ਗੁਰਦਾਸਪੁਰ, 15 ਜਨਵਰੀ (ਸਰਬਜੀਤ ਸਿੰਘ)—ਗੁਰੂਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਐਮ ਪੀ ਸੰਤੋਸ਼ ਚੌਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਹੋਈ ਅਚਾਨਕ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਤੇ ਇਸ ਨੂੰ ਦੇਸ਼ ਦੇ ਗਰੀਬਾਂ ਲਈ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਦੱਸਿਆ ,ਉਹਨਾਂ ਕਿਹਾ ਸੰਤੋਸ਼ ਚੌਧਰੀ ਜਿਥੇ ਦੇਸ਼ ਦੀ ਪਾਰਲੀਮੈਂਟ ਵਿੱਚ ਗਰੀਬ ਵਰਗ ਦੇ ਲੋਕਾਂ ਦੀ ਵੱਡੀ ਅਵਾਜ ਸਨ, ਉਥੇ ਉਹ ਹਰ ਵਰਗ ਦੇ ਲੋਕਾਂ ਦੇ ਦੁਖ ਸੁਖ ਵੇਲੇ ਹਾਜ਼ਰ ਹੁੰਦੇ ਤੇ ਸਭਨਾਂ ਨੂੰ ਨਿੱਗਾ ਪਿਆਰ ਦੇਂਦੇ ਸਨ,ਉਨ੍ਹਾਂ ਕਿਹਾ ਦੇਸ਼ ਦੇ ਗਰੀਬ ਲੋਕਾਂ ਲਈ ਕੀਤੇ ਕੰਮਾਂ ਬਦਲੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ, ਇਸ ਕਰਕੇ ਉਨ੍ਹਾਂ ਦੀ ਮੌਤ ਨਾਲ ਉਹਨਾਂ ਦੇ ਪ੍ਰਵਾਰ ਸਮੇਤ ਗਰੀਬ ਲੋਕਾਂ ਲਈ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ, ਸੰਤ ਬਾਬਾ ਸੁਖਵਿੰਦਰ ਸਿੰਘ ਤੇ ਭਾਈ ਖਾਲਸਾ ਨੇ ਕਿਹਾ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ’ਚ ਨਿਵਾਸ ਬਖਸ਼ਣ ਤੇ ਪਿੱਛੇ ਪ੍ਰਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖਸ਼ਿਸ਼ ਕਰਨ ਬਾਬਾ ਸੁਖਵਿੰਦਰ ਸਿੰਘ ਜੀ ਨੇ ਭਰੇ ਮਨ ਨਾਲ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਅਜ ਸਵੇਰੇ ਚਾਰ ਵਜੇ ਮੈਨੂੰ ਉਨ੍ਹਾਂ ਨੇ ਫੋਨ ਕਰਕੇ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤ੍ਰਾ’ਚ ਫਿਲੌਰ ਵਿਖੇ ਆਪਣੇ ਜਥੇ ਸਮੇਤ ਸ਼ਾਮਲ ਹੋਣ ਲਈ ਆਖਰੀ ਫੋਨ ਕੀਤਾ ‘ਤੇ ਮੈਨੂੰ ਰਾਹੁਲ ਗਾਂਧੀ ਜੀ ਨਾਲ ਮਿਲਾਇਆ, ਉਹਨਾਂ ਕਿਹਾ ਆਖ਼ਰੀ ਸਮੇਂ’ਚ ਉਨ੍ਹਾਂ ਵਲੋਂ ਦਿੱਤਾ ਪਿਆਰ ਜੋਂ ਮੇਰੇ ਲਈ ਨਾ ਭੁੱਲਣ ਵਾਲੀ ਵੱਡੀ ਯਾਦਗਾਰ ਬਣ ਕੇ ਰਹਿ ਗਿਆ ।