ਗੁਰਦਾਸਪੁਰ, 29 ਮਈ ( ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ 1 ਜੂਨ 1984 ਨੂੰ ਵਿਸ਼ਵ ਪ੍ਰਸਿੱਧ ਸਿੱਖਾਂ ਦੇ ਹਰਮਨ ਪਿਆਰੇ ਹਰਿਮੰਦਰ ਸਾਹਿਬ ਤੇ ਕਾਂਗਰਸ ਸਰਕਾਰ ਨੇ ਪੰਜਾਬ ਪੁਲਿਸ,ਬੀ ਐਸ ਐਫ, ਸੀ ਆਰ ਪੀ ਤੇ ਪੈਰਾਂ ਮਿਲਟਰੀ ਫੋਰਸ ਵਲੋਂ ਇੱਕ ਸਾਂਝੇ ਓਪਰੇਸ਼ਨ ਰਾਹੀਂ ਅੱਠ ਘੰਟੇ ਲਗਾਤਾਰ ਐਸ ਐਲ ਆਰ,ਐਲ ਐਮ ਜੀ ਤੇ ਐਮ ਐਮ ਜੀ ਨਾਲ ਤਾਬੜਤੋੜ ਹਮਲਾ ਕਰਕੇ ਜਿਥੇ ਮਹਿੰਗਾ ਸਿੰਘ ਬੱਬਰ ਸਮੇਤ 8 ਨਿਹੱਥੇ ਸ਼ਰਧਾਲੂਆਂ ਨੂੰ ਸ਼ਹੀਦ ਕੀਤਾ, ਉਥੇ ਸਿੱਖਾਂ ਦੇ ਪਵਿੱਤਰ ਹਰਮੰਦਰ ਸਾਹਿਬ ਨੂੰ ਮੋਟਰ ਮਸ਼ੀਨ ਗੰਨਾਂ ਨਾਲ 28 ਹੋਲ ਕਰਕੇ ਛਲਨੀ ਛਲਨੀ ਕਰ ਦਿੱਤਾ ਅਤੇ ਇਹ ਇੱਕ ਵੱਡੇ ਹਮਲੇ ਦੀ ਪਹਿਲੀ ਸ਼ੁਰੂਆਤ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਵੱਡੀ ਸਾਜ਼ਿਸ਼ ਤਹਿਤ ਕੀਤਾ ਗਿਆ ਸੀ, ਅਤੇ ਹੁਣ ਇੱਕ ਜੂਨ 2024 ਨੂੰ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਹਨ । ਇਸ ਕਰਕੇ ਧਰਮੀ ਪੰਜਾਬੀਓ ਜ਼ਾਲਮ ਕਾਂਗਰਸ ਸਰਕਾਰ ਨੂੰ ਵੋਟ ਨਾ ਪਾ ਕੇ ਹਰਮੰਦਰ ਸਾਹਿਬ ਕੀਤੇ ਹਮਲੇ ਦਾ ਜੁਆਬ ਦੇਣਾ ਨਾ ਭੁੱਲ ਜਾਇਓ, ਨਹੀਂ ਤਾਂ ਗੁਰੂ ਰਾਮਦਾਸ ਜੀ ਤੁਹਾਨੂੰ ਕਦੇ ਵੀ ਮੁਆਫ ਨਹੀਂ ਕਰਨਗੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਸ ਖੂਨੀ ਅਟੈਕ ਸਮੇਂ ਹਰਮੰਦਿਰ ਸਾਹਿਬ ਦੀਆਂ ਪੰਜ ਪਰਕਰਮਾਂ ਕਰਨ ਵਾਲੇ ਚਸ਼ਮਦੀਦ ਗਵਾਹ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇਂ ਕਾਂਗਰਸ ਨੂੰ ਵੋਟ ਨਾ ਦੇਣ ਦੀ ਪੰਜਾਬੀਆਂ ਨੂੰ ਅਪੀਲ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਦੱਸਿਆ 1 ਜੂਨ 1984 ਦੁਪਹਿਰ 11 ਵਜੇ ਇਹ ਹਮਲਾ ਸਿੱਖਾ ਦੀ ਨਸਲਕੁਸ਼ੀ ਕਰਨ ਤਹਿਤ ਸ਼ੁਰੂ ਹੋਇਆ ਉਹਨਾਂ ( ਭਾਈ ਖਾਲਸਾ) ਨੇ ਦੱਸਿਆ ਜਦੋਂ ਉਹ ਗੁਰੂ ਰਾਮਦਾਸ ਸਰਾਂ’ਚ ਗ੍ਰਿਫਤਾਰਿਆ ਦੇਣ ਵਾਲੇ ਸਿੰਘਾਂ ਲਈ ਬਣਾਏ ਲੰਗਰ’ਚ ਸੇਵਾ ਕਰ ਰਹੇ ਸਨ ਤੇ ਇਸ ਲੰਗਰ ਦਾ ਇਨਚਾਰਜ ਜਥੇਦਾਰ ਤਾਰਾ ਸਿੰਘ ਅਟਾਰੀ ਮਜ਼ਬੀ ਸਿੱਖ ਸੀ ਜੋਂ ਬਾਦ ਵਿੱਚ ਅਟਾਰੀ ਹਲਕੇ ਤੋਂ ਐਮ ਐਲ ਏ ਬਣਿਆ ਉਹਨਾਂ ਦੱਸਿਆ ਉਹ ਮੇਰੇ ਪਿਤਾ ਠੇਕੇਦਾਰ ਅਜੀਤ ਸਿੰਘ ਜੋਂ ਕੱਟੜ ਅਕਾਲੀ ਆਗੂ ਸਨ ਦਾ ਗੂੜ੍ਹਾ ਮਿੱਤਰ ਸੀ, ਭਾਈ ਖਾਲਸਾ ਨੇ ਦੱਸਿਆ ਤਾਰਾ ਸਿੰਘ ਦੇ ਰੋਕਣ ਦੇ ਬਾਵਜੂਦ ਉਹ ਵਰਦੀ ਗੋਲੀ’ਚ ਹਰਮੰਦਰ ਸਾਹਿਬ ਦੇ ਦਰਸ਼ਨ ਕਰਨਗੇ ਅਤੇ ਦੀਵਾਨ ਹਾਲ ਤੋਂ ਹੁੰਦੇ ਹੋਏ ਉਹ ਪਰਕਰਮਾਂ ਰਾਹੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਰਮੰਦਰ ਸਾਹਿਬ ਦਰਸ਼ਨ ਕਰਨ’ਚ ਕਾਮਯਾਬ ਹੋਏ, ਖਾਲਸਾ ਨੇ ਕਿਹਾ ਉਸ ਵਕਤ ਗਿਆਨੀ ਪੂਰਨ ਸਿੰਘ ਉਥੇ ਹਾਜ਼ਰ ਸਨ ,ਤਾਂ ਮੈਂ ਉਨ੍ਹਾਂ ਨੂੰ ਸਪੀਕਰ ਨਾਂ ਲਾਉਣ ਸਬੰਧੀ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਸਰਕਾਰ ਨੇ ਦਰਬਾਰ ਸਾਹਿਬ ਦਾ ਪਾਣੀ ਅਤੇ ਬਿਜਲੀ ਬੰਦ ਕਰ ਰੱਖੀਂ ਹੈ, ਭਾਈ ਖਾਲਸਾ ਨੇ ਦੱਸਿਆ ਗਿਆਨੀ ਜੀ ਨੇ ਮੈਨੂੰ ਹਰਮੰਦਰ ਬੈਠਣ ਲਈ ਕਿਹਾ, ਪਰ ਮੈਂ ਫਿਰ ਬਾਹਰ ਆ ਗਿਆ ਤੇ ਲਗਾਤਾਰ ਵਰਦੀ ਗੋਲੀ ਵਿਚ ਪਰਕਰਮਾਂ ਕਰਦਾ ਰਿਹਾ, ਫਾਇਰਿੰਗ ਤਾਬੜਤੋੜ ਜਾਰੀ ਸੀ ਉਸ ਵਕਤ ਪਰਕਰਮਾਂ ਵਿਚ ਕੋਈ ਨਜ਼ਰ ਨਹੀਂ ਸੀ ਆ ਰਿਹਾ ਸੀ ,ਭਾਈ ਖਾਲਸਾ ਨੇ ਕਿਹਾ ਕੁਝ ਲੜਾਕੇ ਖਾੜਕੂਆਂ ਨੂੰ ਮੇਰੇ ਲਗਾਤਾਰ ਪਰਕਰਮਾਂ ਕਰਨ ਤੇ ਇਤਰਾਜ਼ ਹੋਇਆ ਤਾਂ ਉਹਨਾਂ ਮੈਨੂੰ ਅਕਾਲ ਤਖ਼ਤ ਸਾਹਿਬ ਦੇ ਸਹਾਮਣੇ ਘੇਰ ਲਿਆ ਅਤੇ ਮੇਰੇ ਤੋਂ ਪੁੱਛ ਗਿੱਛ ਕਰਨ ਲੱਗੇ ਅਤੇ ਮੈਨੂੰ ਲੰਮੀ ਪੁੱਛ ਗਿੱਛ ਕਰਨ ਤੋਂ ਬਾਅਦ ਵਾਰਨਿੰਗ ਦਿੱਤੀ ਗਈ ਕਿ ਤੁਸੀਂ ਦਰਬਾਰ ਤੋਂ ਤੁਰੰਤ ਬਾਹਰ ਚਲੇ ਜਾਓ, ਨਹੀਂ ਤਾਂ ਤੁਹਾਨੂੰ ਵੀ ਨੂੰ ਮਾਰ ਦਿੱਤਾ ਜਾਵੇਗਾ, ਭਾਈ ਖਾਲਸਾ ਨੇ ਦੱਸਿਆ ਕਿ ਇਸ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੈਨੂੰ ਹੱਥ ਦੇ ਕੇ ਬਚਾਇਆ ਤੇ ਮੈਂ ਇਸ ਹਮਲੇ ਦਾ ਚਸ਼ਮਦੀਨ ਗਵਾਹ ਬਣ ਕੇ ਰਹਿ ਗਿਆ,ਭਾਈ ਖਾਲਸਾ ਨੇ ਕਿਹਾ ਇਸ ਸਬੰਧੀ ਮੈਂ ਅਜੇ ਤਕ ਕੋਈ ਇੰਟਰਵਿਊ ਨਹੀਂ ਦਿੱਤੀ ਤੇ ਹੀ ਪ੍ਰਿੰਟ ਮੀਡੀਆ ਨੂੰ ਕੁਝ ਦੱਸਿਆ ,ਪਰ ਇਸ ਵਾਰ ਇੱਕ ਜੂਨ ਨੂੰ ਪੈ ਰਹੀਆਂ ਲੋਕ ਸਭਾ ਦੀਆਂ ਵੋਟਾਂ ਨੇਂ ਮੈਨੂੰ ਇਹ ਸਭ ਦੱਸਣ ਲਈ ਮਜਬੂਰ ਕਰ ਦਿੱਤਾ ਅਤੇ ਮੈਨੂੰ ਉਹ 1 ਜੂਨ 1984 ਯਾਦ ਆ ਗਈ ਅਤੇ ਮੈਂ ਆਪਣਾ ਧਰਮੀ ਫਰਜ਼ ਨਿਭਾਉਣ ਲਈ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਨ ਦਾ ਮਨ ਬਣਾਇਆ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦੀ ਹੈ ਕਿ ਵੇਖਿਓ 1 ਜੂਨ ਨੂੰ ਕਾਂਗਰਸ ਨੂੰ ਵੋਟ ਨਾ ਪਾ ਕੇ ਗੁਰੂ ਰਾਮਦਾਸ ਜੀ ਦੇ ਘਰ’ਚ ਤੋਪਾਂ ਬੰਬਾਂ ਟੈਂਕਾਂ ਨਾਲ ਹਮਲਾ ਕਰਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਵੋਟਾਂ ਨਾ ਪਾਇਓ, ਹੋਰ ਭਾਵੇਂ ਜਿਸ ਨੂੰ ਮਰਜ਼ੀ ਪਾ ਦਿਓ ।