ਮਾਨਸਾ, ਗੁਰਦਾਸਪੁਰ, 29 ਮਈ ( ਸਰਬਜੀਤ ਸਿੰਘ)– ਪੰਜਾਬ ਖੇਤ ਮਜਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ ) ਜਿਲ੍ਹਾ ਮਾਨਸਾ ਵੱਲੋ ਲੇਬਰ ਅਫਸਰ ਮਾਨਸਾ ਦੇ ਦਫਤਰ ਦਾ ਘਿਰਾਓ 29 ਮਈ ਦੀ ਥਾ ਤੇ ਹੁਣ 12 ਜੂਨ ਦਿਨ ਬੁੱਧਵਾਰ ਨੂੰ ਕੀਤਾ ਜਾਵੇਗਾ , ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀ ਸਾਝੀ ਕਰਦਿਆ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਦੋਨੋ ਜੱਥੇਬੰਦੀਆ ਦੀ ਜਿਲ੍ਹਾ ਲੀਡਰਸਿਪ ਤੇ ਵਰਕਰਾ ਲੋਕ ਸਭਾ ਚੋਣਾ ਵਿੱਚ ਫਿਰਕੂ ਫਾਸੀਵਾਦੀ ਤੇ ਸੰਵਿਧਾਨ ਵਿਰੋਧੀ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਤੇ ਲੋਕ ਸਭਾ ਹਲਕਾ ਬਠਿੰਡਾ ਤੋ ਇੰਡੀਆ ਗਠਜੋਡ਼ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਜਿਤਾਉਣ ਲਈ ਦਿਨ ਰਾਤ ਸਿਰਤੋੜ ਯਤਨ ਕਰ ਰਹੇ ਹਨ ਤੇ ਮਿਹਨਤਕਸ਼ ਜਨਤਾ ਨੂੰ ਮੋਦੀ ਹਕੂਮਤ ਨੂੰ ਰਹਾਉਣ ਦਾ ਸੱਦਾ ਦੇ ਰਹੇ ਹਨ , ਤਾਂ ਕਿ ਸੰਵਿਧਾਨਿਕ ਸੰਸਥਾਵਾਂ ਦੀ ਰਾਖੀ ਕੀਤੀ ਜਾ ਸਕੇ , ਮਹਿੰਗਾਈ ਤੇ ਰੁਜਗਾਰੀ ਦੇ ਦੈਤ ਨੂੰ ਨੱਥ ਪਾਈ ਜਾ ਸਕੇ । ਇਸ ਕਾਰਨ ਦੇਸ ਵਿਆਪੀ ਵੱਡੀ ਲੜਾਈ ਨੂੰ ਦੇਖਦੇ ਹੋਏ ਲੋਕਲ ਮੰਗਾ ਲਈ ਰੱਖੇ 29 ਮਈ ਦੇ ਲੇਬਰ ਅਫਸਰ ਦੇ ਦਫਤਰ ਦਾ ਘਿਰਾਓ ਮੁਲਤਵੀ ਕਰਕੇ 12 ਜੂਨ ਨੂੰ ਰੱਖ ਦਿੱਤਾ ਹੈ ।
ਐਡਵੋਕੇਟ ਉੱਡਤ ਨੇ ਕਿਹਾ ਕਿ 1 ਜੂਨ ਦੀਆ ਚੌਣਾ ਤੋ ਤੁਰੰਤ ਬਾਅਦ ਪੰਜਾਬ ਖੇਤ ਮਜਦੂਰ ਯੂਨੀਅਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਦੀ ਜਿਲ੍ਹਾ ਲੀਡਰਸ਼ਿਪ ਵੱਲੋ 12 ਜੂਨ ਦੇ ਲੇਬਰ ਅਫਸਰ ਮਾਨਸਾ ਦੇ ਦਫਤਰ ਦੇ ਘਿਰਾਓ ਦੀਆ ਤਿਆਰੀਆ ਵਿੱਚ ਜੁਟ ਜਾਣਗੇ ।