ਗੁਰਦਾਸਪੁਰ, 11 ਨਵੰਬਰ (ਸਰਬਜੀਤ ਸਿੰਘ)–ਤੇਜ ਰਫਤਾਰ ਮੋਟਰਸਾਇਕਲ ਨੇ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ | ਜਿਸ ਨਾਲ ਵਿਅਕਤੀ ਦੀ ਮੌਤ ਹੋ ਗਈ | ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਸ ਨੇ ਅਣਪਛਾਤੇ ਮੋਟਰਸਾਇਕਲ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ |
ਰਾਜੇਸ ਗਿੱਲ ਪੁੱਤਰ ਬਲਦੇਵ ਮਸੀਹ ਵਾਸੀ ਮਲਕਪੁਰ ਨੇ ਦੱਸਿਆ ਕਿ 9 ਨਵੰਬਰ ਨੂੰ ਉਹ ਅਤੇ ਉਸਦਾ ਪਿਤਾ ਬਲਦੇਵ ਮਸੀਹ ਆਪਣੀ ਕਾਰ ‘ਤੇ ਸਵਾਰ ਹੋ ਕੇ ਆਪਣੇ ਪਿੰਡ ਮਲਕਪੁਰ ਨੂੰ ਜਾ ਰਹੇ ਸੀ ਜਦੋਂ ਉਹ ਕਲਾਨÏਰ ਰੋਡ ਕਬੀਰ ਪੈਟਰੋਲ ਪੰਪ ਨਜਦੀਕ ਪੁੱਜੇ ਤਾਂ ਉਸਦੇ ਪਿਤਾ ਨੇ ਬਾਥਰੂਮ ਕਰਨ ਲਈ ਆਪਣੀ ਕਾਰ ਸੜਕ ਕਿਨਾਰੇ ਆਪਣੀ ਸਾਇਡ ਖੜੀ ਕਰਕੇ ਕਾਰ ਵਿੱਚ ਨਿਕਲ ਕੇ ਕਾਰ ਦੀ ਅਗਲੀ ਸਾਇਡ ਜਾਣ ਲੱਗਾ ਤਾਂ ਪਿੱਛਲੀ ਸਾਇਡ ਗੁਰਦਾਸਪੁਰ ਤਰਫੋ ਨਾਮਲੂਮ ਵਿਅਕਤੀ ਨੇ ਆਪਣਾ ਮੋਟਰਸਾਇਕਲ ਤੇਜ ਰਫਤਾਰ ਬਿਨਾਂ ਹਾਰਨ ਦਿੱਤੇ ਲਾਪ੍ਰਵਾਹੀ ਨਾਲ ਚਲਾ ਕੇ ਉਸਦੇ ਪਿਤਾ ਬਲਦੇਵ ਮਸੀਹ ਵਿੱਚ ਮਾਰ ਦਿੱਤਾ ਜਿਸ ਨਾਲ ਸੜਕ ਦੇ ਡਿੱਗਣ ਕਰਕੇ ਉਸਦੇ ਕਾਫੀ ਗੰਭੀਰ ਸੱਟਾਂ ਲੱਗਣ ਕਰਕੇ ਉਸਦੀ ਮÏਤ ਹੋ ਗਈ ਹੈ¢