ਪਰਾਲੀ ਦੇ ਕੇਸ ਵਿੱਚ ਗ੍ਰਿਫਤਾਰ ਕੀਤੇ ਹੋਏ ਸਾਰੇ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ – ਭੋਜਰਾਜ

ਗੁਰਦਾਸਪੁਰ



ਪੁਲਿਸ ਹਿਰਾਸਤ ਵਿੱਚ ਕਿਸਾਨ ਆਗੂ ਬੈਠਾ ਮਰਨ ਵਰਤ ਤੇ
ਗੁਰਦਾਸਪੁਰ 12 ਨਵੰਬਰ (ਸਰਬਜੀਤ ਸਿੰਘ)—ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਦਾ ਪ੍ਰਬੰਧ ਕਰਨ ਵਿੱਚ ਨਾਕਾਮ ਸਾਬਤ ਹੋਈ ਹੈ ਅਤੇ ਮਾਣਯੋਗ ਸੁਪਰੀਮ ਕੋਰਟ ਅਤੇ ਗ੍ਰੀਨ ਟ੍ਰਿਬਿਊਨਲ ਵੱਲੋ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਿੱਚ ਆਰਥਿਕ ਮਦਦ ਦੇਣ ਦੇ ਹੁਕਮਾਂ ਦੀ ਵੀ ਪੰਜਾਬ ਸਰਕਾਰ ਵੱਲੋਂ ਉਲੰਘਣਾ ਕੀਤੀ ਗਈ ਹੈ ਅਤੇ ਆਪਣੀਆਂ ਨਕਾਮੀਆਂ ਨੂੰ ਲੁਕਾਉਣ ਲਈ ਹੀ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਉੱਪਰ ਦੋਸ਼ ਮੜੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਓਹਨਾਂ ਦੇ ਸੰਵਿਧਾਨ ਵਿੱਚ ਮਿਲੇ ਲੋਕਤੰਤਰਿਕ ਹੱਕਾਂ ਤੋ ਵਾਂਝੇ ਰੱਖਣਾ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ ਅਤੇ ਜਿੰਨਾਂ ਸਮਾਂ ਮਾਣਯੋਗ ਸੁਪਰੀਮ ਕੋਰਟ ਵੱਲੋਂ 2019 ਵਿੱਚ ਦਿੱਤੇ ਗਏ ਹੁਕਮਾਂ ਮੁਤਾਬਕ ਕਿਸਾਨਾਂ ਨੂੰ ਪਰਾਲੀ ਆਪਣੇ ਖੇਤ ਵਿੱਚ ਮਰਜ ਕਰਨ ਲਈ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੇ ਹੁਕਮ ਨੂੰ ਅਤੇ ਗ੍ਰੀਨ ਟ੍ਰਿਬਿਊਨਲ ਵੱਲੋ 2018 ਵਿੱਚ ਦਿੱਤੇ ਗਏ ਹੁਕਮਾ ਮੁਤਾਬਿਕ ਕਿਸਾਨਾਂ ਨੂੰ ਫਰੀ ਵਿੱਚ ਮਸ਼ੀਨਰੀ ਮੁਹੱਈਆ ਕਰਵਾਉਣ ਅਤੇ ਪਰਾਲੀ ਨੂੰ ਖੇਤ ਵਿੱਚ ਮਰਜ ਕਰਨ ਲਈ 2500 ਰੁਪਏ ਪ੍ਰਤੀ ਏਕੜ ਆਰਥਿਕ ਮਦਦ ਦੇਣ ਦੇ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਅਤੇ ਸਾਰੇ ਕਿਸਾਨਾਂ ਨੂੰ ਪਰਾਲੀ ਸਾਂਭਣ ਲਈ ਪੂਰੀ ਸਹਾਇਤਾ ਨਹੀਂ ਦਿੱਤੀ ਜਾਂਦੀ ਜਿਸ ਦੇ ਮਾਣਯੋਗ ਸੁਪਰੀਮ ਕੋਰਟ ਅਤੇ ਗਰੀਨ ਟ੍ਰਿਬਿਊਨਲ ਵੱਲੋਂ ਹੁਕਮ ਦਿੱਤੇ ਹੋਏ ਹਨ ਓਨਾ ਸਮਾਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕਿਸੇ ਕਿਸਾਨ ਉੱਤੇ ਕੇਸ ਦਰਜ ਕਰਨ ਜਾਂ ਕਿਸੇ ਨੂੰ ਗ੍ਰਿਫਤਾਰ ਕਰਨ ਦਾ ਕੋਈ ਹੱਕ ਨਹੀਂ ਹੈ।
ਭੋਜਰਾਜ ਨੇ ਕਿਹਾ ਕਿ ਪਰਾਲੀ ਦਾ ਹੱਲ ਕਰਨ ਸੰਬੰਧੀ ਅਤੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਪੰਜਾਬ ਸਰਕਾਰ ਨੂੰ ਮੰਗ ਪੱਤਰ ਪਹਿਲਾਂ 18 ਮਈ 2022 ਫੇਰ 6 ਅਕਤੂਬਰ 2022 ਫੇਰ 13 ਨਵੰਬਰ 2022 ਫੇਰ 19 ਅਕਤੂਬਰ 2023 ਨੂੰ ਅਤੇ ਵੱਖ ਵੱਖ ਸਮੇਂ ਦਿੱਤੇ ਜਾ ਚੁੱਕੇ ਹਨ ਪ੍ਰੰਤੂ ਉਸ ਮਸਲੇ ਦਾ ਹੱਲ ਕਰਨ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਹੀ ਜ਼ੋਰ ਲਗਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਜਿੰਨਾ ਜੋਰ ਪੰਜਾਬ ਸਰਕਾਰ ਵੱਲੋਂ ਅੰਨਦਾਤੇ ਨੂੰ ਮੁਜਰਮ ਸਾਬਤ ਕਰਨ ਅਤੇ ਜੇਲਾਂ ਵਿੱਚ ਬੰਦ ਕਰਨ ਲਈ ਲਗਾਇਆ ਗਿਆ ਹੈ ਜੇਕਰ ਇਨਾ ਜ਼ੋਰ ਕਿਸਾਨਾਂ ਦੀ ਆਰਥਿਕ ਮਦਦ ਕਰਨ ਲਈ ਅਤੇ ਚਿੱਟਾ ਬੰਦ ਕਰਨ ਲਈ ਗਰਾਉਂਡ ਪੱਧਰ ਤੇ ਇਮਾਨਦਾਰੀ ਨਾਲ ਪੁਲਿਸ ਅਤੇ ਪ੍ਰਸ਼ਾਸਨ ਦਾ ਲਗਾਇਆ ਹੁੰਦਾ ਤਾਂ ਅੱਜ ਚਿੱਟੇ ਨਾਲ ਹਰ ਰੋਜ਼ ਉਜੜ ਰਹੇ ਧੀਆਂ ਦੇ ਸੁਹਾਗਾਂ ਨੂੰ ਅਤੇ ਭੈਣਾਂ ਦੇ ਵੀਰਾਂ,ਮਾਵਾਂ ਦੇ ਹਜ਼ਾਰਾਂ ਪੁੱਤਾ ਨੂੰ ਬਚਾਇਆ ਜਾ ਸਕਦਾ ਸੀ ਜੋ ਇਸ ਸਿਸਟਮ ਦੀ ਭੇਂਟ ਚੜ ਗਏ ਅਤੇ ਮੌਤ ਵੰਡ ਰਿਹਾ ਚਿੱਟਾ ਕਦੋਂ ਦਾ ਬੰਦ ਹੋ ਜਾਂਦਾ ਪਰ ਅਫਸੋਸ ਉਹ ਨਸ਼ੇ ਦੇ ਸੌਦਾਗਰ ਇਹਨਾਂ ਦੇ ਆਪਣੇ ਹਨ ਅਤੇ ਪੂਰੇ ਭਾਰਤ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ ਇਹਨਾਂ ਲਈ ਬੇਗਾਨੇ ਹਨ ਜਿਨਾਂ ਨੂੰ ਇਹ ਸਰਕਾਰ ਆਪਣੀਆਂ ਨਕਾਮੀਆਂ ਛਪਾਉਣ ਵਾਸਤੇ ਮੁਜਰਮ ਸਾਬਤ ਕਾਰਨ ਵਿੱਚ ਲੱਗੀ ਹੋਈ ਹੈ।
ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਬੀ ਕੇ ਯੂ ਸਿੱਧੂਪੁਰ ਦੇ ਬਠਿੰਡਾ ਜਿਲੇ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਸਮੇਤ 75 ਕਿਸਾਨਾਂ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਹੋਇਆ ਹੈ ਅਤੇ ਬਠਿੰਡਾ ਜਿਲੇ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਵੱਲੋਂ ਕਿਸਾਨਾਂ ਦੀ ਰਿਹਾਈ ਲਈ ਪਿਛਲੇ 6 ਦਿਨਾਂ ਤੋਂ ਪੁਲਿਸ ਹਿਰਾਸਤ(ਸਿਵਲ ਹਸਪਤਾਲ ਬਠਿੰਡਾ) ਵਿੱਚ ਮਰਨ ਵਰਤ ਜਾਰੀ ਹੈ। ਉਹਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਮੰਗ ਕਰਦੇ ਹਾਂ ਕਿ ਗ੍ਰਿਫਤਾਰ ਕੀਤੇ ਹੋਏ ਸਾਰੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਇਹਨਾਂ ਸਮੇਤ ਸੂਬੇ ਦੇ ਵਿੱਚ ਦਰਜ ਸਾਰੇ ਪਰਾਲੀ ਵਾਲੇ ਕੇਸ ਬਿਨਾਂ ਸ਼ਰਤ ਰੱਦ ਕੀਤੇ ਜਾਣ ਨਹੀਂ ਤਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਪੰਜਾਬ,ਚੰਡੀਗੜ੍ਹ ਤੋਂ 13 ਨਵੰਬਰ ਨੂੰ ਸੂਬਾ ਸਰਕਾਰ ਦੀ ਦੋਗਲੀ ਅਤੇ ਜਾਲਮਾਨਾ ਨੀਤੀ ਵਿਰੁੱਧ ਵੱਡੇ ਸੰਘਰਸ਼ ਦਾ ਐਲਾਨ ਕਰੇਗਾ

Leave a Reply

Your email address will not be published. Required fields are marked *