੁਮਾਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਹਰਿਆਣਾ ਦੇ ਮੁੱਖ ਮੰਤਰੀ ਤੋਂ ਮੰਗ ਕਰਦੀ ਹੋਈ ਸਮਾਜ ਵਿਚੋਂ ਦਲਿਤ ਲਫ਼ਜ਼ ਖਤਮ ਕਰਨ ਦੀ ਮੰਗ ਕਰਦੀ ਹੈ ।

Leave a Reply

Your email address will not be published. Required fields are marked *